ਗੀਤ ‘ਸਰਕੇ ਚੁਨਰ’ ਵਿਵਾਦ ਤੋਂ ਬਾਅਦ ਅਦਾਕਾਰਾ ਨੌਰਾ ਫਤੇਹੀ ਦਾ ਬਿਆਨ ਆਇਆ ਸਾਹਮਣੇ, ਕਿਹਾ “ਮੈਂ ਸੰਜੇ ਦੱਤ ਕਰਕੇ…”

ਨੌਰਾ ਫਤੇਹੀ ਤੇ ਸੰਜੇ ਦੱਤ ਦਾ ਗੀਤ ‘ਸਰਕੇ ਚੁਨਰ’ ਬੀਤੇ ਦਿਨੀਂ ਰਿਲੀਜ਼ ਹੋਇਆ ਹੈ। ਪਰ ਇਸ ਗੀਤ ਦੇ ਰਿਲੀਜ਼ ਹੁੰਦੇ ਹੀ ਇਹ ਗੀਤ ਵਿਵਾਦਾਂ ‘ਚ ਘਿਰ ਗਿਆ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੇ ਕਦੇ ਵੀ ਹਿੰਦੀ ਗੀਤ ਦੇ ਵਰਜਨ ਲਈ ਮਨਜ਼ੂਰੀ ਨਹੀਂ ਸੀ ਦਿੱਤੀ । ਤਿੰਨ ਸਾਲ ਪਹਿਲਾਂ ਇਹ ਗੀਤ ਕੰਨੜ ‘ਚ ਸ਼ੂਟ ਕੀਤਾ ਗਿਆ ਸੀ ਅਤੇ ਉਸ ਨੇ ਨਿਰਦੇਸ਼ਕ ਤੇ ਇਲਜ਼ਾਮ ਲਗਾਇਆ ਕਿ ਗੀਤ ‘ਚ ਏਆਈ ਤਸਵੀਰਾਂ ਵਰਤੀਆਂ ਗਈਆਂ ਹਨ।

By  Shaminder Kaur Kaler March 18th 2026 05:00 PM -- Updated: March 18th 2026 05:06 PM

ਨੌਰਾ ਫਤੇਹੀ ਤੇ ਸੰਜੇ ਦੱਤ ਦਾ ਗੀਤ ‘ਸਰਕੇ ਚੁਨਰ’ ਬੀਤੇ ਦਿਨੀਂ ਰਿਲੀਜ਼ ਹੋਇਆ ਹੈ। ਪਰ ਇਸ ਗੀਤ ਦੇ ਰਿਲੀਜ਼ ਹੁੰਦੇ ਹੀ ਇਹ ਗੀਤ ਵਿਵਾਦਾਂ ‘ਚ ਘਿਰ ਗਿਆ ਹੈ। ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੇ ਕਦੇ ਵੀ ਹਿੰਦੀ ਗੀਤ ਦੇ ਵਰਜਨ ਲਈ ਮਨਜ਼ੂਰੀ ਨਹੀਂ ਸੀ ਦਿੱਤੀ । ਤਿੰਨ ਸਾਲ ਪਹਿਲਾਂ ਇਹ ਗੀਤ ਕੰਨੜ ‘ਚ ਸ਼ੂਟ ਕੀਤਾ ਗਿਆ ਸੀ ਅਤੇ ਉਸ ਨੇ ਨਿਰਦੇਸ਼ਕ ਤੇ ਇਲਜ਼ਾਮ ਲਗਾਇਆ ਕਿ ਗੀਤ ‘ਚ ਏਆਈ ਤਸਵੀਰਾਂ ਵਰਤੀਆਂ ਗਈਆਂ ਹਨ।

