ਭੰਗੜੇ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸੁਰਿੰਦਰਪਾਲ ਸਿੰਘ ਕਲਸੀ ਦਾ ਦਿਹਾਂਤ, ਸੜਕ ਹਾਦਸੇ ‘ਚ ਗਈ ਜਾਨ
ਪੰਜਾਬੀ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।ਹੁਣ ਖਬਰ ਇਹ ਹੈ ਕਿ ਭੰਗੜੇ ਦੇ ਬਾਦਸ਼ਾਹ ਸੁਰਿੰਦਰਪਾਲ ਸਿੰਘ ਕਲਸੀ ਦਾ ਦਿਹਾਂਤ ਹੋ ਗਿਆ ਹੈ। ਉਹ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ।
ਪੰਜਾਬੀ ਇੰਡਸਟਰੀ ਤੋਂ ਇੱਕ ਤੋਂ ਬਾਅਦ ਇੱਕ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।ਹੁਣ ਖਬਰ ਇਹ ਹੈ ਕਿ ਭੰਗੜੇ ਦੇ ਬਾਦਸ਼ਾਹ ਸੁਰਿੰਦਰਪਾਲ ਸਿੰਘ ਕਲਸੀ ਦਾ ਦਿਹਾਂਤ ਹੋ ਗਿਆ ਹੈ। ਉਹ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਜਿਸ ਕਾਰਨ ਉਨ੍ਹਾਂ ਦੀ ਮੌਤ ਹੋਈ ।ਖ਼ਬਰਾਂ ਮੁਤਾਬਕ ਉਹ ਘਰ ਤੋਂ ਦੁਕਾਨ ਵੱਲ ਜਾਣ ਦੇ ਲਈ ਸੜਕ ਕਰੌਸ ਕਰ ਰਹੇ ਸਨ ਕਿ ਉਨ੍ਹਾਂ ਦੀ ਇੱਕ ਬਾਈਕ ਦੇ ਨਾਲ ਟੱਕਰ ਹੋ ਗਈ ।
ਇਸ ਹਾਦਸੇ ‘ਚ ਸੁਰਿੰਦਰਪਾਲ ਸਿੰਘ ਕਲਸੀ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਏਮਜ਼ ਬਠਿੰਡਾ ਵਿਖੇ ਲਿਜਾਇਆ ਗਿਆ। ਜਿੱਥੇ ਬੀਤੀ ਰਾਤ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸਿਰ ‘ਚ ਸੱਟ ਲੱਗਣ ਦੇ ਕਾਰਨ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਇਸ ਭੰਗੜੇ ਦੇ ਕੋਚ ਦੇ ਦਿਹਾਂਤ ਹੋ ਗਿਆ। ਦੱਸ ਦਈਏ ਕਿ ਸੁਰਿੰਦਰਪਾਲ ਸਿੰਘ ਕਲਸੀ ਦੇ ਵੱਲੋਂ ਸਕੂਲਾਂ ਕਾਲਜਾਂ ਦੇ ਬੱਚਿਆਂ ਨੂੰ ਭੰਗੜੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ । ਉਨ੍ਹਾਂ ਦੇ ਦਿਹਾਂਤ ਦੇ ਕਾਰਨ ਉਨ੍ਹਾਂ ਦੇ ਸ਼ਾਗਿਰਦ ਗਮਗੀਨ ਹਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੇ ਦਿਹਾਂਤ ਦੇ ਕਾਰਨ ਉਨ੍ਹਾਂ ਦੇ ਪਰਿਵਾਰ, ਦੋਸਤ, ਰਿਸ਼ਤੇਦਾਰ ਤੇ ਮਿੱਤਰ ਵੀ ਦੁਖੀ ਹਨ ।