ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਪਾਰਥ ਸਮਥਾਨ ਨੇ ਸੋਸ਼ਲ ਮੀਡੀਆ ਤੋਂ ਬਣਾਈ ਦੂਰੀ, ਜਾਣੋ ਕਿਉਂ ਹੋਏ ਪ੍ਰੇਸ਼ਾਨ
ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਪਾਰਥ ਸਮਥਾਨ ਆਪਣੀ ਵਧੀਆ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ। ਉਹ ਹਾਲ ਹੀ ‘ਚ ਸੋਸ਼ਲ ਮੀਡੀਆ ਤੋਂ ਏਨਾਂ ਕੁ ਪ੍ਰੇਸ਼ਾਨ ਹੋ ਗਏ ਹਨ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਨਾਉਣ ਦਾ ਫੈਸਲਾ ਕਰ ਲਿਆ ਹੈ। ਅਦਾਕਾਰ ਦੇ ਇਸ ਫੈਸਲੇ ਤੋਂ ਹਰ ਕੋਈ ਹੈਰਾਨ ਹੈ।ਆਓ ਜਾਣਦੇ ਹਾਂ ਕਿ ਆਖਿਰਕਾਰ ਇਹ ਪੂਰਾ ਮਾਮਲਾ ਹੈ ਕੀ ?
ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਪਾਰਥ ਸਮਥਾਨ ਆਪਣੀ ਵਧੀਆ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ। ਉਹ ਹਾਲ ਹੀ ‘ਚ ਸੋਸ਼ਲ ਮੀਡੀਆ ਤੋਂ ਏਨਾਂ ਕੁ ਪ੍ਰੇਸ਼ਾਨ ਹੋ ਗਏ ਹਨ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਨਾਉਣ ਦਾ ਫੈਸਲਾ ਕਰ ਲਿਆ ਹੈ। ਅਦਾਕਾਰ ਦੇ ਇਸ ਫੈਸਲੇ ਤੋਂ ਹਰ ਕੋਈ ਹੈਰਾਨ ਹੈ।ਆਓ ਜਾਣਦੇ ਹਾਂ ਕਿ ਆਖਿਰਕਾਰ ਇਹ ਪੂਰਾ ਮਾਮਲਾ ਹੈ ਕੀ ? ਪਾਰਥ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਹੋਣ ਵਾਲੀ ਟ੍ਰੋਲਿੰਗ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹਨ ।

ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਆਪਣੀ ਪ੍ਰੇਸ਼ਾਨੀ ਦਾ ਕਾਰਨ ਦੱਸਿਆ ਹੈ।ਉਨ੍ਹਾਂ ਨੇ ਲਿਖਿਆ ਕਿ ‘ਕੁਝ ਲੋਕ ਨਕਲੀ ਅਕਾਊਂਟ ਬਣਾ ਕੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਟਾਰਗੇਟ ਕਰ ਰਹੇ ਹਨ ਅਤੇ ਗਲਤ ਤਰ੍ਹਾਂ ਦੇ ਕਮੈਂਟਸ ਕਰ ਰਹੇ ਹਨ।

‘ਮੈਨੂੰ ਬਹੁਤ ਗੁੱਸਾ ਆ ਰਿਹਾ ਹੈ’
ਪਾਰਥ ਨੇ ਕਿਹਾ ਕਿ ‘ਮੈਂ ਸ਼ਾਂਤ ਅਤੇ ਪਾਜ਼ੀਟਿਵ ਇਨਸਾਨ ਹਾਂ। ਪਰ ਇਹ ਸਭ ਵੇਖ ਕੇ ਮੈਨੂੰ ਬਹੁਤ ਗੁੱਸਾ ਆ ਰਿਹਾ ਹੈ।ਮੈਨੂੰ ਲੱਗਦਾ ਹੈ ਕਿ ਮੈਂ ਜਾਣਦਾ ਹਾਂ ਕਿ ਇਹ ਸਭ ਕੁਝ ਕੌਣ ਕਰ ਰਿਹਾ ਹੈ।ਪਰ ਨਾਮ ਲੈਣਾ ਬੇਕਾਰ ਹੈ। ਅਦਾਕਾਰ ਨੇ ਅੱਗੇ ਲਿਖਿਆ ਕਿ “ਉਹ ਸਾਈਬਰ ਕ੍ਰਾਈਮ ‘ਚ ਇਸ ਬਾਰੇ ਸ਼ਿਕਾਇਤ ਕਰਨ ‘ਚ ਸਮਾਂ ਬਰਬਾਦ ਨਹੀਂ ਕਰਨਗੇ, ਬਲਕਿ ਆਪਣੀ ਜ਼ਿੰਦਗੀ ਤੇ ਕੰਮ ‘ਤੇ ਧਿਆਨ ਦੇਣਗੇ’।