ਇਸ ਦੇ ਨਾਲ ਹੀ ਇਸ ‘ਚ ਮੈਂ ਇਸ ਲਈ ਕੰਮ ਕੀਤਾ ਕਿਉਂਕਿ ਸੰਜੇ ਦੱਤ ਵਰਗਾ ਵੱਡਾ ਸਟਾਰ ਇਸ ਫ਼ਿਲਮ ‘ਚ ਕੰਮ ਕਰ ਰਿਹਾ ਹੈ।ਅਦਾਕਾਰਾ ਨੇ ਹੋਰ ਵੀ ਕਈ ਗੱਲਾਂ ਇਸ ਵੀਡੀਓ ‘ਚ ਆਖੀਆਂ ਹਨ । ਦੱਸ ਦਈਏ ਕਿ ਇਹ ਗੀਤ ਬੀਤੇ ਦਿਨ ਰਿਲੀਜ਼ ਹੋਇਆ ਸੀ ਅਤੇ ਰਿਲੀਜ਼ ਹੁੰਦੇ ਹੀ ਇਸ ਗੀਤ ਦਾ ਵਿਰੋਧ ਸ਼ੁਰੂ ਹੋ ਗਿਆ ਸੀ । ਇਸ ਗੀਤ ਨੂੰ ਲੈ ਕੇ ਚੰਡੀਗੜ੍ਹ ‘ਚ ਇੱਕ ਵਕੀਲ ਦੇ ਵੱਲੋਂ ਐਫਆਈਆਰ ਦਰਜ ਕਰਨ ਦੀ ਵੀ ਮੰਗ ਕੀਤੀ ਗਈ ਸੀ।

ਨੌਰਾ ਫਤੇਹੀ ਦਾ ਵਰਕ ਫ੍ਰੰਟ 

ਨੌਰਾ ਫਤੇਹੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਆਈਟਮ ਸੌਂਗ ‘ਚ ਕੰਮ ਕਰ ਰਹੀ ਹੈ।ਇਸ ਤੋਂ ਇਲਾਵਾ ਅਦਾਕਾਰਾ ਕਈ ਡਾਂਸ ਰਿਆਲਟੀ ਸ਼ੋਅ ‘ਚ ਵੀ ਕੰਮ ਕਰ ਚੁੱਕੀ ਹੈ।

Related Post

ਰੇਸ਼ਮ ਸਿੰਘ ਅਨਮੋਲ ਨੇ ਖਰਾਬ ਫਿਊਲ ਨੂੰ ਲੈ ਕੇ ਸ਼ੇਅਰ ਕੀਤਾ ਸੀ ਵੀਡੀਓ, ਗਾਇਕ ਨੇ ਕਿਹਾ ‘ਕਈ ਲੋਕਾਂ ਨੇ ਦਿੱਤੀਆਂ ਧਮਕੀਆਂ’
"ਤੂੰ ਸਭ ਤੋਂ ਬਦਸੂਰਤ ਔਰਤ ਹੈ" ਅਪਰਾ ਮਹਿਤਾ ਨੇ ਪਤੀ ਦਰਸ਼ਨ ਜਰੀਵਾਲਾ ਦੇ 20 ਸਾਲ ਪੁਰਾਣੇ ਤੰਜ ਦਾ ਕੀਤਾ ਖੁਲਾਸਾ
ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਕੇ ਐੱਸ ਮੱਖਣ ਦੇ ਨਾਂਅ ‘ਤੇ ਬਣੇ ਕਈ ਫੇਕ ਇੰਸਟਾਗ੍ਰਾਮ ਅਕਾਊਂਟ, ਗਾਇਕ ਨੇ ਵੀਡੀਓ ਸਾਂਝਾ ਕਰਕੇ ਕਿਹਾ ‘ਕੋਈ ਵਾਦ ਵਿਵਾਦ ਕਰਦਾ ਹੈ ਤਾਂ ਉਸ ਲਈ ਖੁਦ ਹੋਵੇਗਾ ਜ਼ਿੰਮੇਵਾਰ’
ਸੁਦੇਸ਼ ਲਹਿਰੀ ਦਾ ਅੰਮ੍ਰਿਤਸਰ ‘ਚ ਹੈ ਆਲੀਸ਼ਾਨ ਘਰ, ਕਾਮੇਡੀਅਨ ਨੇ ਦਿਖਾਈ ਘਰ ਦੇ ਅੰਦਰ ਦੀ ਝਲਕ
ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਮੀਨੂ ਸੀਰਾ ਪਰਿਵਾਰ ਸਣੇ ਪਹਾੜੀ ਵਾਦੀਆਂ ‘ਚ ਵੈਕੇਸ਼ਨ ‘ਤੇ ਪਹੁੰਚੀ

© Copyright Galactic Television & Communications Pvt. Ltd. 2026. All rights reserved.