ਬਾਣੀ ਸੰਧੂ ਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਲਗਾਇਆ ਲੰਗਰ, ਖੁਦ ਸਾਰੇ ਪਰਿਵਾਰ ਨੇ ਕੀਤੀ ਸੇਵਾ

ਬਾਣੀ ਸੰਧੂ ਸੇਵਾ ਦੇ ਕੰਮ ‘ਚ ਹਮੇਸ਼ਾ ਅੱਗੇ ਰਹਿੰਦੇ ਹਨ । ਹੁਣ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ । ਜਿੱਥੇ ਸ੍ਰੀ ਫਤਿਹਗੜ੍ਹ ਸਾਹਿਬ ‘ਚ ਵੱਡੀ ਗਿਣਤੀ ‘ਚ ਸ਼ਰਧਾਲੂ ਪਹੁੰਚੇ ਹਨ । ਜਿੱਥੇ ਸੰਗਤਾਂ ਲਈ ਥਾਂ ਥਾਂ ਤੇ ਲੰਗਰ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉੱਥੇ ਹੀ ਕਈ ਕਲਾਕਾਰ ਵੀ ਸੇਵਾਵਾਂ ਨਿਭਾ ਰਹੇ ਹਨ । ਬਾਣੀ ਸੰਧੂ ਨੇ ਵੀ ਆਪਣੇ ਪਰਿਵਾਰ ਸਮੇਤ ਲੰਗਰ ਸੇਵਾ ਨਿਭਾਈ ।

By  Shaminder Kaur Kaler December 26th 2025 11:30 AM

ਬਾਣੀ ਸੰਧੂ (Baani Sandhu) ਸੇਵਾ ਦੇ ਕੰਮ ‘ਚ ਹਮੇਸ਼ਾ ਅੱਗੇ ਰਹਿੰਦੇ ਹਨ । ਹੁਣ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ । ਜਿੱਥੇ ਸ੍ਰੀ ਫਤਿਹਗੜ੍ਹ ਸਾਹਿਬ ‘ਚ ਵੱਡੀ ਗਿਣਤੀ ‘ਚ ਸ਼ਰਧਾਲੂ ਪਹੁੰਚੇ ਹਨ । ਜਿੱਥੇ ਸੰਗਤਾਂ ਲਈ ਥਾਂ ਥਾਂ ਤੇ ਲੰਗਰ ਦਾ ਆਯੋਜਨ ਕੀਤਾ ਜਾ ਰਿਹਾ ਹੈ, ਉੱਥੇ ਹੀ ਕਈ ਕਲਾਕਾਰ ਵੀ ਸੇਵਾਵਾਂ ਨਿਭਾ ਰਹੇ ਹਨ । ਬਾਣੀ ਸੰਧੂ ਨੇ ਵੀ ਆਪਣੇ ਪਰਿਵਾਰ ਸਮੇਤ ਲੰਗਰ ਸੇਵਾ ਨਿਭਾਈ ।

ਜਿਸ ਦਾ ਇੱਕ ਵੀਡੀਓ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕਾ ਆਪਣੇ ਸਾਰੇ ਪਰਿਵਾਰ ਦੇ ਨਾਲ ਬ੍ਰੈਡ ਪਕੌੜੇ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। ਗਾਇਕਾ ਇੱਕ ਵੱਡੇ ਸਾਰੇ ਬਰਤਨ ‘ਚ ਬ੍ਰੈਡ ਪਕੌੜਿਆਂ ਦੀ ਸਮੱਗਰੀ ਤਿਆਰ ਕਰਦੀ ਹੋਈ ਨਜ਼ਰ ਆ ਰਹੀ ਹੈ।ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ “ਮੈਨੂੰ ਖਾਣਾ ਸਰਵ ਕਰਨਾ ਤੇ ਆਪ ਖਾਣਾ ਬਨਾਉਣਾ ਬਹੁਤ ਜ਼ਿਆਦਾ ਪਸੰਦ ਹੈ।

ਮੇਰੀ ਦਿਲੋਂ ਤਮੰਨਾ ਸੀ ਕਿ ਲੰਗਰ ਬਿਨਾਂ ਕਿਸੇ ਪ੍ਰੋਫੈਸ਼ਨਲ ਕੁੱਕ ਤੋਂ ਜਾਂ ਹਲਵਾਈ ਤੋਂ ਅਸੀਂ ਸਾਰੀ ਫੈਮਿਲੀ ਆਪ ਬਣਾਈਏ ਤੇ ਸਾਰਿਆਂ ਨੂੰ ਵੰਡੀਏ।ਮੇਰੀ ਫੈਮਿਲੀ ਤੇ ਮੇਰੇ ਸਟਾਫ ਬਿਨਾਂ ਇਹ ਬਿਲਕੁਲ ਵੀ ਸੰਭਵ ਨਹੀਂ ਸੀ ।ਮੇਰਾ ਸਟਾਫ ਬਹੁਤ ਵਧੀਆ ਹੈ ਅਤੇ ਹਮੇਸ਼ਾ ਹੀ ਕਹਿ ਦਿੰਦੇ ਆ ਮੈਡਮ ਤੁਸੀਂ ਬਸ ਦੱਸੋ ਕਰਨਾ ਕੀ ਆ ਅਸੀਂ ਨਾਲ ਹਾਂ”।ਬਾਣੀ ਸੰਧੂ ਦੇ ਇਸ ਉਪਰਾਲੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ ਅਤੇ ਫੈਨਸ ਵੀ ਉਸ ਦੇ ਇਸ ਵੀਡੀਓ ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । 

 

© Copyright Galactic Television & Communications Pvt. Ltd. 2026. All rights reserved.