ਫੌਜ ਦੇ ਜਵਾਨ ਨੇ ਗਾਇਆ ‘ਸੰਦੇਸੇ ਆਤੇ ਹੈਂ’ ਗੀਤ, ਲੋਕ ਖੂਬ ਲੁਟਾ ਰਹੇ ਪਿਆਰ
ਬਾਲੀਵੁੱਡ ਫ਼ਿਲਮ ‘ਬਾਰਡਰ-੨’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਇਸ ਫ਼ਿਲਮ ਦੀ ਪ੍ਰਮੋਸ਼ਨ ‘ਚ ਸਟਾਰ ਜੁਟੇ ਹੋਏ ਹਨ । ਇਸੇ ਦੌਰਾਨ ਫ਼ਿਲਮ ‘ਬਾਰਡਰ’ ਦਾ ਗੀਤ ‘ਸੰਦੇਸੇ ਆਤੇ ਹੈਂ’ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਇਹ ਗੀਤ ਸੈਨਾ ਦੇ ਇੱਕ ਜਵਾਨ ਦੇ ਵੱਲੋਂ ਗਾਇਆ ਗਿਆ ਹੈ।
ਬਾਲੀਵੁੱਡ ਫ਼ਿਲਮ ‘ਬਾਰਡਰ-2’ (Border 2 )ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਇਸ ਫ਼ਿਲਮ ਦੀ ਪ੍ਰਮੋਸ਼ਨ ‘ਚ ਸਟਾਰ ਜੁਟੇ ਹੋਏ ਹਨ । ਇਸੇ ਦੌਰਾਨ ਫ਼ਿਲਮ ‘ਬਾਰਡਰ’ ਦਾ ਗੀਤ ‘ਸੰਦੇਸੇ ਆਤੇ ਹੈਂ’ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਇਹ ਗੀਤ ਸੈਨਾ ਦੇ ਇੱਕ ਜਵਾਨ ਦੇ ਵੱਲੋਂ ਗਾਇਆ ਗਿਆ ਹੈ। ਇਸ ਜਵਾਨ ਨੇ ਏਨੇਂ ਵਧੀਆ ਤਰੀਕੇ ਦੇ ਨਾਲ ਇਸ ਗੀਤ ਨੂੰ ਗਾਇਆ ਹੈ ਕਿ ਹਰ ਕੋਈ ਇਸ ਜਵਾਨ ਦਾ ਮੁਰੀਦ ਹੋ ਗਿਆ ਹੈ। ਸੋਸ਼ਲ ਮੀਡੀਆ ਤੇ ਜਵਾਨ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਲੋਕ ਵੀ ਖੂਬ ਇਸ ਵੀਡੀਓ ਤੇ ਪਿਆਰ ਲੁਟਾ ਰਹੇ ਹਨ ।

ਕਦੋਂ ਰਿਲੀਜ਼ ਹੋਵੇਗੀ ਬਾਰਡਰ-2
ਬਾਰਡਰ-੨ ਫ਼ਿਲਮ ਦਾ ਦਰਸ਼ਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਇਹ ਫ਼ਿਲਮ ੨੩ ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਸ ਫ਼ਿਲਮ ‘ਚ ਸੰਨੀ ਦਿਓਲ ਤੋਂ ਇਲਾਵਾ,ਵਰੁਨ ਧਵਨ, ਅਹਾਨ ਸ਼ੈਟੀ ਦਿਲਜੀਤ ਦੋਸਾਂਝ, ਸੋਨਮ ਬਾਜਵਾ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।ਦਿਲਜੀਤ ਦੋਸਾਂਝ ਇਸ ਫ਼ਿਲਮ ‘ਚ ਇੱਕ ਸੈਨਾ ਅਧਿਕਾਰੀ ਦੇ ਤੌਰ ਤੇ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਜਦੋਂਕਿ ਸੋਨਮ ਬਾਜਵਾ ਨੇ ਦਿਲਜੀਤ ਦੋਸਾਂਝ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਇਸ ਫ਼ਿਲਮ ਨੂੰ ਲੈ ਕੇ ਜਿੱਥੇ ਦਰਸ਼ਕ ਐਕਸਾਈਟਡ ਹਨ, ਉੱਥੇ ਹੀ ਫ਼ਿਲਮ ਸਟਾਰ ਵੀ ਪੱਬਾਂ ਭਾਰ ਹਨ।