ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਦਿੱਲੀ ਦੇ ਹੈਬੀਟੇਟ ਸੈਂਟਰ ‘ਚ ਕਰਵਾਉਣ ਦੀ ਨਿਖੇਧੀ, ਦਿੱਲੀ ਕਮੇਟੀ ਨੇ ਲਿਖੀ SGPC ਪ੍ਰਧਾਨ ਨੂੰ ਚਿੱਠੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਨੌਂਵੇ ਪਾਤਸ਼ਾਹ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਸੈਮੀਨਾਰ ਕਰਵਾਉਣ ਸੈਮੀਨਾਰ ਕਰਵਾਉਣ ਵਾਲੀ ਜਗ੍ਹਾ ਦੇ ਮਾਮਲੇ ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਚਿੱਠੀ ਲਿਖੀ ਹੈ।

By  Shaminder Kaur Kaler October 18th 2025 02:35 PM -- Updated: October 18th 2025 02:47 PM

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ   ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ (Harmeet Singh Kalka)ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਨੌਂਵੇ ਪਾਤਸ਼ਾਹ ਸ੍ਰੀ ਗੁਰੁ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਸੈਮੀਨਾਰ ਕਰਵਾਉਣ ਸੈਮੀਨਾਰ ਕਰਵਾਉਣ ਵਾਲੀ ਜਗ੍ਹਾ ਦੇ ਮਾਮਲੇ ਤੇ ਸਖਤ ਇਤਰਾਜ਼ ਜਤਾਉਂਦੇ ਹੋਏ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਚਿੱਠੀ ਲਿਖੀ ਹੈ।


ਚਿੱਠੀ ‘ਚ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਦੇ ਵੱਲੋਂ ਦਿੱਲੀ ਦੇ ਹੈਬੀਟੇਟ ਸੈਂਟਰ ‘ਚ ਇਹ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਜਿੱਥੇ ਨਿੱਤ ਦਿਨ ਸ਼ਰਾਬ, ਮੀਟ,ਮੁਰਗਾ ਮੱਛੀ ਦਾ ਇਸਤੇਮਾਲ ਵੱਡੇ ਪੱਧਰ ਤੇ ਕੀਤਾ ਜਾਂਦਾ ਹੈ।।ਪਰ ਦਿੱਲੀ ‘ਚ ਸ਼੍ਰੋਮਣੀ ਅਕਾਲੀ ਦਲ ਦਾ ਨੁੰਮਾਇਦਾ ਪਰਮਜੀਤ ਸਿੰਘ ਸਰਨਾ ਆਪਣੀ ਨਿੱਜੀ ਹਊਮੈ ਕਰਕੇ ਆਪ ਜੀ ਬੇਵੱਸ ਲੱਗਦੇ ਹੋ।


ਪ੍ਰਧਾਨ ਸਾਹਿਬ ਜੀ, ਮੈਂ ਆਪ ਜੀ ਨੂੰ ਚੇਤਾ ਕਰਵਾਉਣਾ ਚਾਹੁੰਦਾ ਹਾਂ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੁ ਸਾਹਿਬ ਦੇ ਘੋੜੇ ਨੇ ਵੀ ਤੰਬਾਕੂ ਵਾਲੇ ਖੇਤ ਵਿੱਚੋਂ ਨਿਕਲਣ ਤੋਂ ਮਨ੍ਹਾ ਕਰ ਦਿੱਤਾ ਸੀ , ਪਰ ਅੱਜ ਸ਼੍ਰੋਮਣੀ ਗੁਰਦੁਆਰਾ ਕਮੇਟੀ ਇਸ ਜਗ੍ਹਾ ਤੇ ਜਿੱਥੇ ਸ਼ਰਾਬਾਂ ਵਰਤਾਈਆਂ ਜਾਂਦੀਆਂ ਹਨ । ਉੱਥੇ ਸ਼ਹੀਦੀ ਸ਼ਤਾਬਦੀ ਪ੍ਰੋਗਰਾਮ ਰੱਖ ਕੇ ਕੌਮ ਨੂੰ ਕੀ ਸੇਧ ਦੇ ਰਹੇ ਹੋ ।ਇਸ ਤੋਂ ਇਲਾਵਾ ਇਸ ਚਿੱਠੀ ‘ਚ ਹੋਰ ਵੀ ਕਈ ਗੱਲਾਂ ਲਿਖੀਆਂ ਗਈਆਂ ਹਨ । ਚਿੱਠੀ ‘ਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੂੰ ਸੈਮੀਨਾਰ ਦਾ ਸਥਾਨ ਬਦਲਣ ਦੀ ਅਪੀਲ ਕੀਤੀ ਗਈ ਹੈ। 


© Copyright Galactic Television & Communications Pvt. Ltd. 2026. All rights reserved.