ਗਾਜ਼ੀਆਬਾਦ ਖੁਦਕੁਸ਼ੀ ਮਾਮਲੇ ਤੋਂ ਬਾਅਦ ਸੋਨੂੰ ਸੂਦ ਨੇ ਦਿੱਤੀ ਚਿਤਾਵਨੀ, ਬੱਚਿਆਂ ਤੋਂ ਖੋਹ ਲਵੋ ਮੋਬਾਈਲ

ਬੀਤੇ ਦਿਨ ਗਾਜ਼ੀਆਬਾਦ ‘ਚ ਤਿੰਨ ਮਾਸੂਮ ਬੱਚੀਆਂ ਨੇ ਖੁਦਕੁਸ਼ੀ ਕਰ ਲਈ । ਖਬਰਾਂ ਮੁਤਾਬਕ ਇਹ ਘਟਨਾ ਆਨਲਾਈਨ ਗੇਮਿੰਗ ਦੇ ਕਾਰਨ ਹੋਈ ਹੈ। ਜਿਸ ਦੀਆਂ ਇਹ ਤਿੰਨੇ ਬੱਚੀਆਂ ਐਡਿਕਟ ਸਨ ।ਇਸ ਘਟਨਾ ਤੋਂ ਬਾਅਦ ਪਰਿਵਾਰ ਸਦਮੇ ‘ਚ ਹੈ ।ਉਥੇ ਹੀ ਹੁਣ ਅਦਾਕਾਰ ਸੋਨੂੰ ਸੂਦ ਨੇ ਇਸ ਮਾਮਲੇ ‘ਚ ਆਪਣਾ ਪ੍ਰਤੀਕਰਮ ਦਿੱਤਾ ਹੈ।

By  Shaminder Kaur Kaler February 5th 2026 01:08 PM

ਬੀਤੇ ਦਿਨ ਗਾਜ਼ੀਆਬਾਦ ‘ਚ ਤਿੰਨ ਮਾਸੂਮ ਬੱਚੀਆਂ ਨੇ ਖੁਦਕੁਸ਼ੀ ਕਰ ਲਈ । ਖਬਰਾਂ ਮੁਤਾਬਕ ਇਹ ਘਟਨਾ ਆਨਲਾਈਨ ਗੇਮਿੰਗ ਦੇ ਕਾਰਨ ਹੋਈ ਹੈ। ਜਿਸ ਦੀਆਂ ਇਹ ਤਿੰਨੇ ਬੱਚੀਆਂ ਐਡਿਕਟ ਸਨ ।ਇਸ ਘਟਨਾ ਤੋਂ ਬਾਅਦ ਪਰਿਵਾਰ ਸਦਮੇ ‘ਚ ਹੈ ।ਉਥੇ ਹੀ ਹੁਣ ਅਦਾਕਾਰ ਸੋਨੂੰ ਸੂਦ ਨੇ ਇਸ ਮਾਮਲੇ ‘ਚ ਆਪਣਾ ਪ੍ਰਤੀਕਰਮ ਦਿੱਤਾ ਹੈ।


ਉਨ੍ਹਾਂ ਨੇ ਕਿਹਾ ਕਿ  " ਗਾਜ਼ੀਆਬਾਦ ਵਿੱਚ ਤਿੰਨ ਮਾਸੂਮ ਬੱਚੀਆਂ ਦੀ ਜਾਨ ਚਲੀ ਗਈ। ਇਹ ਮੌਤ ਕਿਸੇ ਹਿੰਸਾ ਜਾਂ ਗਰੀਬੀ ਕਾਰਨ ਨਹੀਂ, ਬਲਕਿ ਆਨਲਾਈਨ ਗੇਮਿੰਗ ਅਤੇ ਡਿਜੀਟਲ ਨਸ਼ੇ ਦੇ ਅਦਿੱਖ ਦਬਾਅ ਕਾਰਨ ਹੋਈ ਹੈ।"  ਸੋਸ਼ਲ ਮੀਡੀਆ ਦੇ ਇਸ ਦੌਰ ‘ਚ ਹਰ ਕੋਈ ਮੋਬਾਈਲ ਐਡਿਕਟ ਹੋ ਚੁੱਕਿਆ ਹੈ। ਜਿਸ ਕਾਰਨ ਲੋਕ ਸਾਰਾ ਸਾਰਾ ਦਿਨ ਮੋਬਾਈਲ ਤੇ ਆਪਣਾ ਸਮਾਂ ਬਿਤਾਉਂਦੇ ਹਨ ।ਪਰ ਇਸ ਕਾਰਨ ਲੋਕ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ । 

