ਆਲੀਆ ਭੱਟ ਤੇ ਰਣਬੀਰ ਕਪੂਰ ਨੇ ਆਪਣੇ ਨਵੇਂ ਘਰ ‘ਚ ਕੀਤਾ ਗ੍ਰਹਿ ਪ੍ਰਵੇਸ਼, ਵਾਇਰਲ ਹੋਈਆਂ ਤਸਵੀਰਾਂ

ਆਲੀਆ ਭੱਟ ਤੇ ਰਣਬੀਰ ਕਪੂਰ ਨੇ ਆਪਣੇ ਕਰੋੜਾਂ ਦੀ ਕੀਮਤ ਦੇ ਨਾਲ ਬਣੇ ਨਵੇਂ ਘਰ ‘ਚ ਗ੍ਰਹਿ ਪ੍ਰਵੇਸ਼ ਕੀਤਾ । ਇਸ ਮੌਕੇ ਦੋਵਾਂ ਦੇ ਵੱਲੋਂ ਪੂਜਾ ਦਾ ਆਯੋਜਨ ਕੀਤਾ ਗਿਆ ਸੀ । ਜਿਸ ‘ਚ ਆਲੀਆ ਤੇ ਰਣਬੀਰ ਦੇ ਪਰਿਵਾਰਕ ਮੈਂਬਰ ਸ਼ਾਮਿਲ ਹੋਏ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਪੂਜਾ ਕਰਦੀ ਹੋਈ ਨਜ਼ਰ ਆ ਰਹੀ ਹੈ।

By  Shaminder Kaur Kaler December 5th 2025 03:46 PM -- Updated: December 5th 2025 03:52 PM

ਆਲੀਆ ਭੱਟ (Aliaa Bhatt) ਤੇ ਰਣਬੀਰ ਕਪੂਰ ਨੇ ਆਪਣੇ ਕਰੋੜਾਂ ਦੀ ਕੀਮਤ ਦੇ ਨਾਲ ਬਣੇ ਨਵੇਂ ਘਰ ‘ਚ ਗ੍ਰਹਿ ਪ੍ਰਵੇਸ਼ ਕੀਤਾ । ਇਸ ਮੌਕੇ ਦੋਵਾਂ ਦੇ ਵੱਲੋਂ ਪੂਜਾ ਦਾ ਆਯੋਜਨ ਕੀਤਾ ਗਿਆ ਸੀ । ਜਿਸ ‘ਚ ਆਲੀਆ ਤੇ ਰਣਬੀਰ ਦੇ ਪਰਿਵਾਰਕ ਮੈਂਬਰ ਸ਼ਾਮਿਲ ਹੋਏ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਪੂਜਾ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਇਸ ਦੇ ਨਾਲ ਹੀ ਅਦਾਕਾਰਾ ਆਪਣੀ ਸੱਸ ਮਾਂ ਦਾ ਸਤਿਕਾਰ ਕਰਨਾ ਨਹੀਂ ਭੁੱਲੀ ਅਤੇ ਨੀਤੂ ਕਪੂਰ ਦੇ ਗਲ ਲੱਗਦੀ ਹੋਈ ਦਿਖਾਈ ਦੇ ਰਹੀ ਹੈ। 


ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਸਵੀਰਾਂ 

ਜਿਉਂ ਹੀ ਆਲੀਆ ਭੱਟ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਵਾਇਰਲ ਹੋ ਗਈਆਂ । ਫੈਨਸ ਵੀ ਇਨ੍ਹਾਂ ਤਸਵੀਰਾਂ ਤੇ ਖੂਬ ਪਿਆਰ ਲੁਟਾ ਰਹੇ ਹਨ ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਆਲੀਆ ਭੱਟ ਦੇ ਪਿਤਾ ਮਹੇਸ਼ ਭੱਟ ਵੀ ਉਨ੍ਹਾਂ ਦੇ ਗ੍ਰਹਿ ਪ੍ਰਵੇਸ਼ ‘ਤੇ ਪਹੁੰਚੇ ਹੋਏ ਹਨ। ਦੱਸ ਦਈਏ ਕਿ ਆਲੀਆ ਭੱਟ ਦੀ ਧੀ ਦਾ ਜਨਮ ਦਿਨ ਵੀ ਹੈ ਅਤੇ ਇਸ ਮੌਕੇ ਕਪੂਰ ਖਾਨਦਾਨ ‘ਚ ਦੂਹਰੀ ਖੁਸ਼ੀ ਆਈ ਹੈ।ਇਨ੍ਹਾਂ ਖ਼ਾਸ ਪਲਾਂ ਨੂੰ ਆਲੀਆ ਭੱਟ ਦੇ ਪਿਤਾ ਕੈਮਰੇ ‘ਚ ਕੈਦ ਕਰਦੇ ਹੋਏ ਨਜ਼ਰ ਆਏ । 


ਪੁੱਤਰ ਰਣਬੀਰ ਨੇ ਸੰਜੋਈਆਂ ਯਾਦਾਂ 

ਰਣਬੀਰ ਕਪੂਰ ਆਪਣੇ ਨਵੇਂ ਘਰ ‘ਚ ਪਿਤਾ ਦੀਆਂ ਯਾਦਾਂ ਸੰਜੋ ਕੇ ਲਿਆਏ । ਉਹ ਗ੍ਰਹਿ ਪ੍ਰਵੇਸ਼ ‘ਤੇ ਪਿਤਾ ਦੀ ਤਸਵੀਰ ਨੂੰ ਮੱਥਾ ਟੇਕਦੇ ਹੋਏ ਨਜ਼ਰ ਆਏ । ਜਦੋਂਕਿ ਇੱਕ ਹੋਰ ਤਸਵੀਰ ‘ਚ ਆਲੀਆ ਪੂਜਾ ਕਰਦੀ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਅਦਾਕਾਰਾ ਪਤੀ ਦੇ ਨਾਲ ਹੱਥਾਂ ‘ਚ ਹੱਥ ਪਾਏ ਹੋਏ ਦਿਖਾਈ ਦਿੱਤੇ ।

© Copyright Galactic Television & Communications Pvt. Ltd. 2026. All rights reserved.