ਐਮੀ ਵਿਰਕ ਨੇ ਇਸ ਬੱਚੇ ਦਾ ਇਲਾਜ ਕਰਵਾਇਆ, ਪਰਿਵਾਰ ਨੇ ਗਾਇਕ ਦਾ ਕੀਤਾ ਧੰਨਵਾਦ

ਗਾਇਕ ਐਮੀ ਵਿਰਕ ਆਪਣੀ ਦਰਿਆਦਿਲੀ ਦੇ ਲਈ ਜਾਣੇ ਜਾਂਦੇ ਹਨ । ਭਾਵੇਂ ਹੜ੍ਹਾਂ ਦੌਰਾਨ ਲੋਕਾਂ ਦੀ ਮਦਦ ਕਰਨੀ ਹੋਵੇ ਜਾਂ ਫਿਰ ਕਿਸੇ ਜ਼ਰੂਰਤ ਮੰਦ ਦੀ ਬਾਂਹ ਫੜ੍ਹਨੀ ਹੋਵੇ । ਉਹ ਹਮੇਸ਼ਾ ਹੀ ਇਨ੍ਹਾਂ ਕੰਮਾਂ ‘ਚ ਅੱਗੇ ਰਹਿੰਦੇ ਹਨ।ਹੁਣ ਉਨ੍ਹਾਂ ਨੇ ਇੱਕ ਬਿਮਾਰ ਤੇ ਜ਼ਰੂਰਤਮੰਦ ਬੱਚੇ ਦਾ ਇਲਾਜ ਕਰਵਾਇਆ ਹੈ। ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

By  Shaminder Kaur Kaler February 27th 2026 11:58 AM

ਗਾਇਕ ਐਮੀ ਵਿਰਕ (Ammy Virk) ਆਪਣੀ ਦਰਿਆਦਿਲੀ ਦੇ ਲਈ ਜਾਣੇ ਜਾਂਦੇ ਹਨ । ਭਾਵੇਂ ਹੜ੍ਹਾਂ ਦੌਰਾਨ ਲੋਕਾਂ ਦੀ ਮਦਦ ਕਰਨੀ ਹੋਵੇ ਜਾਂ ਫਿਰ ਕਿਸੇ ਜ਼ਰੂਰਤ ਮੰਦ ਦੀ ਬਾਂਹ ਫੜ੍ਹਨੀ ਹੋਵੇ । ਉਹ ਹਮੇਸ਼ਾ ਹੀ ਇਨ੍ਹਾਂ ਕੰਮਾਂ ‘ਚ ਅੱਗੇ ਰਹਿੰਦੇ ਹਨ।ਹੁਣ ਉਨ੍ਹਾਂ ਨੇ ਇੱਕ ਬਿਮਾਰ ਤੇ ਜ਼ਰੂਰਤਮੰਦ ਬੱਚੇ ਦਾ ਇਲਾਜ ਕਰਵਾਇਆ ਹੈ। ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਬਿਮਾਰ ਬੱਚਾ ਹਸਪਤਾਲ ਦੇ ਬੈੱਡ ‘ਤੇ ਪਿਆ ਹੈ।ਇਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸਨ ।ਇਸ ਬੱਚੇ ਦੇ ਤਿੰਨ ਅਪ੍ਰੇਸ਼ਨ ਹੋਏ ਹਨ।


ਜਿਸ ਦੇ ਇਲਾਜ ਦਾ ਖਰਚਾ ਐਮੀ ਵਿਰਕ ਨੇ ਚੁੱਕਿਆ ਸੀ ਅਤੇ ਹੁਣ ਇਹ ਬੱਚਾ ਜਲਦ ਹੀ ਠੀਕ ਹੋ ਕੇ ਆਪਣੇ ਘਰ ਵਾਪਸ ਜਾਵੇਗਾ । ਇਸ ਬੱਚੇ ਦਾ ਵੀਡੀਓ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਸੀ । ਜਿਸ ਤੋਂ ਬਾਅਦ ਐਮੀ ਵਿਰਕ ਇਸ ਬੱਚੇ ਦੀ ਮਦਦ ਦੇ ਲਈ ਅੱਗੇ ਆਏ ਸਨ।ਪਰਿਵਾਰ ਨੇ ਹੁਣ ਗਾਇਕ ਦਾ ਧੰਨਵਾਦ ਕੀਤਾ ਹੈ ਅਤੇ ਗਾਇਕ ਨੂੰ ਦੁਆਵਾਂ ਦਿੱਤੀਆਂ ਹਨ ।


ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਐਮੀ ਵਿਰਕ ਦਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਸੀ। ਜਿਸ ‘ਚ ਉਨ੍ਹਾਂ ਨੇ ਇੱਕ ਸ਼ਖਸ ਦੀ ਲੱਖਾਂ ਰੁਪਏ ਦੇ ਕੇ ਮਦਦ ਕੀਤੀ ਸੀ। ਉਸ ਸ਼ਖਸ ਦੇ ਕਾਰੋਬਾਰ ਸ਼ੁਰੂ ਕਰਨ ਦੇ ਲਈ ਪਰਾਲੀ ਦੀਆਂ ਪੁਲੀਆਂ ਇੱਕਠੀਆਂ ਕੀਤੀਆਂ ਸਨ ਤਾਂ ਕਿ ਆਪਣਾ ਕੰਮ ਸ਼ੁਰੂ ਕਰ ਸਕੇ । ਪਰ ਕਿਸੇ ਦੋਖੀ ਨੇ ਉਸ ਦੇ ਸਾਰੇ ਸਮਾਨ ਨੂੰ ਅੱਗ ਲਗਾ ਦਿੱਤੀ ਸੀ । ਉਸ ਸ਼ਖਸ ਨੇ ਰੋ-ਰੋ ਕੇ ਆਪਣਾ ਦਰਦ ਬਿਆਨ ਕੀਤਾ ਸੀ ਅਤੇ ਉਸ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਜਿਸ ਤੋਂ ਬਾਅਦ ਐਮੀ ਵਿਰਕ ਖੁਦ ਪੈਸੇ ਲੈ ਕੇ ਉਸ ਦੇ ਘਰ ਤੱਕ ਪਹੁੰਚੇ ਸਨ । 

© Copyright Galactic Television & Communications Pvt. Ltd. 2026. All rights reserved.