ਇਸ ਬਜ਼ੁਰਗ ਬਾਬੇ ਦੀ ਸਿੰਘਾਂ ਨੇ ਬਣਾਈ ਰੇਲ, ਸੋਸ਼ਲ ਮੀਡੀਆ ‘ਤੇ ਪਾਉਂਦਾ ਸੀ ਇਤਰਾਜ਼ਯੋਗ ਰੀਲਾਂ, ਕਿਹਾ ‘ਹੁਣ ਪਾਵਾਂਗੇ ਸਿਰਫ਼ ਧਾਰਮਿਕ ਵੀਡੀਓ’

ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣ ਦੇ ਲਈ ਲੋਕਾਂ ਦੇ ਵੱਲੋਂ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਇੱਕ ਬਜ਼ੁਰਗ ਜੋੜਾ ਵੀ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ ਅਤੇ ਇਨ੍ਹਾਂ ਦੇ ਵੀਡੀਓ ਵੀ ਪਿਛਲੇ ਕਾਫੀ ਸਮੇਂ ਤੋਂ ਵਾਇਰਲ ਹੋ ਰਹੇ ਸਨ।ਪਰ ਇਸ ਜੋੜੇ ਦੇ ਵੱਲੋਂ ਕਈ ਇਤਰਾਜ਼ਯੋਗ ਵੀਡੀਓ ਵੀ ਬਣਾਏ ਜਾ ਰਹੇ ਸਨ ।

By  Shaminder Kaur Kaler May 19th 2026 05:00 PM

ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣ ਦੇ ਲਈ ਲੋਕਾਂ ਦੇ ਵੱਲੋਂ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਇੱਕ ਬਜ਼ੁਰਗ ਜੋੜਾ ਵੀ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹੈ ਅਤੇ ਇਨ੍ਹਾਂ ਦੇ ਵੀਡੀਓ ਵੀ ਪਿਛਲੇ ਕਾਫੀ ਸਮੇਂ ਤੋਂ ਵਾਇਰਲ ਹੋ ਰਹੇ ਸਨ।ਪਰ ਇਸ ਜੋੜੇ ਦੇ ਵੱਲੋਂ ਕਈ ਇਤਰਾਜ਼ਯੋਗ ਵੀਡੀਓ ਵੀ ਬਣਾਏ ਜਾ ਰਹੇ ਸਨ ।

ਜਿਸ ਤੋਂ ਬਾਅਦ ਸਿੰਘਾਂ ਨੇ ਮੌਕੇ ‘ਤੇ ਪਹੁੰਚ ਕੇ ਇਸ ਬਜ਼ੁਰਗ ਜੋੜੇ ਨੂੰ ਸਮਝਾਇਆ ਅਤੇ ਇਸ ਤੋਂ ਬਾਅਦ ਇਸ ਬਜ਼ੁਰਗ ਜੋੜੇ ਨੇ ਕਿਹਾ ਕਿ ਉਹ ਅੱਗੇ ਤੋਂ ਧਾਰਮਿਕ ਕੰਟੈਂਟ ਹੀ ਪਾਇਆ ਕਰਨਗੇ।

ਸਤਪਤਾਲ ਸਿੰਘ ਸੱਤੂ ਨਾਂਅ ‘ਤੇ ਬਣੇ ਇੰਸਟਾਗ੍ਰਾਮ ਪੇਜ ‘ਤੇ ਇਸ ਜੋੜੀ ਦੇ ਅਨੇਕਾਂ ਹੀ ਵੀਡੀਓ ਹਨ । ਜਿਨ੍ਹਾਂ ‘ਚ ਦੋਵੇਂ ਜਣੇ ਫਨ ਕਰਦੇ ਹੋਏ ਨਜ਼ਰ ਆ ਰਹੇ ਹਨ। ਸਤਪਾਲ ਸਿੰਘ ਸੱਤੂ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਹੈ ਕਿ ਅੱਜ ਤੋਂ ਬਾਅਦ ਉਹ ਕਦੇ ਵੀ ਗੀਤਾਂ ‘ਤੇ ਰੀਲਾਂ ਬਣਾ ਕੇ ਨਹੀਂ ਪਾਉਣਗੇ।

ਉਹ ਸਿਰਫ਼ ਧਾਰਮਿਕ ਵੀਡੀਓ ਹੀ ਬਨਾਉਣਗੇ ਅਤੇ ਕਿਸੇ ਵੀ ਤਰ੍ਹਾਂ ਦਾ ਗਲਤ ਵੀਡੀਓ ਨਹੀਂ ਪਾਉਣਗੇ।

ਬੀਤੇ ਦਿਨੀਂ ਸਿੰਘਾਂ ਨੇ ਸਮਝਾਇਆ 

ਬੀਤੇ ਦਿਨੀਂ ਇਸ ਬਾਬੇ ਨੂੰ ਕੁਝ ਸਿੰਘਾਂ ਨੇ ਸਮਝਾਇਆ ਸੀ । ਜਿਸ ਤੋਂ ਬਾਅਦ ਬਾਬੇ ਨੇ ਅਜਿਹੇ ਵੀਡੀਓ ਬਨਾਉਣ ਤੋਂ ਤੌਬਾ ਕਰ ਲਈ ਸੀ।ਲੋਕਾਂ ਨੇ ਇਸ ਬਾਬੇ ਦੇ ਫੈਸਲੇ ਦੀ ਤਾਰੀਫ ਕੀਤੀ ਹੈ।

ਇਸ ਦੇ ਨਾਲ ਹੀ ਸਿੰਘਾਂ ਦਾ ਵੀ ਧੰਨਵਾਦ ਕੀਤਾ ਹੈ। ਜਿਨ੍ਹਾਂ ਨੇ ਇਸ ਬਾਬੇ ਨੂੰ ਜਾ ਕੇ ਸਮਝਾਇਆ ਅਤੇ ਇਹ ਬਾਬੇ ਨੇ ਗਲਤ ਵੀਡੀਓ ਪਾਉਣ ਤੋਂ ਤੌਬਾ ਕੀਤੀ ।

© Copyright Galactic Television & Communications Pvt. Ltd. 2026. All rights reserved.