ਕੇ ਐੱਸ ਮੱਖਣ ਦੇ ਨਾਂਅ ‘ਤੇ ਬਣੇ ਕਈ ਫੇਕ ਇੰਸਟਾਗ੍ਰਾਮ ਅਕਾਊਂਟ, ਗਾਇਕ ਨੇ ਵੀਡੀਓ ਸਾਂਝਾ ਕਰਕੇ ਕਿਹਾ ‘ਕੋਈ ਵਾਦ ਵਿਵਾਦ ਕਰਦਾ ਹੈ ਤਾਂ ਉਸ ਲਈ ਖੁਦ ਹੋਵੇਗਾ ਜ਼ਿੰਮੇਵਾਰ’

ਕੇ ਐੱਸ ਮੱਖਣ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਨੇ ਆਪਣੇ ਨਾਂਅ ‘ਤੇ ਬਣੇ ਫੇਕ ਅਕਾਊਂਟ ਬਾਰੇ ਗੱਲਬਾਤ ਕੀਤੀ ਹੈ। ਗਾਇਕ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ‘ਕੇ ਐੱਸ ਮੱਖਣ ਵਲੋਂ ਬੇਨਤੀ ਹੈ ਜੀ।

By  Shaminder Kaur Kaler July 9th 2026 10:05 AM -- Updated: July 9th 2026 10:08 AM

ਕੇ ਐੱਸ ਮੱਖਣ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕ ਨੇ ਆਪਣੇ ਨਾਂਅ ‘ਤੇ ਬਣੇ ਫੇਕ ਅਕਾਊਂਟ ਬਾਰੇ ਗੱਲਬਾਤ ਕੀਤੀ ਹੈ। ਗਾਇਕ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ‘ਕੇ ਐੱਸ ਮੱਖਣ ਵਲੋਂ ਬੇਨਤੀ ਹੈ ਜੀ। ਮੇਰਾ ਇੱਕ ਹੀ ਇੰਸਟਾਗ੍ਰਾਮ ਪੇਜ ਹੈ ਬਲੂ ਟਿਕ ਵੈਰੀਫਾਈਡ ਬਾਕੀ ਕੋਈ ਹੋਰ ਮੇਰੇ ਜਾਅਲੀ ਪੇਜ ਬਹੁਤ ਬਣੇ ਹੋਏ ਨੇ ਉਹਨਾਂ ਤੇ ਕੋਈ ਵਾਦ ਵਿਵਾਦ ਕਰਦਾ ਹੈ ਤਾਂ ਉਹ ਖੁਦ ਜੁੰਮੇਵਾਰ ਹੋਵੇਗਾ” । ਕੇ. ਐੱਸ ਮੱਖਣ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇੱਕੋ ਹੀ ਆਫੀਸ਼ੀਅਲ ਅਕਾਊਂਟ ਹੈ ਜੋ ਕਿ ਬਲੂ ਟਿੱਕ ਵੈਰੀਫਾਈਡ ਹੈ ਜੋ ਕਿ ਕੇ ਐੱਸ ਮੱਖਣ ਆਫੀਸ਼ੀਅਲ ਦੇ ਨਾਮ ‘ਤੇ ਹੈ। 


ਕੇ ਐੱਸ ਮੱਖਣ ਦਾ ਵਰਕ ਫ੍ਰੰਟ 

ਕੇ. ਐੱਸ ਮੱਖਣ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਹਾਲ ਹੀ ‘ਚ ਉਹ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਏ ਹਨ।


ਜਿਸ ਬਾਰੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕਰਦੇ ਹੋਏ ਜਾਣਕਾਰੀ ਦਿੱਤੀ ਸੀ।ਕੇ ਐੱਸ ਮੱਖਣ ਦਾ ਪੁੱਤਰ ਕੁਸ਼ਤੀ ਦੇ ਅਖਾੜੇ ‘ਚ ਜ਼ੋਰ ਅਜ਼ਮਾਇਸ਼ ਕਰਦਾ ਹੈ ਅਤੇ ਬੀਤੇ ਦਿਨੀਂ ਉਸ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ। ਜਿਸ ‘ਚ ਉਹ ਅਖਾੜੇ ‘ਚ ਕੁਸ਼ਤੀ ਦੇ ਦਾਅ ਪੇਚ ਦਿਖਾਉਂਦਾ ਨਜ਼ਰ ਆਇਆ ਸੀ । 


© Copyright Galactic Television & Communications Pvt. Ltd. 2026. All rights reserved.