ਪੰਜਾਬ ਯੂਨੀਵਰਸਿਟੀ ਦੀ ਵਾਇਰਲ ਕੁੜੀ ਦੇ ਫੈਨ ਹੋਏ ਦਿਲਜੀਤ ਦੋਸਾਂਝ, ਹਰਮਨਪ੍ਰੀਤ ਲਈ ਕਰਵਾਈ ਕਲੈਪਿੰਗ
ਪੰਜਾਬ ਯੂਨੀਵਰਸਿਟੀ ‘ਚ ਚੰਡੀਗੜ੍ਹ ਪੁਲਿਸ ਦੇ ਨਾਲ ਭਿੜਨ ਵਾਲੀ ਵਿਦਿਆਰਥਣ ਹਰਮਨਪ੍ਰੀਤ ਕੌਰ ਦੇ ਦਿਲਜੀਤ ਦੋਸਾਂਝ ਫੈਨ ਹੋ ਗਏ ਹਨ ।ਦਿਲਜੀਤ ਦੋਸਾਂਝ ਨੇ ਕੁੜੀ ਦੇ ਹੌਸਲੇ ਤੇ ਜ਼ਜਬੇ ਨਾ ਸਿਰਫ਼ ਤਾਰੀਫ ਕੀਤੀ, ਬਲਕਿ ਉਸ ਦੇ ਲਈ ਤਾੜੀਆਂ ਵੀ ਵਜਵਾਈਆਂ।
ਪੰਜਾਬ ਯੂਨੀਵਰਸਿਟੀ ‘ਚ ਚੰਡੀਗੜ੍ਹ ਪੁਲਿਸ ਦੇ ਨਾਲ ਭਿੜਨ ਵਾਲੀ ਵਿਦਿਆਰਥਣ ਹਰਮਨਪ੍ਰੀਤ ਕੌਰ ਦੇ ਦਿਲਜੀਤ ਦੋਸਾਂਝ (Diljit Dosanjh) ਫੈਨ ਹੋ ਗਏ ਹਨ ।ਦਿਲਜੀਤ ਦੋਸਾਂਝ ਨੇ ਕੁੜੀ ਦੇ ਹੌਸਲੇ ਤੇ ਜ਼ਜਬੇ ਨਾ ਸਿਰਫ਼ ਤਾਰੀਫ ਕੀਤੀ, ਬਲਕਿ ਉਸ ਦੇ ਲਈ ਤਾੜੀਆਂ ਵੀ ਵਜਵਾਈਆਂ। ਦਿਲਜੀਤ ਨੇ ਕਿਹਾ ‘ਕੁੜੀਆਂ ਦੀ ਗੱਲ ਹੋਣੀ ਚਾਹੀਦੀ ਹੈ।ਤੁਸੀਂ ਵੇਖਿਆ ਪੰਜਾਬ ਯੂਨੀਵਰਸਿਟੀ ਵਾਲੀ ਕੁੜੀ ਦੀ ਵੀਡੀਓ …ਕਹਿੰਦੀ ਬਾਂਹ ਛੱਡ…ਸਾਡੇ ਸਾਰਿਆਂ ਦੇ ਵੱਲੋਂ ਇਹੀ ਸੁਨੇਹਾ ਹੈ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੋਣੀ ਚਾਹੀਦੀ ਹੈ।ਜੋ ਚੀਜ਼ ਪੰਜਾਬ ਦੀ ਹੈ ਉਹ ਪੰਜਾਬ ਨੂੰ ਮਿਲਣੀ ਚਾਹੀਦੀ ਹੈ।ਜਿਨ੍ਹਾਂ ਕੁੜੀਆਂ ਨੇ ਹੌਸਲਾ ਵਿਖਾਇਆ ਉਨ੍ਹਾਂ ਲਈ ਤਾੜੀਆਂ ਹੋਣੀਆਂ ਚਾਹੀਦੀਆਂ ਨੇ’।
ਹਰਮਨਪ੍ਰੀਤ ਦਾ ਕਿਉਂ ਹੋਇਆ ਵੀਡੀਓ ਵਾਇਰਲ
ਪੰਜਾਬ ਯੂਨੀਵਰਸਿਟੀ ‘ਚ ਪ੍ਰਦਰਸ਼ਨ ਹੋ ਰਿਹਾ ਸੀ । ਜਿਸ ‘ਚ ਹਰਮਨਪ੍ਰੀਤ ਕੌਰ ਜਾਣਾ ਚਾਹੁੰਦੀ ਸੀ। ਪਰ ਪੁਲਿਸ ਦੇ ਵੱਲੋਂ ਉਸ ਦਾ ਹੱਥ ਫੜ੍ਹ ਲਿਆ ਗਿਆ ਅਤੇ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਜਾਣ ਨਹੀਂ ਦਿੱਤਾ । ਜਿਸ ਤੋਂ ਬਾਅਦ ਹਰਮਨਪ੍ਰੀਤ ਤੈਸ਼ ਆ ਗਈ ਅਤੇ ਕਿਹਾ ਕਿ ‘ਹੱਥ ਛੱਡ, ਜੇ ਕੁਝ ਹੋ ਗਿਆ ਤਾਂ ਫਿਰ ਹਿਸਾਬ ਲਾ ਲਈ’ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋਇਆ ।
ਵਿਦਿਆਰਥਣ ਅਨੰਦਪੁਰ ਸਾਹਿਬ ਦੇ ਨੂਰਪੁਰਬੇਦੀ ਦੀ ਰਹਿਣ ਵਾਲੀ ਹੈ। ਜਿਸ ਤੋਂ ਬਾਅਦ ਲੋਕ ਇਸ ਕੁੜੀ ਦੇ ਪੰਜਾਬ ਪ੍ਰਤੀ ਪਿਆਰ ਤੇ ਉਸ ਦੇ ਹੌਸਲੇ ਨੂੰ ਵੇਖ ਕੇ ਉਸ ਨੂੰ ਸਲਾਮ ਕਰ ਰਹੇ ਹਨ ਅਤੇ ਦਿਲਜੀਤ ਦੋਸਾਂਝ ਨੇ ਜਦੋਂ ਇਹ ਵੀਡੀਓ ਵੇਖਿਆ ਤਾਂ ਉਹ ਵੀ ਉਸ ਦੀ ਸ਼ਲਾਘਾ ਕੀਤੇ ਬਿਨ੍ਹਾਂ ਨਹੀਂ ਰਹਿ ਪਾਏ ।