ਮਸ਼ਹੂਰ ਗੀਤਕਾਰ ਮੰਗਲ ਹਠੂਰ ਦੀ ਧੀ ਦਾ ਹੋਇਆ ਵਿਆਹ, ਮਨਮੋਹਨ ਵਾਰਿਸ ਨੇ ਦਿੱਤੀ ਨਵ-ਵਿਆਹੀ ਜੋੜੀ ਨੂੰ ਵਧਾਈ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਮੰਗਲ ਹਠੂਰ ਦੀ ਧੀ ਅੰਮ੍ਰਿਤ ਕੌਰ ਮੰਗਲ ਦਾ ਵਿਆਹ ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ । ਇਸ ਵਿਆਹ 'ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਮੰਗਲ ਹਠੂਰ (Mangal Hathur) ਦੀ ਧੀ ਅੰਮ੍ਰਿਤ ਕੌਰ ਮੰਗਲ ਦਾ ਵਿਆਹ ਹੋ ਗਿਆ ਹੈ । ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ । ਇਸ ਵਿਆਹ 'ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਖ਼ਾਸ ਤੌਰ ‘ਤੇ ਮਨਮੋਹਨ ਵਾਰਿਸ ਅਤੇ ਕਮਲਹੀਰ ਇਸ ਵਿਆਹ ‘ਚ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਦੇ ਲਈ ਪਹੁੰਚੇ ।
ਮਨਮੋਹਨ ਵਾਰਿਸ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਸਾਡੇ ਪਿਆਰੇ ਵੀਰ ਮੰਗਲ ਹਠੂਰ ਜੀ ਦੀ ਬੇਟੀ ਅੰਮ੍ਰਿਤ ਕੌਰ ਦਾ ਸ਼ੁੱਭ ਵਿਆਹ ਇੰਦਰ ਜੋਤ ਸਿੰਘ ਨਾਲ ਹੋਇਆ । ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਤੇ ਦੋਨਾਂ ਪਰਿਵਾਰਾਂ ਨੂੰ ਮੁਬਾਰਕਾਂ’।ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਵੀ ਨਵ-ਵਿਆਹੀ ਜੋੜੀ ਨੂੰ ਵਧਾਈਆਂ ਦਿੱਤੀਆਂ ਹਨ ।
ਇਸ ਤੋਂ ਇਲਾਵਾ ਮੰਗਲ ਹਠੂਰ ਦੇ ਚਾਹੁਣ ਵਾਲਿਆਂ ਨੇ ਵੀ ਨਵ-ਵਿਆਹੀ ਜੋੜੀ ਨੂੰ ਵਧਾਈ ਦਿੱਤੀ ਹੈ। ਦੱਸ ਦਈਏ ਕਿ ਮਨਮੋਹਨ ਵਾਰਿਸ ਤੇ ਕਮਲਹੀਰ ਨੇ ਜ਼ਿਆਦਾਤਰ ਗੀਤ ਮੰਗਲ ਹਠੂਰ ਦੇ ਲਿਖੇ ਹੋਏ ਹੀ ਗਾਏ ਹਨ । ਵਾਰਿਸ ਭਰਾ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੇ ਗੀਤ ਦੇ ਸਰੋਤਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੇ ਹਨ ।