ਮਸ਼ਹੂਰ ਅਦਾਕਾਰ ਦੀ ਮਾਂ ਦਾ ਦਿਹਾਂਤ, ਫੈਨਸ ਨੇ ਜਤਾਇਆ ਦੁੱਖ

ਮਾਪਿਆਂ ਦੀ ਅਹਿਮੀਅਤ ਕੀ ਹੁੰਦੀ ਹੈ, ਇਸ ਬਾਰੇ ਉਹੀ ਦੱਸ ਸਕਦਾ ਹੈ ਜਿਸ ਨੇ ਆਪਣੇ ਮਾਪਿਆਂ ਨੂੰ ਹਮੇਸ਼ਾ ਦੇ ਲਈ ਗੁਆ ਦਿੱਤਾ ਹੈ।ਅਦਾਕਾਰ ਤਨਮਯ ਵੇਕਾਰੀਆ ਦੀ ਮਾਂ ਦਾ ਵੀ ਦਿਹਾਂਤ ਹੋ ਗਿਆ ਹੈ।ਇਸ ਦੀ ਜਾਣਕਾਰੀ ਅਦਾਕਾਰ ਨੇ ਖੁਦ ਜਾਣਕਾਰੀ ਸਾਂਝੀ ਕੀਤੀ ਹੈ।

By  Shaminder Kaur Kaler October 25th 2025 01:19 PM

ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤਨਮਯ ਵੇਕਾਰੀਆ (Tanmay Vekaria) ਦੀ ਮਾਂ ਦਾ ਦਿਹਾਂਤ ਹੋ ਗਿਆ ਹੈ । ਇਸ ਖ਼ਬਰ ਨੂੰ ਖੁਦ ਅਦਾਕਾਰ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ। ਅਦਾਕਾਰ ਨੇ ਆਪਣੀ ਮਾਂ ਦੇ ਦਿਹਾਂਤ ਤੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ‘ਚ ਉਸ ਨੇ ਮਾਂ ਨੂੰ ਲੈ ਕੇ ਆਪਣੇ ਜਜ਼ਬਾਤ ਸਾਂਝੇ ਕੀਤੇ ਹਨ।‘ਦੁੱਖ ਦੀ ਗੱਲ ਇਹ ਹੈ ਕਿ ਤੁਸੀਂ ਉਸ ਨੂੰ ਸਿਰਫ਼ ਤਸਵੀਰਾਂ ‘ਚ ਵੇਖ ਸਕਦੇ ਹੋ ਅਤੇ ਉਸ ਨੂੰ ਆਪਣੇ ਦਿਲ ‘ਚ ਮਹਿਸੂਸ ਕਰ ਸਕਦੇ ਹੋ।ਤੁਸੀਂ ਉਸ ਨੂੰ ਜੱਫੀ ਨਹੀਂ ਪਾ ਸਕਦੇ ਜਾਂ ਉਸ ਨੂੰ ਦੁਬਾਰਾ ਆਪਣੇ ਸਾਹਮਣੇ ਨਹੀਂ ਦੇਖ ਸਕਦੇ ਹੋ ।


ਮੈਨੂੰ ਤੁਹਾਡੀ ਯਾਦ ਆਉਂਦੀ ਹੈ ਮਾਂ, ਮੈਨੂੰ ਪਤਾ ਹੈ ਕਿ ਤੁਸੀਂ ਉੱਥੇ ਸਭ ਤੋਂ ਵਧੀਆ ਜਗ੍ਹਾ ‘ਤੇ ਹੋ’।ਅਦਾਕਾਰ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ ਹਰ ਕੋਈ ਅਦਾਕਾਰ ਦੀ ਮਾਂ ਦੇ ਦਿਹਾਂਤ ‘ਤੇ ਦੁੱਖ ਜਤਾ ਰਿਹਾ ਹੈ। 

 

ਤਨਮਯ ਵੇਕਾਰੀਆ ਨੇ ‘ਬਾਘਾ’ ਦੇ ਕਿਰਦਾਰ ਨਾਲ ਬਣਾਈ ਪਛਾਣ 

ਤਨਮਯ ਵੇਕਾਰੀਆ ਨੇ ਆਪਣੇ ਕਿਰਦਾਰ ‘ਬਾਘਾ’ ਦੇ ਨਾਲ ਦਰਸ਼ਕਾਂ ‘ਚ ਪ੍ਰਸਿੱਧੀ ਹਾਸਲ ਕੀਤੀ । ਉਨ੍ਹਾਂ ਦੇ ਇਸ ਕਿਰਦਾਰ ਨੇ ਉਨ੍ਹਾਂ ਨੂੰ ਘਰ-ਘਰ ‘ਚ ਪਹਿਚਾਣ ਦਿੱਤੀ । 

© Copyright Galactic Television & Communications Pvt. Ltd. 2026. All rights reserved.