ਧਰਮਿੰਦਰ ਦੇ ਦਿਹਾਂਤ ਦੀ ਖ਼ਬਰ ਤੇ ਧੀ ਈਸ਼ਾ ਦਿਓਲ ਦਾ ਰਿਐਕਸ਼ਨ, ‘ਮੇਰੇ ਪਿਤਾ ਦੀ ਹਾਲਤ ਸਥਿਰ’, ਪਤਨੀ ਹੇਮਾ ਮਾਲਿਨੀ ਦਾ ਵੀ ਰਿਐਕਸ਼ਨ ਆਇਆ ਸਾਹਮਣੇ
ਈਸ਼ਾ ਦਿਓਲ ਨੇ ਇੱਕ ਟਵੀਟ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਪਿਤਾ ਧਰਮਿੰਦਰ ਦੀ ਹਾਲਤ ਸਥਿਰ ਹੈ ਅਤੇ ਉਹ ਠੀਕ ਹੋ ਰਹੇ ਹਨ।ਈਸ਼ਾ ਦਿਓਲ ਨੇ ਇੰਸਟਾਗ੍ਰਾਮ ਤੇ ਪੋਸਟ ਵੀ ਸਾਂਝਾ ਕੀਤੀ ਹੈ।
ਧਰਮਿੰਦਰ ਦੀ ਸਿਹਤ ਨੂੰ ਲੈ ਕੇ ਵੱਡੀ ਅਪਡੇਟ ਆਈ ਹੈ। ਧਰਮਿੰਦਰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਦਾਖਲ ਹਨ । ਇਸ ਦੀ ਪੁਸ਼ਟੀ ਅਦਾਕਾਰ ਦੀ ਧੀ ਈਸ਼ਾ ਦਿਓਲ (Esha Deol) ਨੇ ਕੀਤੀ ਹੈ। ਈਸ਼ਾ ਦਿਓਲ ਨੇ ਇੱਕ ਟਵੀਟ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਦੇ ਪਿਤਾ ਧਰਮਿੰਦਰ ਦੀ ਹਾਲਤ ਸਥਿਰ ਹੈ ਅਤੇ ਉਹ ਠੀਕ ਹੋ ਰਹੇ ਹਨ।ਈਸ਼ਾ ਦਿਓਲ ਨੇ ਇੰਸਟਾਗ੍ਰਾਮ ਤੇ ਪੋਸਟ ਵੀ ਸਾਂਝਾ ਕੀਤੀ ਹੈ।

ਜਿਸ ‘ਚ ਉਸ ਨੇ ਲਿਖਿਆ ‘ਮੇਰੇ ਪਿਤਾ ਦੀ ਹਾਲਤ ਸਥਿਰ ਹੈ ਤੇ ਉਹ ਠੀਕ ਹੋ ਰਹੇ ਹਨ । ਆਪ ਸਭ ਨੂੰ ਬੇਨਤੀ ਹੈ ਕਿ ਸਾਡੇ ਪਰਿਵਾਰ ਨੂੰ ਪ੍ਰਾਈਵੇਸੀ ਦਿਓ। ਪਾਪਾ ਦੇ ਜਲਦ ਹੀ ਸਿਹਤਮੰਦ ਹੋਣ ਦੇ ਲਈ ਪ੍ਰਾਰਥਨਾਵਾਂ ਕਰਨ ਦੇ ਲਈ ਧੰਨਵਾਦ’ ।
ਹੇਮਾ ਮਾਲਿਨੀ ਨੇ ਦਿੱਤਾ ਰਿਐਕਸ਼ਨ
ਧਰਮਿੰਦਰ ਦੀ ਮੌਤ ਦੀ ਖ਼ਬਰ ਨੂੰ ਲੈ ਕੇ ਅਦਾਕਾਰਾ ਤੇ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ ਦਾ ਵੀ ਰਿਐਕਸ਼ਨ ਸਾਹਮਣੇ ਆਇਆ ਹੈ। ਹੇਮਾ ਮਾਲਿਨੀ ਮੀਡੀਆ ‘ਚ ਝੂਠੀਆਂ ਖਬਰਾਂ ਦੇ ਪ੍ਰਸਾਰਣ ਦੀ ਸਖਤ ਨਿੰਦਾ ਕੀਤੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸਦੇ ਪਤੀ, ਮਹਾਨ ਅਭਿਨੇਤਾ ਧਰਮਿੰਦਰ ਦਾ ਦੇਹਾਂਤ ਹੋ ਗਿਆ ਹੈ।
ਪਿਛਲੇ ਦਿਨੀਂ ਹਸਪਤਾਲ ‘ਚ ਕਰਵਾਇਆ ਸੀ ਦਾਖਲ
ਦੱਸ ਦਈਏ ਕਿ ਸਾਹ ‘ਚ ਤਕਲੀਫ ਲੈਣ ਦੇ ਕਾਰਨ ਬਾਲੀਵੁੱਡ ਅਦਾਕਾਰ ਧਰਮਿੰਦਰ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਬੀਤੇ ਦਿਨ ਹੇਮਾ ਮਾਲਿਨੀ ਨੇ ਵੀ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਅਪਡੇਟ ਦਿੱਤੀ ਸੀ ।