ਨੂਰਾਂ ਸਿਸਟਰਸ ਦੇ ਪਿਤਾ ਦਾ ਹਾਲ ਚਾਲ ਜਾਨਣ ਦੇ ਲਈ ਪਹੁੰਚੇ ਗੌਤਮ ਜਲੰਧਰੀ, ਵੀਡੀਓ ਕੀਤਾ ਸਾਂਝਾ

ਨੂਰਾਂ ਸਿਸਟਰਸ ਦੇ ਪਿਤਾ ਜੀ ਇਨ੍ਹੀਂ ਦਿਨੀਂ ਹਸਪਤਾਲ ‘ਚ ਭਰਤੀ ਹਨ । ਜਿੱਥੇ ਉਨ੍ਹਾਂ ਦੀ ਕਿਡਨੀ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦਾ ਹਾਲ ਚਾਲ ਜਾਨਣ ਦੇ ਲਈ ਕਈ ਸੈਲੀਬ੍ਰੇਟੀਜ਼ ਵੀ ਪਹੁੰਚੇ ਹਨ । ਹੁਣ ਗੌਤਮ ਜਲੰਧਰੀ ਵੀ ਉਨ੍ਹਾਂ ਦੀ ਸਿਹਤ ਦੇ ਬਾਰੇ ਜਾਨਣ ਦੇ ਲਈ ਹਸਪਤਾਲ ਪਹੁੰਚੇ ਹਨ । ਜਿੱਥੇ ਉਨ੍ਹਾਂ ਨੇ ਗੁਲਸ਼ਨ ਨੂਰਾਂ ਦਾ ਹਾਲਚਾਲ ਜਾਣਿਆ ।

By  Shaminder Kaur Kaler April 22nd 2026 11:22 AM

ਨੂਰਾਂ ਸਿਸਟਰਸ (Nooran Sisters) ਦੇ ਪਿਤਾ ਜੀ ਇਨ੍ਹੀਂ ਦਿਨੀਂ ਹਸਪਤਾਲ ‘ਚ ਭਰਤੀ ਹਨ । ਜਿੱਥੇ ਉਨ੍ਹਾਂ ਦੀ ਕਿਡਨੀ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ  ਦਾ ਹਾਲ ਚਾਲ ਜਾਨਣ ਦੇ ਲਈ ਕਈ ਸੈਲੀਬ੍ਰੇਟੀਜ਼ ਵੀ ਪਹੁੰਚੇ ਹਨ । ਹੁਣ ਗੌਤਮ ਜਲੰਧਰੀ ਵੀ ਉਨ੍ਹਾਂ ਦੀ ਸਿਹਤ ਦੇ ਬਾਰੇ ਜਾਨਣ ਦੇ ਲਈ ਹਸਪਤਾਲ ਪਹੁੰਚੇ ਹਨ । ਜਿੱਥੇ ਉਨ੍ਹਾਂ ਨੇ ਗੁਲਸ਼ਨ ਨੂਰਾਂ ਦਾ ਹਾਲਚਾਲ ਜਾਣਿਆ ।


ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗੌਤਮ ਜਲੰਧਰੀ ਕਹਿ ਰਹੇ ਹਨ ਕਿ ਉਨ੍ਹਾਂ ਦੇ ਉਸਤਾਦ ਜੀ ਬੇਸ਼ਕ ਬੀਮਾਰ ਹਨ ਪਰ ਉਹ ਸਭ ਨੂੰ ਦੁਆਵਾਂ ਦੇ ਰਹੇ ਹਨ ਅਤੇ ਇਸ ਔਖੇ ਸਮੇਂ ‘ਚ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਦਾ ਸ਼ੁਕਰੀਆ ਅਦਾ ਵੀ ਕਰ ਰਹੇ ਹਨ। ਸੋਸ਼ਲ ਮੀਡੀਆ ਤੇ ਗੌਤਮ ਜਲੰਧਰੀ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 


ਨੂਰਾਂ ਸਿਸਟਰਸ ਦੇ ਪਿਤਾ ਜੀ ਹਨ ਬੀਮਾਰ 

 ਨੂਰਾਂ ਸਿਸਟਰਸ ਦੇ ਪਿਤਾ ਜੀ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਹਨ। ਉਹ ਕਿਡਨੀ ਦੀ ਬੀਮਾਰੀ ਦੇ ਨਾਲ ਪੀੜਤ ਹਨ ਅਤੇ ਉਨ੍ਹਾਂ ਦੇ ਪੁੱਤਰ ਸਾਹਿਲ ਮੀਰ ਨੇ ਬੀਤੇ ਦਿਨੀਂ ਇੱਕ ਵੀਡੀਓ ਸਾਂਝਾ ਕਰਦੇ ਹੋਏ ਸਭ ਨੂੰ ਮਦਦ ਦੇ ਲਈ ਅਪੀਲ ਵੀ ਕੀਤੀ ਸੀ।ਜਿਸ ਤੋਂ ਬਾਅਦ ਸੁਲਤਾਨਾ ਨੂਰਾਂ ਦਾ ਵੀ ਇੱਕ ਵੀਡੀਓ ਸਾਹਮਣੇ ਆਇਆ ਸੀ ।

ਜਿਸ ‘ਚ ਉਸ ਨੇ ਦੱਸਿਆ ਸੀ ਕਿ ਉਹ ਆਪਣੇ ਪਿਤਾ ਜੀ ਦਾ ਹਾਲ ਚਾਲ ਜਾਨਣ ਦੇ ਲਈ ਕਿਉਂ ਨਹੀਂ ਸੀ ਪਹੁੰਚੀ । ਗਾਇਕਾ ਦਾ ਕਹਿਣਾ ਸੀ ਕਿ ਉਹ ਆਪ ਇੱਕ ਹਾਦਸੇ ਚੋਂ ਵਾਲ ਵਾਲ ਬਚੇ ਹਨ । ਹੁਣ ਜਲਦ ਹੀ ਉਹ ਆਪਣੇ ਪਿਤਾ ਦਾ ਹਾਲ ਚਾਲ ਜਾਨਣ ਦੇ ਲਈ ਹਸਪਤਾਲ ਜਾਣਗੇ । 


© Copyright Galactic Television & Communications Pvt. Ltd. 2026. All rights reserved.