ਹਨੀ ਸਿੰਘ ਦੇ ਸ਼ੋਅ ‘ਚ ਮਹਿਲਾ ਫੈਨ ਨੇ ਕੰਧਾਂ ਟੱਪੀਆਂ, ਵੀਡੀਓ ਹੋ ਰਿਹਾ
ਹਨੀ ਸਿੰਘ ਦੇ ਇਸ ਕੰਸਰਟ ‘ਚ ਇੱਕ ਮਹਿਲਾ ਫੈਨ ਨੇ ਕੰਧ ‘ਤੇ ਚੜ੍ਹ ਕੇ ਸ਼ੋਅ ਵਾਲੀ ਜਗ੍ਹਾ ‘ਚ ਵੜ੍ਹਨ ਦੀ ਕੋਸ਼ਿਸ਼ ਕਰਦੀ ਹੋਈ ਨਜ਼ਰ ਆਈ । ਜਿਸ ਕਾਰਨ ਸ਼ੋਅ ‘ਚ ਹਫੜਾ ਦੱਫੜੀ ਵੀ ਮੱਚ ਗਈ । ਇਹ ਮਹਿਲਾ ਫੈਨ ਸਿਕਓਰਿਟੀ ਵਾਲਿਆਂ ਦੇ ਨਾਲ ਬਹਿਸ ਕਰਦੀ ਹੋਈ ਨਜ਼ਰ ਆਈ ਅਤੇ ਕੰਧ ਟੱਪ ਕੇ ਅੰਦਰ ਵੜ੍ਹਨ ਦੀ ਕੋਸ਼ਿਸ਼ ‘ਚ ਲੱਗੀ ਰਹੀ ਪਰ ਸਿਕਓਰਿਟੀ ਨੇ ਉਸ ਨੂੰ ਅੰਦਰ ਨਹੀਂ ਆਉਣ ਦਿੱਤਾ ।
ਹਨੀ ਸਿੰਘ ਇਨ੍ਹੀਂ ਦਿਨੀਂ ਆਪਣੇ ਲਾਈਵ ਸ਼ੋਅ ਨੂੰ ਲੈ ਕੇ ਚਰਚਾ ‘ਚ ਹਨ । ਬੀਤੇ ਦਿਨੀਂ ਉਹਨਾਂ ਦਾ ਮੁੰਬਈ ਦੇ ਬਾਂਦਰਾ ਸਥਿਤ ਸ਼ੋਅ ਸੀ । ਇਸ ਸ਼ੋਅ ਦੇ ਦੌਰਾਨ ਉਨ੍ਹਾਂ ਨੇ ਵੱਖ ਵੱਖ ਗੀਤ ਗਾ ਕੇ ਸਮਾਂ ਬੰਨਿਆ । ਇਸ ਸ਼ੋਅ ‘ਚ ਉਨ੍ਹਾਂ ਨੂੰ ਸੁਣਨ ਤੇ ਵੇਖਣ ਦੇ ਲਈ ਵੱਡੀ ਗਿਣਤੀ ‘ਚ ਫੈਨਸ ਵੀ ਮੌਜੂਦ ਸਨ ।ਹਨੀ ਸਿੰਘ ਦੀ ਇੱਕ ਝਲਕ ਪਾਉਣ ਦੇ ਲਈ ਫੈਨਸ ਉਤਾਵਲੇ ਨਜ਼ਰ ਆਏ । ਪਰ ਮਹਿਲਾ ਫੈਨਸ ਬਹੁਤ ਜ਼ਿਆਦਾ ਐਕਸਾਈਟਡ ਸਨ । ਪਰ ਇਸ ਸ਼ੋਅ ਦੇ ਦੌਰਾਨ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ।
_6b9c61e171633f42dded258a2ceefaab_1280X720.webp)
ਮਹਿਲਾ ਫੈਨ ਨੇ ਕੰਧ ਟੱਪ ਕੇ ਅੰਦਰ ਵੜ੍ਹਨ ਦੀ ਕੋਸ਼ਿਸ਼
ਹਨੀ ਸਿੰਘ ਦੇ ਇਸ ਕੰਸਰਟ ‘ਚ ਇੱਕ ਮਹਿਲਾ ਫੈਨ ਨੇ ਕੰਧ ‘ਤੇ ਚੜ੍ਹ ਕੇ ਸ਼ੋਅ ਵਾਲੀ ਜਗ੍ਹਾ ‘ਚ ਵੜ੍ਹਨ ਦੀ ਕੋਸ਼ਿਸ਼ ਕਰਦੀ ਹੋਈ ਨਜ਼ਰ ਆਈ । ਜਿਸ ਕਾਰਨ ਸ਼ੋਅ ‘ਚ ਹਫੜਾ ਦੱਫੜੀ ਵੀ ਮੱਚ ਗਈ । ਇਹ ਮਹਿਲਾ ਫੈਨ ਸਿਕਓਰਿਟੀ ਵਾਲਿਆਂ ਦੇ ਨਾਲ ਬਹਿਸ ਕਰਦੀ ਹੋਈ ਨਜ਼ਰ ਆਈ ਅਤੇ ਕੰਧ ਟੱਪ ਕੇ ਅੰਦਰ ਵੜ੍ਹਨ ਦੀ ਕੋਸ਼ਿਸ਼ ‘ਚ ਲੱਗੀ ਰਹੀ ਪਰ ਸਿਕਓਰਿਟੀ ਨੇ ਉਸ ਨੂੰ ਅੰਦਰ ਨਹੀਂ ਆਉਣ ਦਿੱਤਾ ।
_20c0967ab8bee0ebfa563b62bf89ae8c_1280X720.webp)
ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇਹ ਵੀਡੀਓ ਦਰਸਾਉਂਦਾ ਹੈ ਕਿ ਫੈਨਸ ਆਪਣੇ ਪਸੰਦੀਦਾ ਕਲਾਕਾਰਾਂ ਦੀ ਇੱਕ ਝਲਕ ਪਾਉਣ ਦੇ ਲਈ ਕਿਸ ਹੱਦ ਤੱਕ ਜਾ ਸਕਦਾ ਹੈ।