ਪੰਜਾਬ ‘ਚ ਹੋਇਆ ਵਿਹਲੇ ਲੋਕਾਂ ਦਾ ਮੁਕਾਬਲਾ, ਤਿੰਨ ਜਣੇ ਬਣੇ ਜੇਤੂ
ਅੱਜ ਕੱਲ੍ਹ ਜ਼ਿਆਦਾਤਰ ਲੋਕ ਆਪਣੇ ਮੋਬਾਈਲ ਤੇ ਵਿਹਲਾ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ। ਕੋਈ ਫ਼ਿਲਮ ਵੇਖਦਾ ਹੈ, ਕੋਈ ਰੀਲਾਂ ਵੇਖਦਾ ਹੈ ਅਤੇ ਕੋਈ ਵੈੱਬ ਸੀਰੀਜ਼ ਵੇਖ ਕੇਵ ਸਮਾਂ ਬਿਤਾਉਂਦਾ ਹੈ। ਪਰ ਜੇ ਤੁਹਾਨੂੰ ਟੀਵੀ ਅਤੇ ਬਿਨ੍ਹਾਂ ਮੋਬਾਈਲ ਤੋਂ ਘੰਟਿਆਂ ਬੱਧੀ ਰਹਿਣਾ ਪੈ ਜਾਵੇ ਤਾਂ ਇਹ ਗੱਲ ਥੋੜ੍ਹੀ ਮੁਸ਼ਕਿਲ ਜਿਹੀ ਜਾਪਦੀ ਹੈ।
ਅੱਜ ਕੱਲ੍ਹ ਜ਼ਿਆਦਾਤਰ ਲੋਕ ਆਪਣੇ ਮੋਬਾਈਲ ਤੇ ਵਿਹਲਾ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ। ਕੋਈ ਫ਼ਿਲਮ ਵੇਖਦਾ ਹੈ, ਕੋਈ ਰੀਲਾਂ ਵੇਖਦਾ ਹੈ ਅਤੇ ਕੋਈ ਵੈੱਬ ਸੀਰੀਜ਼ ਵੇਖ ਕੇਵ ਸਮਾਂ ਬਿਤਾਉਂਦਾ ਹੈ। ਪਰ ਜੇ ਤੁਹਾਨੂੰ ਟੀਵੀ ਅਤੇ ਬਿਨ੍ਹਾਂ ਮੋਬਾਈਲ ਤੋਂ ਘੰਟਿਆਂ ਬੱਧੀ ਰਹਿਣਾ ਪੈ ਜਾਵੇ ਤਾਂ ਇਹ ਗੱਲ ਥੋੜ੍ਹੀ ਮੁਸ਼ਕਿਲ ਜਿਹੀ ਜਾਪਦੀ ਹੈ। ਪਰ ਪੰਜਾਬ ਦੇ ਮੋਗਾ ‘ਚ ਸਭ ਤੋਂ ਤਿੰਨ ਵਿਹਲੇ ਲੋਕ ਮਿਲ ਗਏ ਹਨ । ਜੋ ਇੱਕਤੀ ਘੰਟੇ ਦੇ ਕਰੀਬ ਬਿਨਾਂ ਮੋਬਾਈਲ ਟੀਵੀ ਤੋਂ ਰਹਿ ਸਕੇ । ਦਰਅਸਲ ਮੋਗਾ ਦੇ ਘੋਲੀਆ ਖੁਰਦ ਪਿੰਡ ‘ਚ ਵਿਹਲੇ ਰਹਿਣ ਦਾ ਮੁਕਾਬਲਾ ਕਰਵਾਇਆ ਗਿਆ ਸੀ। ਇਸ ਮੁਕਾਬਲੇ ‘ਚ ਪਹਿਲੇ ਸਥਾਨ ਤੇ ਨੱਥਕੇ ਦੇ ਵਸਨੀਕ ਸਤਬੀਰ ਸਿੰਘ ਅਤੇ ਰੋਲੀ ਦੇ ਰਹਿਣ ਵਾਲੇ ਲਾਭਪ੍ਰੀਤ ਸਿੰਘ ਨੂੰ ਮਿਲਿਆ । ਦੋਵੇਂ ਖਾਣੇ, ਪਾਣੀ ਅਤੇ ਮੋਬਾਈਲ ਫੋਨਾਂ ਤੋਂ ਬਿਨਾਂ ਮੁਕਾਬਲੇ ‘ਚ ਰਹੇ । ਤੀਜੇ ਸਥਾਨ ਤੇ ਢੁੱਡੀਕੇ ਦੇ ਚਾਨਣ ਸਿੰਘ ਨੂੰ ਮਿਲਿਆ । ਉਨ੍ਹਾਂ ਨੇ ਮੁਕਾਬਲੇ ‘ਚ ਉੱਨਤੀ ਘੰਟੇ ਤੱਕ ਲਗਾਤਾਰ ਵਿਹਲੇ ਰਹਿਣ ਦਾ ਰਿਕਾਰਡ ਬਣਾਇਆ ।

ਲੋਕਾਂ ਨੂੰ ਮੋਬਾਈਲ ਤੋਂ ਦੂਰ ਰੱਖਣ ਦਾ ਉਪਰਾਲਾ
ਲੋਕਾਂ ਨੂੰ ਮੋਬਾਈਲ ਫੋਨ ਤੋਂ ਦੂਰ ਰੱਖਣ ਅਤੇ ਕਿਤਾਬਾਂ ਦੇ ਨਾਲ ਜੋੜਨ ਦੇ ਲਈ ਇਹ ਉਪਰਾਲਾ ਕੀਤਾ ਗਿਆ ਸੀ ।ਇਸ ਮੁਕਾਬਲੇ ‘ਚ ਪਚਵੰਜਾ ਦੇ ਕਰੀਬ ਲੋਕਾਂ ਨੇ ਹਿੱਸਾ ਲਿਆ ਸੀ ।ਇਸ ਮੁਕਾਬਲੇ ‘ਚ ਬਿਨਾਂ ਬਾਥਰੂਮ, ਬਿਨਾਂ ਸੁੱਤੇ ਅਤੇ ਬਿਨਾ ਖਾਣਾ ਖਾਧੇ ਰਹਿਣ ਦੀ ਸ਼ਰਤ ਸੀ ।ਹਾਲਾਂਕਿ ਮੁਕਾਬਲੇ ‘ਚ ਕਿਤਾਬਾਂ ਪੜ੍ਹਨ, ਸਿਮਰਨ ਕਰਨ ਦੀ ਇਜਾਜ਼ਤ ਸੀ। ਮੁਕਾਬਲੇ ਦੌਰਾਨ ਮੋਬਾਈਲ ਦੇ ਇਸਤੇਮਾਲ ਤੇ ਪਾਬੰਦੀ ਸੀ ਅਤੇ ਇੱਕ ਦੂਜੇ ਦੇ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਸੀ , ਪਰ ਇੱਕ ਨਿਯਮ ਇਹ ਵੀ ਸੀ ਕਿ ਜੇ ਮੁਕਾਬਲੇ ‘ਚ ਭਾਗ ਲੈਣ ਵਾਲੇ ਆਪਸ ‘ਚ ਲੜਦੇ ਸਨ ਤਾਂ ਉਨ੍ਹਾਂ ਨੂੰ ਮੁਕਾਬਲੇ ਤੋਂ ਅਯੋਗ ਕਰਾਰ ਕਰ ਦਿੱਤਾ ਸੀ।