ਅਦਾਕਾਰਾ ਤਾਨੀਆ ਨਵੇਂ ਸਾਲ ਦੇ ਮੌਕੇ ‘ਤੇ ਮੰਦਰ ‘ਚ ਪਹੁੰਚੀ, ਤਸਵੀਰਾਂ ਕੀਤੀਆਂ ਸਾਂਝੀਆਂ

ਅਦਾਕਾਰਾ ਤਾਨੀਆ ਨੇ ਨਵੇਂ ਸਾਲ ਦੀ ਸ਼ੁਰੂਆਤ ਮੰਦਰ ‘ਚ ਮੱਥਾ ਟੇਕ ਕੇ ਕੀਤੀ । ਇਸ ਦੀਆਂ ਕੁਝ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਮਾਤਾ ਦੇ ਦਰਬਾਰ ਚੋਂ ਮਿਲੀ ਚੁੰਨੀ ਲਈ ਹੋਈ ਹੈ ਅਤੇ ਮੱਥੇ ਤੇ ਤਿਲਕ ਲਗਾਇਆ ਹੋਇਆ ਹੈ।

By  Shaminder Kaur Kaler January 3rd 2026 01:45 PM

ਅਦਾਕਾਰਾ ਤਾਨੀਆ (Tania) ਨੇ ਨਵੇਂ ਸਾਲ ਦੀ ਸ਼ੁਰੂਆਤ ਮੰਦਰ ‘ਚ ਮੱਥਾ ਟੇਕ ਕੇ ਕੀਤੀ । ਇਸ ਦੀਆਂ ਕੁਝ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਮਾਤਾ ਦੇ ਦਰਬਾਰ ਚੋਂ ਮਿਲੀ ਚੁੰਨੀ ਲਈ ਹੋਈ ਹੈ ਅਤੇ ਮੱਥੇ ਤੇ ਤਿਲਕ ਲਗਾਇਆ ਹੋਇਆ ਹੈ। ਇਸ ਤੋਂ ਇਲਾਵਾ ਅਦਾਕਾਰਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ‘ਚ ਅਦਾਕਾਰਾ ਮੰਦਰ ‘ਚ ਮੱਥਾ ਟੇਕ ਕੇ ਅਸ਼ੀਰਵਾਦ ਲੈਂਦੀ ਹੋਈ ਨਜ਼ਰ ਆ ਰਹੀ ਹੈ। ਮੰਦਰ ‘ਚ ਮਾਂ ਦਾ ਆਸ਼ੀਰਵਾਦ ਲੈਣ ਦੇ ਨਾਲ ਨਾਲ ਅਦਾਕਾਰਾ ਨੇ ਮੰਦਰ ‘ਚ ਪੂਜਾ ਅਰਚਨਾ ਵੀ ਕੀਤੀ । 

ਅਦਾਕਾਰਾ ਤਾਨੀਆ ਦਾ ਵਰਕ ਫ੍ਰੰਟ 

ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਤਾਨੀਆ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਉਨ੍ਹਾਂ ਦੀਆਂ ਫ਼ਿਲਮਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਉਸ ਨੇ ਹੁਣ ਤੱਕ ਸੁਫ਼ਨਾ, ਫੱਫੇਕੁੱਟਣੀਆਂ,ਗੋਡੇ ਗੋਡੇ ਚਾਅ, ਗੋਡੇ ਗੋਡੇ ਚਾਅ ੨,ਲੇਖ, ਬਾਜਰੇ ਦਾ ਸਿੱਟਾ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀਬ ਕੀਤੀ ਹੈ। ਹਰ ਫਿਲਮ ‘ਚ ਉਹ ਵੱਖਰੀ ਤਰ੍ਹਾਂ ਦੇ ਕਿਰਦਾਰ ‘ਚ ਨਜ਼ਰ ਆਈ ਹੈ। 

© Copyright Galactic Television & Communications Pvt. Ltd. 2026. All rights reserved.