ਦਿਲਜੀਤ ਦੋਸਾਂਝ ਨੇ 2026 ‘ਚ ਪਹਿਲੇ ਸ਼ਖਸ ਨੂੰ ਸੋਸ਼ਲ ਮੀਡੀਆ ਤੇ ਕੀਤਾ ਬਲੌਕ
ਬੀਤੇ ਦਿਨ ਵੀ ਦਿਲਜੀਤ ਦੋਸਾਂਝ ਲਾਈਵ ਹੋਏ ਤੇ ਆਪਣੇ ਫੈਨਸ ਦੇ ਨਾਲ ਗੱਲਬਾਤ ਕੀਤੀ । ਪਰ ਇਸ ਦੌਰਾਨ ਕਿਸੇ ਸ਼ਖਸ ਦੀ ਗੱਲ ਤੋਂ ਉਹ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਉਸ ਸ਼ਖਸ ਨੂੰ ਬਲੌਕ ਕਰ ਦਿੱਤਾ ।
ਦਿਲਜੀਤ ਦੋਸਾਂਝ (Diljit Dosanjh) ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੇ ਹਨ । ਉਹ ਅਕਸਰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ । ਬੀਤੇ ਦਿਨ ਵੀ ਦਿਲਜੀਤ ਦੋਸਾਂਝ ਲਾਈਵ ਹੋਏ ਤੇ ਆਪਣੇ ਫੈਨਸ ਦੇ ਨਾਲ ਗੱਲਬਾਤ ਕੀਤੀ । ਪਰ ਇਸ ਦੌਰਾਨ ਕਿਸੇ ਸ਼ਖਸ ਦੀ ਗੱਲ ਤੋਂ ਉਹ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਉਸ ਸ਼ਖਸ ਨੂੰ ਬਲੌਕ ਕਰ ਦਿੱਤਾ ।
ਦਿਲਜੀਤ ਦੋਸਾਂਝ ਨੇ ਇਸ ਸ਼ਖਸ ਨੂੰ ਬਲੌਕ ਕਰਦੇ ਹੋਏ ਕਿਹਾ ਕਿ “2026 ਦੇ ਪਹਿਲੇ …..ਨੂੰ ਮੈਂ ਬਲੌਕ ਕਰ ਦਿੱਤਾ ।ਮੈਂ ਏਨੇ ਵਧੀਆ ਮੂਡ ‘ਚ ਬੈਠਿਆਂ, ਪਰ ਇਹੋ ਜਿਹੇ ਆਉਂਦੇ ਹੀ ਹੁੰਦੇ ਆ। ਇੱਕ ਅੱਧਾ ਅਜਿਹਾ ਆਉਂਦਾ ਈ ਆ”। ਫੈਨਸ ਵੀ ਦਿਲਜੀਤ ਦੋਸਾਂਝ ਦੇ ਇਸ ਵੀਡੀਓ ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਜਲਦ ਹੀ ਉਹ ਸੰਨੀ ਦਿਓਲ ਦੇ ਨਾਲ ਫ਼ਿਲਮ ‘ਬਾਰਡਰ-2’ ‘ਚ ਨਜ਼ਰ ਆਉਣਗੇ।