ਖ਼ਾਨ ਸਾਬ, ਗੈਰੀ ਸੰਧੂ, ਐਮੀ ਵਿਰਕ ਤੇ ਜੀ ਖ਼ਾਨ ਦੇ ਡੁਪਲੀਕੇਟ ਸੋਸ਼ਲ ਮੀਡੀਆ ‘ਤੇ ਮਚਾ ਰਹੇ ਧਮਾਲ
ਖ਼ਾਨ ਸਾਬ, ਗੈਰੀ ਸੰਧੂ, ਐਮੀ ਵਿਰਕ ‘ਤੇ ਜੀ ਖ਼ਾਨ ਦੇ ਡੁਪਲੀਕੇਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ। ਇਹ ਸਾਰੇ ਸੋਸ਼ਲ ਮੀਡੀਆ ਤੇ ਧਮਾਲ ਮਚਾ ਰਹੇ ਹਨ। ਇਨ੍ਹਾਂ ਸਭ ਨੂੰ ਵੇਖ ਕੇ ਤੁਸੀਂ ਅਸਲੀ ਨਕਲੀ ‘ਚ ਪਛਾਣ ਵੀ ਨਹੀਂ ਕਰ ਸਕਦੇ।ਇਹ ਸਭ ਜਣੇ ‘ਜੀ ਕਰਦਾ’ ਗੀਤ ‘ਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।
ਖ਼ਾਨ ਸਾਬ, (Khan Saab) ਗੈਰੀ ਸੰਧੂ, ਐਮੀ ਵਿਰਕ ‘ਤੇ ਜੀ ਖ਼ਾਨ ਦੇ ਡੁਪਲੀਕੇਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਹਨ। ਇਹ ਸਾਰੇ ਸੋਸ਼ਲ ਮੀਡੀਆ ਤੇ ਧਮਾਲ ਮਚਾ ਰਹੇ ਹਨ। ਇਨ੍ਹਾਂ ਸਭ ਨੂੰ ਵੇਖ ਕੇ ਤੁਸੀਂ ਅਸਲੀ ਨਕਲੀ ‘ਚ ਪਛਾਣ ਵੀ ਨਹੀਂ ਕਰ ਸਕਦੇ।ਇਹ ਸਭ ਜਣੇ ‘ਜੀ ਕਰਦਾ’ ਗੀਤ ‘ਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।ਗਾਇਕਾਂ ਦੇ ਫੈਨਸ ਵੀ ਇਸ ਵੀਡੀਓ ‘ਤੇ ਆਪੋ ਆਪਣੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਖ਼ਾਨ ਸਾਬ ਦਾ ਵਰਕ ਫ੍ਰੰਟ
ਖ਼ਾਨ ਸਾਬ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਇਨੀਂ ਦਿਨੀਂ ਉਹ ਫ਼ਿਲਮ ‘ਧਰੁੰਧਰ’ ‘ਚ ਗਾਏ ਆਪਣੇ ਗੀਤ ਨੂੰ ਲੈ ਕੇ ਚਰਚਾ ‘ਚ ਹਨ। ਇਸ ਦੇ ਨਾਲ ਹੀ ਹਾਲ ਹੀ ‘ਚ ਉਨ੍ਹਾਂ ਨੇ ਅਨੰਤ ਅੰਬਾਨੀ ਦੇ ਬਰਥਡੇ ‘ਚ ਆਪਣੇ ਇਸ ਮਸ਼ਹੂਰ ਗੀਤ ਨੂੰ ਗਾਇਆ ਹੈ। ਗੈਰੀ ਸੰਧੂ ਹੀ ਜੀ ਖ਼ਾਨ ਤੇ ਜੀ ਖ਼ਾਨ ਨੂੰ ਗਾਇਕੀ ਦੇ ਖੇਤਰ ‘ਚ ਲੈ ਕੇ ਆਏ ਸਨ । ਜੀ ਖ਼ਾਨ ਤਾਂ ਗੈਰੀ ਸੰਧੂ ਨੂੰ ਆਪਣਾ ਗੁਰੁ ਮੰਨਦੇ ਹਨ।
_3d8996b99b2ba0d2524149d8434fc738_1280X720.webp)
ਐਮੀ ਵਿਰਕ ਗਾਇਕੀ ਦੇ ਨਾਲ ਅਦਾਕਾਰੀ ‘ਚ ਵੀ ਸਰਗਰਮ
ਐਮੀ ਵਿਰਕ ਦੀ ਗੱਲ ਕਰੀਏ ਤਾਂ ਉਹ ਗਾਇਕੀ ਦੇ ਖੇਤਰ ‘ਚ ਕੰਮ ਕਰਨ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਜਲਦ ਹੀ ਉਹ ਫ਼ਿਲਮ ‘ਚੜਦੀਕਲਾ’ ‘ਚ ਨਜ਼ਰ ਆਉਣਗੇ।