ਦਿਲਜੀਤ ਦੋਸਾਂਝ ਨੇ ਆਪਣੇ ਨਿੱਕੇ ਜਿਹੇ ਫੈਨ ਦੇ ਨਾਲ ਸਾਂਝ ਕੀਤਾ ਵੀਡੀਓ ਕਿਹਾ ‘ਇਹ ਫੈਨ ਆ ਦੋਸਾਂਝਾ ਆਲੇ ਦੇ, ਕਿਹੜੇ ਭੁਲੇਖੇ ‘ਚ ਤੁਰੇ ਫਿਰਦੇ ਓ’

ਦਿਲਜੀਤ ਦੋਸਾਂਝ ਆਪਣੇ ਫੈਨਸ ਦੇ ਨਾਲ ਵੀਡੀਓ ‘ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੇ ਇੱਕ ਨਿੱਕੇ ਜਿਹੇ ਫੈਨ ਦੇ ਨਾਲ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਦਿਲਜੀਤ ਵਾਂਗ ਹੀ ਇਹ ਨੰਨ੍ਹਾ ਫੈਨ ਤਿਆਰ ਹੋ ਕੇ ਆਇਆ ਹੈ ਅਤੇ ਉਸ ਨੇ ਸਿਰ ‘ਤੇ ਤੁਰਲੇ ਵਾਲੀ ਪੱਗ ਬੰਨੀ ਹੈ ਤੇ ਐਨਕਾਂ ਲਗਾਈਆਂ ਹੋਈਆਂ ਅਤੇ ਉਹ ਪੱਟ ਤੇ ਥਾਪੀ ਮਾਰਦਾ ਹੈ।

By  Shaminder Kaur Kaler June 23rd 2026 09:40 AM -- Updated: June 23rd 2026 10:18 AM

ਦਿਲਜੀਤ ਦੋਸਾਂਝ ਆਪਣੇ ਫੈਨਸ ਦੇ ਨਾਲ ਵੀਡੀਓ ‘ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਆਪਣੇ ਇੱਕ ਨਿੱਕੇ ਜਿਹੇ ਫੈਨ ਦੇ ਨਾਲ ਨਜ਼ਰ ਆ ਰਹੇ ਹਨ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਦਿਲਜੀਤ ਵਾਂਗ ਹੀ ਇਹ ਨੰਨ੍ਹਾ ਫੈਨ ਤਿਆਰ ਹੋ ਕੇ ਆਇਆ ਹੈ ਅਤੇ ਉਸ ਨੇ ਸਿਰ ‘ਤੇ ਤੁਰਲੇ ਵਾਲੀ ਪੱਗ ਬੰਨੀ ਹੈ ਤੇ ਐਨਕਾਂ ਲਗਾਈਆਂ ਹੋਈਆਂ ਅਤੇ ਉਹ ਪੱਟ ਤੇ ਥਾਪੀ ਮਾਰਦਾ ਹੈ। ਇਹ ਵੇਖ ਕੇ ਦਿਲਜੀਤ ਹੱਸ ਪੈਂਦੇ ਹਨ ਤੇ ਕਹਿੰਦੇ ਹਨ ਕਿ ਇਹ ਫੈਨ ਨੇ ਦੋਸਾਂਝਾ ਆਲੇ ਦੇ । ਕਿਹੜੇ ਭੁਲੇਖੇ ਚੋਂ ਹੈ। ਪੱਚੀ ਸਾਲ ਹੋ ਗਏ ਗਾਉਂਦੇ ਨੂੰ ਹਾਲੇ ਤਾਂ ਮੈਂ ਇਨ੍ਹਾਂ ਨਾਲ ਕੋਲੈਬ ਕਰਨੇ ਨੇ । ਇਨ੍ਹਾਂ ਨੇ ਮੇਰੇ ਸ਼ੋਅ ਵੇਖਣੇ ਨੇ । ਸੋਸ਼ਲ ਮੀਡੀਆ ‘ਤੇ ਦਿਲਜੀਤ ਦੋਸਾਂਝ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 


ਦਿਲਜੀਤ ਦੋਸਾਂਝ ਅੱਜ ਦੇ ਸਮੇਂ ਵਿੱਚ ਪੰਜਾਬੀ ਇੰਡਸਟਰੀ ਦਾ ਉਹ ਨਾਮ ਹੈ ਜਿਸ ਨੇ ਆਪਣੀ ਮਿਹਨਤ, ਟੈਲੇਂਟ ਅਤੇ ਸਾਦਗੀ ਨਾਲ ਦੁਨੀਆ ਭਰ ਵਿੱਚ ਖਾਸ ਪਛਾਣ ਬਣਾਈ ਹੈ। ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਦਿਲਜੀਤ ਨੇ ਨਾ ਸਿਰਫ਼ ਪੰਜਾਬੀ ਸੰਗੀਤ ਵਿੱਚ ਸਗੋਂ ਬਾਲੀਵੁੱਡ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਆਪਣਾ ਝੰਡਾ ਲਹਿਰਾਇਆ ਹੈ।

 

ਸਿਰਫ਼ ਗਾਇਕੀ ਹੀ ਨਹੀਂ, ਦਿਲਜੀਤ ਨੇ ਅਦਾਕਾਰੀ ਵਿੱਚ ਵੀ ਆਪਣੀ ਵੱਖਰੀ ਛਾਪ ਛੱਡੀ ਹੈ। "ਜੱਟ ਐਂਡ ਜੂਲੀਅਟ", "ਪੰਜਾਬ ੧੯੮੪", "ਸਰਦਾਰ ਜੀ" ਅਤੇ ਕਈ ਹੋਰ ਫ਼ਿਲਮਾਂ ਰਾਹੀਂ ਉਨ੍ਹਾਂ ਨੇ ਦਰਸ਼ਕਾਂ ਦਾ ਦਿਲ ਜਿੱਤਿਆ। ਬਾਲੀਵੁੱਡ ਵਿੱਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਕਾਫ਼ੀ ਸਰਾਹਿਆ ਗਿਆ ਹੈ।

ਦਿਲਜੀਤ ਦੀ ਸਭ ਤੋਂ ਵੱਡੀ ਖੂਬੀ ਉਨ੍ਹਾਂ ਦੀ ਨਿਮਰਤਾ ਅਤੇ ਆਪਣੇ ਫੈਨਜ਼ ਨਾਲ ਜੁੜਾਅ ਹੈ। ਉਹ ਹਮੇਸ਼ਾ ਆਪਣੇ ਪ੍ਰਸ਼ੰਸਕਾਂ ਦਾ ਸਤਿਕਾਰ ਕਰਦੇ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨਾਲ ਜੁੜੇ ਰਹਿੰਦੇ ਹਨ। ਇਹੀ ਕਾਰਨ ਹੈ ਕਿ ਦੁਨੀਆ ਭਰ ਵਿੱਚ ਉਨ੍ਹਾਂ ਦੇ ਲੱਖਾਂ ਫੈਨਜ਼ ਹਨ।


© Copyright Galactic Television & Communications Pvt. Ltd. 2026. All rights reserved.