ਮਨੋਰੰਜਨ ਜਗਤ ਤੋਂ ਮਾੜੀ ਖ਼ਬਰ, ਸ਼ਿਵ ਠਾਕਰੇ ਦੇ ਘਰ ਲੱਗੀ ਭਿਆਨਕ ਅੱਗ, ਘਰ ਦਾ ਅੰਦਰੂਨੀ ਹਿੱਸਾ ਸੜ੍ਹ ਕੇ ਸੁਆਹ

ਬਿੱਗ ਬੌਸ ਮਰਾਠੀ-2 ਦੇ ਜੇਤੂ ਸ਼ਿਵ ਠਾਕਰੇ ਦੇ ਮੁੰਬਈ ਸਥਿਤ ਘਰ ‘ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਘਰ ਦਾ ਅੰਦਰੂਨੀ ਹਿੱਸਾ ਸੜ੍ਹ ਕੇ ਸੁਆਹ ਹੋ ਚੁੱਕਿਆ ਹੈ।

By  Shaminder Kaur Kaler November 19th 2025 11:00 AM

ਬਿੱਗ ਬੌਸ ਮਰਾਠੀ-2 ਦੇ ਜੇਤੂ ਸ਼ਿਵ ਠਾਕਰੇ ( Shiv Thakare) ਦੇ ਮੁੰਬਈ ਸਥਿਤ ਘਰ ‘ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਘਰ ਦਾ ਅੰਦਰੂਨੀ ਹਿੱਸਾ ਸੜ੍ਹ ਕੇ ਸੁਆਹ ਹੋ ਚੁੱਕਿਆ ਹੈ। ਜਿਸ ਨੂੰ ਵੇਖ ਕੇ ਸ਼ਿਵ ਠਾਕਰੇ ਦੇ ਫੈਨਸ ਵੀ ਚਿੰਤਾ ਜਤਾ ਰਹੇ ਹਨ ।ਪਰ ਰਾਹਤ ਦੀ ਖ਼ਬਰ ਇਹ ਹੈ ਕਿ ਜਿਸ ਵੇਲੇ ਅੱਗ ਲੱਗੀ ਘਰ ‘ਚ ਉਸ ਵੇਲੇ ਕੋਈ ਵੀ ਮੌਜੂਦ ਨਹੀਂ ਸੀ । ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਤੁਰੰਤ ਅੱਗ ‘ਤੇ ਕਾਬੂ ਪਾਇਆ ਗਿਆ।  

ਅੱਗ ਕਾਰਨ ਘਰੇਲੂ ਸਮਾਨ ਸੜ੍ਹ ਕੇ ਸੁਆਹ

ਸ਼ਿਵ ਠਾਕਰੇ ਦੇ ਘਰ ਦਾ ਕੁਝ ਘਰੇਲੂ ਸਮਾਨ ਇਸ ਅੱਗਜ਼ਨੀ ਦੇ ਦੌਰਾਨ ਸੜ੍ਹ ਕੇ ਸੁਆਹ ਹੋ ਗਿਆ ਹੈ। ਘਰ ਦੇ ਅੰਦਰੂਨੀ ਹਿੱਸੇ ਨੂੰ ਅੱਗ ਦੇ ਕਾਰਨ ਨੁਕਸਾਨ ਪਹੁੰਚਿਆ ਹੈ। ਅੱਗ ਕਿਵੇਂ ਲੱਗੀ ਇਸ ਦੇ ਕਾਰਨਾਂ ਦਾ ਖੁਲਾਸਾ ਹਾਲੇ ਨਹੀਂ ਹੋ ਸਕਿਆ ਹੈ।ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਤੇ ਸ਼ਿਵ ਠਾਕਰੇ ਦੇ ਘਰ ਨੂੰ ਅੱਗ ਲੱਗਣ ਦੀਆਂ ਖਬਰਾਂ ਵਾਇਰਲ ਹੋ ਰਹੀਆਂ ਹਨ । ਸ਼ਿਵ ਠਾਕਰੇ ਟੀਵੀ ਇੰਡਸਟਰੀ ਦਾ ਇੱਕ ਮੰਨਿਆ ਪ੍ਰਮੰਨਿਆ ਨਾਂਅ ਹੈ। ਉਨ੍ਹਾਂ ਨੇ ਆਪਣੇ ਦਮ ‘ਤੇ ਇੰਡਸਟਰੀ ‘ਚ ਜਗ੍ਹਾ ਬਣਾਈ ਅਤੇ ਹੁਣ ਤੱਕ ਉਹ ਕਈ ਰਿਐਲਟੀ ਸ਼ੋਅ ‘ਚ ਨਜ਼ਰ ਆ ਚੁੱਕੇ ਹਨ। 

© Copyright Galactic Television & Communications Pvt. Ltd. 2026. All rights reserved.