ਬੱਬਲ ਰਾਏ ਦੀ ਪਤਨੀ ਦਾ ਅੱਜ ਹੈ ਜਨਮਦਿਨ, ਗਾਇਕ ਨੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਗਾਇਕ ਬੱਬਲ ਰਾਏ ਦੀ ਪਤਨੀ ਅਰੁਸ਼ੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕ ਨੇ ਕੁਝ ਤਸਵੀਰਾਂ ਸ਼ੇਅਰ ਕਰਕੇ ਪਤਨੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।ਗਾਇਕ ਨੇ ਲਿਖਿਆ ‘ਹੈਪੀ ਬਰਥਡੇ ਮਾਈ ਲਵ’।

By  Shaminder Kaur Kaler January 2nd 2026 12:45 PM

ਗਾਇਕ ਬੱਬਲ ਰਾਏ (Babbal Rai) ਦੀ ਪਤਨੀ ਅਰੁਸ਼ੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕ ਨੇ ਕੁਝ ਤਸਵੀਰਾਂ ਸ਼ੇਅਰ ਕਰਕੇ ਪਤਨੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।ਗਾਇਕ ਨੇ ਲਿਖਿਆ ‘ਹੈਪੀ ਬਰਥਡੇ ਮਾਈ ਲਵ’। ਬੱਬਲ ਰਾਏ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ। ਗਾਇਕ ਬੱਬਲ ਰਾਏ ਤੇ ਆਰੂਸ਼ੀ ਦਾ ਵਿਆਹ ਬੀਤੇ ਸਾਲ ਜੁਲਾਈ ‘ਚ ਹੋਇਆ ਸ਼ੀ । ਇਸ ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ। ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । 

ਬੱਬਲ ਰਾਏ ਦਾ ਵਰਕ ਫ੍ਰੰਟ 

ਬੱਬਲ ਰਾਏ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਡਰੀਮ ਬੁਆਏ. ਯਾਰ ਜੱਟ ਦੇ, ਤੇਰੇ ਲਈ, ਅੱਖ ਤੇਰੀ, ਤੇਰਾ ਨਾਮ ਸਣੇ ਕਈ ਗੀਤ ਗਾਏ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।

ਗੀਤਾਂ ਤੋਂ ਇਲਾਵਾ ਬੱਬਲ ਰਾਏ ਫ਼ਿਲਮਾਂ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ।ਫ਼ਿਲਮ ਪੋਸਤੀ, ਮਾਂ, ਇੱਕ ਸੰਧੂ ਹੁੰਦਾ ਸੀ, ਸਰਗੀ, ਮਿਸੇਜ਼ ਐਂਡ ਮਿਸੇਜ਼ ੪੨੦ ਸਣੇ ਕਈ ਫ਼ਿਲਮਾਂ ‘ਚ ਉਹ ਅਦਾਕਾਰੀ ਕਰ ਚੁੱਕੇ ਹਨ ।


© Copyright Galactic Television & Communications Pvt. Ltd. 2026. All rights reserved.