ਗਿੱਪੀ ਗਰੇਵਾਲ, ਕੁਲਵਿੰਦਰ ਬਿੱਲਾ ਪਹੁੰਚੇ ਗੁਰਪ੍ਰੀਤ ਭੰਗੂ ਦੇ ਘਰ ਦੁੱਖ ਜਤਾਉਣ, ਤਸਵੀਰਾਂ ਆਈਆਂ ਸਾਹਮਣੇ
ਗਿੱਪੀ ਗਰੇਵਾਲ, ਕੁਲਵਿੰਦਰ ਬਿੱਲਾ ਅਦਾਕਾਰਾ ਗੁਰਪ੍ਰੀਤ ਭੰਗੂ ਦੇ ਘਰ ਉਨ੍ਹਾਂ ਦੇ ਪਤੀ ਦੇ ਦਿਹਾਂਤ ‘ਤੇ ਦੁੱਖ ਜਤਾਉਣ ਦੇ ਲਈ ਪਹੁੰਚੇ । ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰਾ ਗਿੱਪੀ ਗਰੇਵਾਲ ਦੇ ਗਲ ਲੱਗ ਕੇ ਰੋਂਦੀ ਹੋਈ ਨਜ਼ਰ ਆ ਰਹੀ ਹੈ।
ਗਿੱਪੀ ਗਰੇਵਾਲ, ਕੁਲਵਿੰਦਰ ਬਿੱਲਾ ਅਦਾਕਾਰਾ ਗੁਰਪ੍ਰੀਤ ਭੰਗੂ (Gurpreet Bhangu) ਦੇ ਘਰ ਉਨ੍ਹਾਂ ਦੇ ਪਤੀ ਦੇ ਦਿਹਾਂਤ ‘ਤੇ ਦੁੱਖ ਜਤਾਉਣ ਦੇ ਲਈ ਪਹੁੰਚੇ । ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਅਦਾਕਾਰਾ ਗਿੱਪੀ ਗਰੇਵਾਲ ਦੇ ਗਲ ਲੱਗ ਕੇ ਰੋਂਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ।ਇਸ ਮੌਕੇ ਪੁਖਰਾਜ ਭੱਲਾ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ ।

ਨਾਲੇ ‘ਚ ਡਿੱਗਣ ਕਾਰਨ ਮੌਤ
ਦੱਸ ਦਈਏ ਕਿ ਅਦਾਕਾਰਾ ਗੁਰਪ੍ਰੀਤ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ ਦਾ ਦਿਹਾਂਤ ਬੀਤੇ ਦਿਨੀਂ ਨਾਲੇ ‘ਚ ਡਿੱਗਣ ਕਾਰਨ ਹੋ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਅਫਸੋਸ ਜਤਾਉਣ ਦੇ ਲਈ ਕਈ ਨਾਮੀ ਹਸਤੀਆਂ ਪਹੁੰਚ ਰਹੀਆਂ ਹਨ। ਸਵਰਨ ਸਿੰਘ ਭੰਗੂ ਇੱਕ ਸਮਾਜ ਸੁਧਾਰਕ, ਵਧੀਆ ਪੱਤਰਕਾਰ ਤੇ ਸਮਾਜ ਸੇਵੀ ਸਨ ।

ਉਹ ਹਮੇਸ਼ਾ ਕਿਤੇ ਆਉਣ ਜਾਣ ਦੇ ਲਈ ਸਾਈਕਲ ਦਾ ਹੀ ਇਸਤੇਮਾਲ ਕਰਦੇ ਸਨ । ਜਿਸ ਦਿਨ ਉਨ੍ਹਾਂ ਦੇ ਨਾਲ ਹਾਦਸਾ ਹੋਇਆ, ਉਸ ਦਿਨ ਵੀ ਉਹ ਸਾਈਕਲ ‘ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ ਕਿ ਨਾਲੇ ‘ਚ ਸਾਈਕਲ ਸਣੇ ਜਾ ਡਿੱਗੇ ਸਨ ।

ਜਿਸ ਤੋਂ ਬਾਅਦ ਪਰਿਵਾਰ ਉਨ੍ਹਾਂ ਨੂੰ ਲੱਭਦਾ ਰਿਹਾ, ਪਰ ਉਨ੍ਹਾਂ ਦਾ ਕਿਤੇ ਵੀ ਪਤਾ ਨਾ ਲੱਗ ਸਕਿਆ ਅਤੇ ਉਨ੍ਹਾਂ ਦੀ ਲਾਸ਼ ਸਵੇਰ ਵੇਲੇ ਨਾਲੇ ਚੋਂ ਡਿੱਗੀ ਮਿਲੀ।