ਮੋਬਾਈਲ ਤੋਂ ਦੂਰ ਰੱਖਣ ਦੀ ਨਸੀਹਤ 

ਸੋਨੂੰ ਸੂਦ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਤੋਂ ਦੂਰ ਰੱਖੋ ਤਾਂ ਕਿ ਉਹ ਸਿਹਤਮੰਦ ਜ਼ਿੰਦਗੀ ਜਿਉਂ ਸਕਣ। ਵੈਸੇ ਵੀ ਮੋਬਾਈਲ ਦੇ ਕਾਰਨ ਬੱਚੇ ਆਪਣੀਆਂ ਰਿਵਾਇਤੀ ਖੇਡਾਂ ਤੋਂ ਦੂਰ ਹੋ ਜਾਂਦੇ ਹਨ ਅਤੇ ਸਰੀਰਕ ਗਤੀਵਿਧੀਆਂ ਘੱਟ ਹੋਣ ਦੇ ਕਾਰਨ ਉਨ੍ਹਾਂ ‘ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

Related Post

ਗੁਰਿੰਦਰਵੀਰ ਸਿੰਘ ਬਣੇ ਭਾਰਤ ਦੇ ਸਭ ਤੋਂ ਤੇਜ਼ ਦੌੜਨ ਵਾਲੇ ਅਥਲੀਟ, 10.09 ਸਕਿੰਟ ‘ਚ ਪੂਰੀ ਕੀਤੀ 100 ਮੀਟਰ ਦੀ ਦੌੜ, ਜਸਬੀਰ ਜੱਸੀ ਨੇ ਦਿੱਤੀ ਵਧਾਈ
ਗਿੱਪੀ ਗਰੇਵਾਲ ਦਾ ਪੁੱਤਰ ਗੁਰਬਾਜ਼ ਗਰੇਵਾਲ ਵੀ ਪਿਤਾ ਦਾ ਸਟੈਪ ਕਰਦਾ ਆਇਆ ਨਜ਼ਰ, ਵੇਖੋ ਕਿਊਟ ਵੀਡੀਓ
ਪੰਜਾਬ ਸਰਕਾਰ ਵੱਲੋਂ ਕੁੱਤਿਆਂ ਨੂੰ ਮਾਰਨ ਦੀ ਮੁਹਿੰਮ ‘ਤੇ ਬੋਲੀ ਰੁਪਿੰਦਰ ਹਾਂਡਾ ਕਿਹਾ ‘ਮਾਰਨਾ ਕੋਈ ਆਪਸ਼ਨ ਨਹੀਂ, ਹਰ ਕਿਸੇ ਨੂੰ ਜੀਉਣ ਦਾ ਹੱਕ’
ਵਾਮਿਕਾ ਗੱਬੀ ਸਮੁੰਦਰ ‘ਚ ਬੋਟਿੰਗ ਦਾ ਅਨੰਦ ਲੈਂਦੀ ਆਈ ਨਜ਼ਰ, ਵੇਖੋ ਵੀਡੀਓ
ਇਸ ਬਜ਼ੁਰਗ ਬਾਬੇ ਦੀ ਸਿੰਘਾਂ ਨੇ ਬਣਾਈ ਰੇਲ, ਸੋਸ਼ਲ ਮੀਡੀਆ ‘ਤੇ ਪਾਉਂਦਾ ਸੀ ਇਤਰਾਜ਼ਯੋਗ ਰੀਲਾਂ, ਕਿਹਾ ‘ਹੁਣ ਪਾਵਾਂਗੇ ਸਿਰਫ਼ ਧਾਰਮਿਕ ਵੀਡੀਓ’
ਗੋਪੀ ਲੌਂਗੀਆ ਨੇ ਛੱਡੀ ਗਾਇਕੀ, ਕਿਹਾ ‘ਮੈਂ ਸੱਚ ਗਾਉਣ ਦੀ ਜੋ ਕੀਮਤ ਅਦਾ ਕੀਤੀ, ਉਹ ਮੈਨੂੰ ਹੀ ਪਤਾ’

© Copyright Galactic Television & Communications Pvt. Ltd. 2026. All rights reserved.