ਬੰਟੀ ਬੈਂਸ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਗਾਏ ਇਲਜ਼ਾਮਾਂ ਦਾ ਦਿੱਤਾ ਜਵਾਬ, ਕਿਹਾ ‘ਜਦੋਂ ਜਿੱਥੇ ਕਹਿਣਗੇ,ਹੋਊਂਗਾ ਹਾਜ਼ਰ’

ਬੀਤੇ ਦਿਨ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਵੱਲੋਂ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਸੀ । ਜਿਸ ‘ਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਗਾਏ ਇਲਜ਼ਾਮਾਂ ‘ਤੇ ਜਵਾਬ ਦਿੱਤਾ ਹੈ। ਬੰਟੀ ਬੈਂਸ ਨੇ ਆਪਣੀ ਪੋਸਟ ‘ਚ ਕਿਹਾ ਹੈ ਕਿ ‘ਜੇਕਰ ਸ਼ਬੀਰ ਮੋਮਿਨ ਅਤੇ ਸਿੱਧੂ ਪਰਿਵਾਰ ‘ਚ ਕੋਈ ਸਮਝੌਤਾ ਹੈ ਤਾਂ ਇਸ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਰੇ ਵਿੱਤੀ ਖਾਤੇ ਤੇ ਕਮਾਈ ਨੂੰ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ।

By  Shaminder Kaur Kaler February 12th 2026 01:24 PM

ਬੀਤੇ ਦਿਨ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਵੱਲੋਂ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਸੀ । ਜਿਸ ‘ਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਗਾਏ ਇਲਜ਼ਾਮਾਂ ‘ਤੇ ਜਵਾਬ ਦਿੱਤਾ ਹੈ। ਬੰਟੀ ਬੈਂਸ ਨੇ ਆਪਣੀ ਪੋਸਟ ‘ਚ ਕਿਹਾ ਹੈ ਕਿ ‘ਜੇਕਰ ਸ਼ਬੀਰ ਮੋਮਿਨ ਅਤੇ ਸਿੱਧੂ ਪਰਿਵਾਰ ‘ਚ ਕੋਈ ਸਮਝੌਤਾ ਹੈ ਤਾਂ ਇਸ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਰੇ ਵਿੱਤੀ ਖਾਤੇ ਤੇ ਕਮਾਈ ਨੂੰ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ।

ਬੰਟੀ ਬੈਂਸ ਨੇ ਕਿਹਾ ਕਿ ਉਹ ਅੱਜ ਵੀ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਖੜ੍ਹਾ ਹੈ। ਅਤੇ ਜਦੋਂ ਵੀ ਜਿੱਥੇ ਵੀ ਕਹਿਣਗੇ ਉਹ ਹਾਜ਼ਰ ਹੋਣਗੇ।ਇਸ ਦੇ ਨਾਲ ਹੀ ਬੰਟੀ ਬੈਂਸ ਨੇ ਉਹ ਪਹਿਲਾਂ ਵੀ ਐੱਸਪੀ ਦੇ ਦਫਤਰ ‘ਚ ਜਾ ਚੁੱਕੇ ਹਨ ਅਤੇ ਉਨ੍ਹਾਂ ਦਾ ਨਾਮ ਇਸ ਮਾਮਲੇ ‘ਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਬੀਤੇ ਦਿਨ ਸਿੱਧੂ ਮੂਸੇਵਾਲਾ ਦੇ ਮਾਪੇ ਬੈਠੇ ਸਨ ਧਰਨੇ ‘ਤੇ 

