ਦਿਲਪ੍ਰੀਤ ਢਿੱਲੋਂ ਦਾ ਆਪਣੇ ਬੇਟੇ ਦੇ ਨਾਲ ਕਿਊਟ ਵੀਡੀਓ ਵਾਇਰਲ,ਫੈਨਸ ਨੂੰ ਪਸੰਦ ਆ ਰਹੀ ਪਿਉ ਪੁੱਤਰ ਦੀ ਜੋੜੀ

ਦਿਲਪ੍ਰੀਤ ਢਿੱਲੋਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦਿਲਪ੍ਰੀਤ ਢਿੱਲੋਂ ਆਪਣੇ ਬੇਟੇ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪਿਉ ਪੁੱਤਰ ਦੀ ਇਹ ਜੋੜੀ ਹਰ ਕਿਸੇ ਨੂੰ ਪਸੰਦ ਆ ਰਹੀ ਹੈ।

By  Shaminder Kaur Kaler February 23rd 2026 11:24 AM

ਦਿਲਪ੍ਰੀਤ ਢਿੱਲੋਂ (Dilpreet Dhillon) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦਿਲਪ੍ਰੀਤ ਢਿੱਲੋਂ ਆਪਣੇ ਬੇਟੇ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪਿਉ ਪੁੱਤਰ ਦੀ ਇਹ ਜੋੜੀ ਹਰ ਕਿਸੇ ਨੂੰ ਪਸੰਦ ਆ ਰਹੀ ਹੈ। ਦੱਸ ਦਈਏ ਕਿ ਦਿਲਪ੍ਰੀਤ ਢਿੱਲੋਂ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਪੁੱਤਰ ਦਾ ਜਨਮ ਹੋਇਆ ਹੈ।


ਜਿਸ ਤੋਂ ਬਾਅਦ ਗਾਇਕ ਦੇ ਵੱਲੋਂ ਲਗਾਤਾਰ ਆਪਣੇ ਪੁੱਤਰ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ।ਗਾਇਕ ਦੇ ਵੱਲੋਂ ਪੁੱਤਰ ਦੇ ਜਨਮ ਤੋਂ ਬਾਅਦ ਉਸ ਦਾ ਗ੍ਰੈਂਡ ਵੈਲਕਮ ਕੀਤਾ ਗਿਆ ਸੀ ਅਤੇ ਇਸ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਵੀ ਸਾਹਮਣੇ ਆਈਆਂ ਸਨ।


ਦਿਲਪ੍ਰੀਤ ਢਿੱਲੋਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਨੇ ਗਾਇਕੀ ਤੋਂ ਆਪਣੀ ਸ਼ੁਰੂਆਤ ਕੀਤੀ ਸੀ, ਪਰ ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦਾ ਰੁਖ ਕੀਤਾ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ । 

ਦਿਲਪ੍ਰੀਤ ਢਿੱਲੋਂ ਦੀ ਨਿੱਜੀ ਜ਼ਿੰਦਗੀ 

ਦਿਲਪ੍ਰੀਤ ਢਿੱਲੋਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਬਹੁਤ ਹੀ ਉਤਰਾਅ ਚੜਾਅ ਵਾਲੀ ਰਹੀ ਹੈ। ਉਨ੍ਹਾਂ ਨੇ ਪਹਿਲਾ ਵਿਆਹ ਅੰਬਰ ਧਾਲੀਵਾਲ ਦੇ ਨਾਲ ਕਰਵਾਇਆ ਸੀ। ਜਿਸ ਤੋਂ ਬਾਅਦ ਦੋਵਾਂ ਦੀ ਜ਼ਿਆਦਾ ਦੇਰ ਤੱਕ ਨਹੀਂ ਬਣੀ ਅਤੇ ਦੋਵਾਂ ਦੇ ਰਸਤੇ ਹਮੇਸ਼ਾ ਦੇ ਲਈ ਵੱਖ ਹੋ ਗਏ ਸਨ। ਅੰਬਰ ਧਾਲੀਵਾਲ ਨੇ ਦਿਲਪ੍ਰੀਤ ਢਿੱਲੋਂ ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ। 

Related Post

ਕੇ ਐੱਸ ਮੱਖਣ ਦੇ ਨਾਂਅ ‘ਤੇ ਬਣੇ ਕਈ ਫੇਕ ਇੰਸਟਾਗ੍ਰਾਮ ਅਕਾਊਂਟ, ਗਾਇਕ ਨੇ ਵੀਡੀਓ ਸਾਂਝਾ ਕਰਕੇ ਕਿਹਾ ‘ਕੋਈ ਵਾਦ ਵਿਵਾਦ ਕਰਦਾ ਹੈ ਤਾਂ ਉਸ ਲਈ ਖੁਦ ਹੋਵੇਗਾ ਜ਼ਿੰਮੇਵਾਰ’
ਸੁਦੇਸ਼ ਲਹਿਰੀ ਦਾ ਅੰਮ੍ਰਿਤਸਰ ‘ਚ ਹੈ ਆਲੀਸ਼ਾਨ ਘਰ, ਕਾਮੇਡੀਅਨ ਨੇ ਦਿਖਾਈ ਘਰ ਦੇ ਅੰਦਰ ਦੀ ਝਲਕ
ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਮੀਨੂ ਸੀਰਾ ਪਰਿਵਾਰ ਸਣੇ ਪਹਾੜੀ ਵਾਦੀਆਂ ‘ਚ ਵੈਕੇਸ਼ਨ ‘ਤੇ ਪਹੁੰਚੀ
ਅਕਾਂਕਸ਼ਾ ਚਮੋਲਾ ਨੇ ਕਿਹਾ ‘ਮੇਰੇ ਕੁੜੀਆਂ ਨਾਲ ਰਹੇ ਹਨ ਸਬੰਧ’, ਬੀਤੇ ਦਿਨੀਂ ਤਲਾਕ ਦਾ ਕੀਤਾ ਸੀ ਐਲਾਨ
ਦ੍ਰਿਸ਼ਟੀ ਗਰੇਵਾਲ ਨੇ ਆਪਣੇ ਨਵ-ਜਨਮੇ ਬੇਟੇ ਦੇ ਨਾਲ ਕਰਵਾਇਆ ਫੋਟੋ-ਸ਼ੂਟ, ਤਸਵੀਰਾਂ ਕੀਤੀਆਂ ਸਾਂਝੀਆਂ
ਪੰਜਾਬ ‘ਚ ਹੋੋਇਆ ਝੋਨਾ ਲਾਉਣ ਦਾ ਮੁਕਾਬਲਾ, ਪਿੰਡ ਮਾਖੇਵਾਲਾ ਰਿਹਾ ਜੇਤੂ, ਡੇਢ ਘੰਟੇ ਤੋਂ ਪਹਿਲਾਂ ਤਿੰਨ ਕਿੱਲਿਆਂ ‘ਚ ਲਗਾਇਆ ਝੋਨਾ

© Copyright Galactic Television & Communications Pvt. Ltd. 2026. All rights reserved.