ਪੰਜਾਬੀ ਗਾਇਕ ਤੇਜੀ ਕਾਹਲੋਂ ‘ਤੇ ਫਾਈਰਿੰਗ, ਰੋਹਿਤ ਗੋਦਾਰਾ ਗੈਂਗ ਨੇ ਲਈ ਜ਼ਿੰਮੇਵਾਰੀ

ਕੈਨੇਡਾ ‘ਚ ਅਪਰਾਧਾਂ ਦਾ ਸਿਲਸਿਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ‘ਤੇ ਫਾਈਰਿੰਗ ਹੋਈ ਸੀ । ਜਿਸ ਤੋਂ ਬਾਅਦ ਹੁਣ ਮੁੜ ਤੋਂ ਨਾਮੀ ਪੰਜਾਬੀ ਗਾਇਕ ‘ਤੇ ਫਾਈਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ।

By  Shaminder Kaur Kaler October 22nd 2025 01:11 PM -- Updated: October 22nd 2025 01:14 PM

ਕੈਨੇਡਾ ‘ਚ ਗੈਂਗਵਾਰ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ । ਗੈਂਗਸਟਰਾਂ ਦੇ ਵੱਲੋਂ ਕਈ ਸੈਲੀਬ੍ਰੇਟੀਜ਼ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਸੈਲੀਬ੍ਰੇਟੀਜ਼ ਵੀ ਖੌਫਜ਼ਦਾ ਹਨ । ਕੁਝ ਦਿਨ ਪਹਿਲਾਂ ਜਿੱਥੇ ਵਿਦੇਸ਼ ‘ਚ ਕਪਿਲ ਸ਼ਰਮਾ ਦੇ ਕੈਫੇ ਤੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ । ਹੁਣ ਗੈਂਗਸਟਰਾਂ ਨੇ ਪੰਜਾਬੀ ਗਾਇਕ ਤੇਜੀ ਕਾਹਲੋਂ (Teji Kahlon) ਨੂੰ ਆਪਣਾ ਨਿਸ਼ਾਨਾ ਬਣਾਇਆ ਹੈ । 

ਹੋਰ ਪੜ੍ਹੋ :  ਹਾਰਡੀ ਸੰਧੂ ਤੇ ਜ਼ੀਨਤ ਸਿੱਧੂ ਦੂਜੀ ਵਾਰ ਬਣੇ ਮਾਪੇ, ਗਾਇਕ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਜਾਣਕਾਰੀ

ਰੋਹਿਤ ਗੋਦਾਰਾ ਗੈਂਗ ਨੇ ਲਈ ਜ਼ਿੰਮੇਵਾਰੀ 

ਗਾਇਕ ਤੇਜੀ ਕਾਹਲੋਂ ਤੇ ਫਾਇਰਿੰਗ ਦੀ ਜ਼ਿੰਮੇਵਾਰੀ ਕਥਿਤ ਤੌਰ ਤੇ ਰੋਹਿਤ ਗੋਦਾਰਾ ਗੈਂਗ ਦੇ ਵੱਲੋਂ ਲਈ ਗਈ ਹੈ। ਗੈਂਗ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦੇ ਹੋਏ ਦਾਅਵਾ ਕੀਤਾ ਗਿਆ ਹੈ ਕਿ ਇਹ ਗੋਲੀਬਾਰੀ ਉਸ ਦੇ ਵੱਲੋਂ ਕਰਵਾਈ ਗਈ ਹੈ। ਇਸ ਪੋਸਟ ‘ਚ ਫਾਇਰਿੰਗ ਕਰਨ ਦਾ ਕਾਰਨ ਵੀ ਦੱਸਿਆ ਗਿਆ ਹੈ।


ਰੋਹਿਤ ਗੋਦਾਰਾ ਨਾਲ ਜੁੜੇ ਗੈਂਗਸਟਰ ਮਹਿੰਦਰ ਸਰਨ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ: "ਜੈ ਸ੍ਰੀ ਰਾਮ, ਰਾਮ ਰਾਮ ਸਭ ਭਾਈਆਂ ਨੂੰ। ਮੈਂ (ਮਹਿੰਦਰ ਸਰਨ ਦਿਲਾਣਾ) (ਰਾਹੁਲ_ਰਿਨਾਉ) (ਵਿੱਕੀ_ਫਲਵਾਨ) ਭਾਈਆਂ—ਜੋ ਗੋਲਾਬਾਰੀ (ਕੈਨੇਡਾ) ਵਿੱਚ (ਤੇਜੀ ਕਾਹਲੋਂ) ਤੇ ਹੋਈ ਹੈ, ਉਹ ਅਸੀਂ ਕਰਵਾਈ ਹੈ। ਉਸ ਦੇ ਪੇਟ ਵਿੱਚ ਗੋਲੀਆਂ ਲੱਗੀਆਂ ਹਨ। ਇਸ ਤੋਂ ਸਮਝ ਆ ਗਿਆ ਤਾਂ ਠੀਕ, ਨਹੀਂ ਤਾਂ ਅਗਲੀ ਵਾਰੀ ਮਾਰ ਦੇਵਾਂਗੇ!




© Copyright Galactic Television & Communications Pvt. Ltd. 2026. All rights reserved.