ਬੀਤੇ ਦਿਨ ਸਿੱਧੂ ਮੂਸੇਵਾਲਾ ਦੇ ਮਾਪੇ ਧਰਨੇ ‘ਤੇ ਬੈਠੇ ਸਨ । ਇਸ ਦੌਰਾਨ ਉਨ੍ਹਾਂ ਨੇ ਬੰਟੀ ਬੈਂਸ ‘ਤੇ ਵੀ ਇਲਜ਼ਾਮ ਲਗਾਏ ਸਨ ।ਇਸ ਤੋਂ ਇਲਾਵਾ ਮਾਨਸਾ ਪੁਲਿਸ ਨੂੰ ਭ੍ਰਿਸ਼ਟ ਦੱਸਦੇ ਹੋਏ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਪੈਸਿਆਂ ਬਾਰੇ ਵੀ ਗੱਲਬਾਤ ਕੀਤੀ ਸੀ । 

ਸਿੱਧੂ ਮੂਸੇਵਾਲਾ ਦਾ ਕਤਲ 

ਸਿੱਧੂ ਮੂਸੇਵਾਲਾ ਦਾ ਕਤਲ 29 ਮਈ 2022 ਨੂੰ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਪੇ ਇਨਸਾਫ਼ ਦੇ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ । ਪਰ ਹਾਲੇ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਸਕਿਆ ।  

Related Post

ਕੇ ਐੱਸ ਮੱਖਣ ਦੇ ਨਾਂਅ ‘ਤੇ ਬਣੇ ਕਈ ਫੇਕ ਇੰਸਟਾਗ੍ਰਾਮ ਅਕਾਊਂਟ, ਗਾਇਕ ਨੇ ਵੀਡੀਓ ਸਾਂਝਾ ਕਰਕੇ ਕਿਹਾ ‘ਕੋਈ ਵਾਦ ਵਿਵਾਦ ਕਰਦਾ ਹੈ ਤਾਂ ਉਸ ਲਈ ਖੁਦ ਹੋਵੇਗਾ ਜ਼ਿੰਮੇਵਾਰ’
ਸੁਦੇਸ਼ ਲਹਿਰੀ ਦਾ ਅੰਮ੍ਰਿਤਸਰ ‘ਚ ਹੈ ਆਲੀਸ਼ਾਨ ਘਰ, ਕਾਮੇਡੀਅਨ ਨੇ ਦਿਖਾਈ ਘਰ ਦੇ ਅੰਦਰ ਦੀ ਝਲਕ
ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਮੀਨੂ ਸੀਰਾ ਪਰਿਵਾਰ ਸਣੇ ਪਹਾੜੀ ਵਾਦੀਆਂ ‘ਚ ਵੈਕੇਸ਼ਨ ‘ਤੇ ਪਹੁੰਚੀ
ਅਕਾਂਕਸ਼ਾ ਚਮੋਲਾ ਨੇ ਕਿਹਾ ‘ਮੇਰੇ ਕੁੜੀਆਂ ਨਾਲ ਰਹੇ ਹਨ ਸਬੰਧ’, ਬੀਤੇ ਦਿਨੀਂ ਤਲਾਕ ਦਾ ਕੀਤਾ ਸੀ ਐਲਾਨ
ਦ੍ਰਿਸ਼ਟੀ ਗਰੇਵਾਲ ਨੇ ਆਪਣੇ ਨਵ-ਜਨਮੇ ਬੇਟੇ ਦੇ ਨਾਲ ਕਰਵਾਇਆ ਫੋਟੋ-ਸ਼ੂਟ, ਤਸਵੀਰਾਂ ਕੀਤੀਆਂ ਸਾਂਝੀਆਂ
ਪੰਜਾਬ ‘ਚ ਹੋੋਇਆ ਝੋਨਾ ਲਾਉਣ ਦਾ ਮੁਕਾਬਲਾ, ਪਿੰਡ ਮਾਖੇਵਾਲਾ ਰਿਹਾ ਜੇਤੂ, ਡੇਢ ਘੰਟੇ ਤੋਂ ਪਹਿਲਾਂ ਤਿੰਨ ਕਿੱਲਿਆਂ ‘ਚ ਲਗਾਇਆ ਝੋਨਾ

© Copyright Galactic Television & Communications Pvt. Ltd. 2026. All rights reserved.