ਏਪੀ ਢਿੱਲੋਂ ਨੇ ਅਭਿਸ਼ੇਕ ਸ਼ਰਮਾ ਦੇ ਨਾਲ ਉਡਾਏ ਪਤੰਗ, ਵੀਡੀਓ ਆਇਆ ਸਾਹਮਣੇ

ਏਪੀ ਢਿੱਲੋਂ ਨੇ ਅਭਿਸ਼ੇਕ ਸ਼ਰਮਾ ਦੇ ਨਾਲ ਪਤੰਗ ਚੜਾਈ। ਜਿਸ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

By  Shaminder Kaur Kaler January 14th 2026 03:41 PM -- Updated: January 14th 2026 03:44 PM

ਏਪੀ ਢਿੱਲੋਂ ਨੇ ਅਭਿਸ਼ੇਕ ਸ਼ਰਮਾ ਦੇ ਨਾਲ ਪਤੰਗ ਚੜਾਈ। ਜਿਸ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਨ੍ਹਾਂ ਵੀਡੀਓਜ਼ ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।ਦੱਸ ਦਈਏ ਕਿ ਏਪੀ ਢਿੱਲੋਂ ਇਨ੍ਹੀਂ ਦਿਨੀਂ ਪੰਜਾਬ ਆਏ ਹੋਏ ਹਨ ਅਤੇ ਖੂਬ ਮੌਜ ਮਸਤੀ ਕਰ ਰਹੇ ਹਨ। 

ਏਪੀ ਢਿੱਲੋਂ ਦਾ ਵਰਕ ਫ੍ਰੰਟ 

ਏਪੀ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕੁਝ ਕੁ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।ਪਰ ਬਹੁਤ ਹੀ ਘੱਟ ਸਮੇਂ ‘ਚ ਉਨ੍ਹਾਂ ਨੇ ਇੰਡਸਟਰੀ ‘ਚ ਜਗ੍ਹਾ ਬਣਾਈ ਹੈ।ਏਪੀ ਢਿੱਲੋਂ ਆਪਣੀ ਦਰਿਆਦਿਲੀ ਦੇ ਲਈ ਜਾਣੇ ਜਾਂਦੇ ਹਨ।

ਉਨ੍ਹਾਂ ਨੇ ਬੀਤੇ ਸਾਲ ਹੜ੍ਹਾਂ ਦੇ ਦੌਰਾਨ ਵੀ ਲੋਕਾਂ ਦੀ ਦਿਲ ਖੋਲ੍ਹ ਕੇ ਸੇਵਾ ਕੀਤੀ ਸੀ ਅਤੇ ਖੁਦ ਪੀੜਤਾਂ ਤੱਕ ਜਾ ਕੇ ਮਦਦ ਪਹੁੰਚਾਈ ਸੀ । ਹੁਣ ਮੁੜ ਤੋਂ ਉਹ ਪੀੜਤਾਂ ਦਰਮਿਆਨ ਪਹੁੰਚੇ ਅਤੇ ਲੋਕਾਂ ਦਾ ਹਾਲ ਚਾਲ ਜਾਣਿਆ ਅਤੇ ਲੋਕਾਂ ਦੇ ਬਣਵਾਏ ਨਵੇਂ ਘਰਾਂ ਦਾ ਵੀ ਜਾਇਜ਼ਾ ਲਿਆ ।ਏਪੀ ਢਿੱਲੋਂ ਨੇ ਆਪਣਾ ਜਨਮ ਦਿਨ ਵੀ ਹੜ੍ਹਾਂ ਦੀ ਮਾਰ ਝੱਲਣ ਵਾਲੇ ਲੋਕਾਂ ਦੇ ਨਾਲ ਹੀ ਮਨਾਇਆ ।

Related Post

ਰੇਸ਼ਮ ਸਿੰਘ ਅਨਮੋਲ ਨੇ ਖਰਾਬ ਫਿਊਲ ਨੂੰ ਲੈ ਕੇ ਸ਼ੇਅਰ ਕੀਤਾ ਸੀ ਵੀਡੀਓ, ਗਾਇਕ ਨੇ ਕਿਹਾ ‘ਕਈ ਲੋਕਾਂ ਨੇ ਦਿੱਤੀਆਂ ਧਮਕੀਆਂ’
"ਤੂੰ ਸਭ ਤੋਂ ਬਦਸੂਰਤ ਔਰਤ ਹੈ" ਅਪਰਾ ਮਹਿਤਾ ਨੇ ਪਤੀ ਦਰਸ਼ਨ ਜਰੀਵਾਲਾ ਦੇ 20 ਸਾਲ ਪੁਰਾਣੇ ਤੰਜ ਦਾ ਕੀਤਾ ਖੁਲਾਸਾ
ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਕੇ ਐੱਸ ਮੱਖਣ ਦੇ ਨਾਂਅ ‘ਤੇ ਬਣੇ ਕਈ ਫੇਕ ਇੰਸਟਾਗ੍ਰਾਮ ਅਕਾਊਂਟ, ਗਾਇਕ ਨੇ ਵੀਡੀਓ ਸਾਂਝਾ ਕਰਕੇ ਕਿਹਾ ‘ਕੋਈ ਵਾਦ ਵਿਵਾਦ ਕਰਦਾ ਹੈ ਤਾਂ ਉਸ ਲਈ ਖੁਦ ਹੋਵੇਗਾ ਜ਼ਿੰਮੇਵਾਰ’
ਸੁਦੇਸ਼ ਲਹਿਰੀ ਦਾ ਅੰਮ੍ਰਿਤਸਰ ‘ਚ ਹੈ ਆਲੀਸ਼ਾਨ ਘਰ, ਕਾਮੇਡੀਅਨ ਨੇ ਦਿਖਾਈ ਘਰ ਦੇ ਅੰਦਰ ਦੀ ਝਲਕ
ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਮੀਨੂ ਸੀਰਾ ਪਰਿਵਾਰ ਸਣੇ ਪਹਾੜੀ ਵਾਦੀਆਂ ‘ਚ ਵੈਕੇਸ਼ਨ ‘ਤੇ ਪਹੁੰਚੀ

© Copyright Galactic Television & Communications Pvt. Ltd. 2026. All rights reserved.