ਗਿੱਪੀ ਗਰੇਵਾਲ ਦਾ ਅੱਜ ਹੈ ਜਨਮ ਦਿਨ, ਜਾਣੋਂ ਕਿਵੇਂ ਗਾਇਕ ਨੂੰ ਪਤਨੀ ਕਾਰਨ ਮਿਲਦੇ ਸਨ ਤਾਅਨੇ, ਇੰਝ ਹਾਸਲ ਕੀਤਾ ਮੁਕਾਮ
ਗਿੱਪੀ ਗਰੇਵਾਲ ਦਾ ਅੱਜ ਜਨਮ ਦਿਨ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਤੇ ਸੰਘਰਸ਼ ਦੇ ਦਿਨਾਂ ਬਾਰੇ ਦੱਸਾਂਗੇ । ਗਿੱਪੀ ਗਰੇਵਾਲ ਦਾ ਨਾਮ ਅੱਜ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਸਿਤਾਰਿਆਂ ‘ਚ ਸ਼ੁਮਾਰ ਹੈ। ਪਰ ਕੋਈ ਸਮਾਂ ਹੁੰਦਾ ਸੀ ਗਾਇਕ ਨੇ ਗਾਇਕੀ ਦੇ ਖੇਤਰ ‘ਚ ਨਾਮ ਬਨਾਉਣ ਦੇ ਲਈ ਲੰਮਾ ਸਮਾਂ ਸੰਘਰਸ਼ ਕੀਤਾ ਸੀ ।
ਗਿੱਪੀ ਗਰੇਵਾਲ (Gippy Grewal) ਦਾ ਅੱਜ ਜਨਮ ਦਿਨ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਤੇ ਸੰਘਰਸ਼ ਦੇ ਦਿਨਾਂ ਬਾਰੇ ਦੱਸਾਂਗੇ । ਗਿੱਪੀ ਗਰੇਵਾਲ ਦਾ ਨਾਮ ਅੱਜ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਸਿਤਾਰਿਆਂ ‘ਚ ਸ਼ੁਮਾਰ ਹੈ। ਪਰ ਕੋਈ ਸਮਾਂ ਹੁੰਦਾ ਸੀ ਗਾਇਕ ਨੇ ਗਾਇਕੀ ਦੇ ਖੇਤਰ ‘ਚ ਨਾਮ ਬਨਾਉਣ ਦੇ ਲਈ ਲੰਮਾ ਸਮਾਂ ਸੰਘਰਸ਼ ਕੀਤਾ ਸੀ । ਅੱਜ ਕਰੋੜਾਂ ਦੇ ਮਾਲਕ ਗਿੱਪੀ ਗਰੇਵਾਲ ਨੇ ਇੱਕ ਪੌਡਕਾਸਟ ਦੇ ਦੌਰਾਨ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ।

ਰਵਨੀਤ ਦੇ ਨਾਲ ਮੁਲਾਕਾਤ
ਗਿੱਪੀ ਗਰੇਵਾਲ ਨੇ ਇੱਕ ਪੌਡਕਾਸਟ ਦੇ ਦੌਰਾਨ ਦੱਸਿਆ ਕਿ ਰਵਨੀਤ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਚੰਡੀਗੜ੍ਹ ‘ਚ ਹੋਈ ਸੀ।ਦੋਵਾਂ ਦੀ ਉਮਰ ਬਹੁਤ ਹੀ ਘੱਟ ਸੀ । ਰਵਨੀਤ ਉਸ ਵੇਲੇ ਅਠਾਰਾਂ ਸਾਲਾਂ ਦੀ ਸੀ ਅਤੇ ਗਿੱਪੀ ਗਰੇਵਾਲ ਉੱਨੀ ਸਾਲ ਦੇ ਸਨ ।ਦੋਵਾਂ ਨੇ ਬਹੁਤ ਜਲਦੀ ਵਿਆਹ ਕਰਵਾ ਲਿਆ ਸੀ । ਪਰ ਵਿਆਹ ਤੋਂ ਬਾਅਦ ਵੀ ਗਿੱਪੀ ਗਰੇਵਾਲ ਦੇ ਕੋਲ ਕੋਈ ਕੰਮ ਨਹੀਂ ਸੀ ।
ਵਿਆਹ ਤੋਂ ਪਹਿਲਾਂ ਗਿੱਪੀ ਗਰੇਵਾਲ ਨੇ ਐਲਬਮ ‘ਫੁਲਾਕਾਰੀ’ ਕੱਢੀ ਸੀ। ਹਾਲਾਂਕਿ ਇਹ ਐਲਬਮ ਹਿੱਟ ਨਹੀਂ ਸੀ ਹੋਈ, ਪਰ ਇਸ ਦਾ ਇੱਕ ਗੀਤ ‘ਪਾਵੇਂ ਫੁਲਕਾਰੀ ਉੱਤੇ ਵੇਲ ਬੂਟੀਆਂ’ ਕਾਫੀ ਹਿੱਟ ਹੋਇਆ ਸੀ । ਵਿਆਹ ਤੋਂ ਬਾਅਦ ਇਹ ਜੋੜੀ ਵਿਦੇਸ਼ ਚਲੀ ਗਈ ।ਜਿੱਥੇ ਉਨ੍ਹਾਂ ਦੀ ਪਤਨੀ ਰਵਨੀਤ ਗਰੇਵਾਲ ਨੂੰ ਤਾਂ ਨੌਕਰੀ ਮਿਲ ਗਈ ਪਰ ਗਿੱਪੀ ਗਰੇਵਾਲ ਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਸਨ ਕਿ ਪਤਨੀ ਦੇ ਪੈਸਿਆਂ ਨਾਲ ਪਲ ਰਿਹਾ । ਜਿਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਵੀ ਨੌਕਰੀ ਲੱਭ ਲਈ ਅਤੇ ਦੋਵਾਂ ਨੇ ਸ਼ਿਫਟਾਂ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ । ਜਿਸ ਤੋਂ ਬਾਅਦ ਗਿੱਪੀ ਗਰੇਵਾਲ ਨੇਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਹੁਣ ਉਹ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ।
ਪਤਨੀ ਨੂੰ ਮੰਨਦੇ ਹਨ ਲੱਕੀ ਚਾਰਮ
ਗਿੱਪੀ ਗਰੇਵਾਲ ਆਪਣੀ ਪਤਨੀ ਨੂੰ ਆਪਣਾ ਲੱਕੀ ਚਾਰਮ ਮੰਨਦੇ ਹਨ।ਕਿਉਂਕਿ ਰਵਨੀਤ ਗਰੇਵਾਲ ਜਦੋਂ ਉਨ੍ਹਾਂ ਦੀ ਜ਼ਿੰਦਗੀ ‘ਚ ਆਈ ਤਾਂ ਉਨ੍ਹਾਂ ਦੇ ਕਰੀਅਰ ਨੇ ਰਫਤਾਰ ਫੜ੍ਹੀ ।