ਕੀਰਤਨ ਵਿਵਾਦ ਤੋਂ ਬਾਅਦ ਜਸਬੀਰ ਜੱਸੀ ਦਾ ਬਿਆਨ ਆਇਆ ਸਾਹਮਣੇ, “ਜੱਥੇਦਾਰ ਸਾਹਿਬ ਜੋ ਵੀ ਹੁਕਮ ਦੇਣਗੇ,ਉਸ ਦਾ ਹੋਵੇਗਾ ਸਤਿਕਾਰ”
ਜਸਬੀਰ ਜੱਸੀ ਨੇ ਬੀਤੇ ਦਿਨੀਂ ਇੱਕ ਧਾਰਮਿਕ ਸਮਾਗਮ ਦੇ ਦੌਰਾਨ ਕੀਰਤਨ ਕੀਤਾ ਸੀ । ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮਾਮਲੇ ‘ਚ ਕਰੜਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਸੀ ਕਿ ਸਿੱਖ ਰੀਤਾਂ ਅਤੇ ਪ੍ਰੰਪਰਾਵਾਂ ਮੁਤਾਬਕ ਕੀਰਤਨ ਇੱਕ ਪੂਰਨ ਸਿੱਖ ਹੀ ਕਰ ਸਕਦਾ ਹੈ।
ਜਸਬੀਰ ਜੱਸੀ (Jasbir Jassi) ਨੇ ਬੀਤੇ ਦਿਨੀਂ ਇੱਕ ਧਾਰਮਿਕ ਸਮਾਗਮ ਦੇ ਦੌਰਾਨ ਕੀਰਤਨ ਕੀਤਾ ਸੀ । ਜਿਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮਾਮਲੇ ‘ਚ ਕਰੜਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਸੀ ਕਿ ਸਿੱਖ ਰੀਤਾਂ ਅਤੇ ਪ੍ਰੰਪਰਾਵਾਂ ਮੁਤਾਬਕ ਕੀਰਤਨ ਇੱਕ ਪੂਰਨ ਸਿੱਖ ਹੀ ਕਰ ਸਕਦਾ ਹੈ। ਜਿਸ ਤੋਂ ਬਾਅਦ ਇਸ ਮਾਮਲੇ ‘ਚ ਗਾਇਕ ਜਸਬੀਰ ਜੱਸੀ ਦਾ ਬਿਆਨ ਸਾਹਮਣੇ ਆਇਆ ਹੈ।
_7d55409e710405931fb0e0ce4bc506fd_1280X720.webp)
ਜਸਬੀਰ ਜੱਸੀ ਨੇ ਕੀ ਕਿਹਾ !
ਪੰਜਾਬੀ ਗਾਇਕ ਜਸਬੀਰ ਜੱਸੀ ਨੇ ਕੀਰਤਨ ਵਿਵਾਦ ਤੋਂ ਬਾਅਦ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ‘ਚ ਉਨ੍ਹਾਂ ਨੇ ਕਿਹਾ ਕਿ ਸਿੱਖਾਂ ਲਈ ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਅਸਥਾਨ ਹੈ ਅਤੇ ਉਥੋਂ ਦੇ ਜੱਥੇਦਾਰ ਸਾਹਿਬਾਨ ਜੋ ਵੀ ਫੈਸਲਾ ਜਾਂ ਹੁਕਮ ਦੇਣਗੇ ਉਹ ਉਸ ਦਾ ਪੂਰਾ ਸਤਿਕਾਰ ਕਰਨਗੇ ।ਇਸ ਮੌਕੇ ਉਨ੍ਹਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਜੱਥੇਦਾਰ ਸਾਹਿਬ ਬਾਰੇ ਕੋਈ ਵੀ ਚੰਗੀ ਮਾੜੀ ਗੱਲ ਨਾ ਕੀਤਾ ਜਾਵੇ ।ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਅਸੀਂ ਆਪਣੇ ਹੀ ਘਰ ‘ਚ ਲੜਾਈ ਪਾਵਾਂਗੇ । ਜਸਬੀਰ ਜੱਸੀ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
ਜਸਬੀਰ ਜੱਸੀ ਦਾ ਵਰਕ ਫ੍ਰੰਟ
ਜਸਬੀਰ ਜੱਸੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ । ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।