ਅਦਾਕਾਰਾ ਰਾਜ ਧਾਲੀਵਾਲ ਦੇ ਪੁੱਤਰ ਦਾ ਹੋਇਆ ਵਿਆਹ, ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

ਅਦਾਕਾਰਾ ਰਾਜ ਧਾਲੀਵਾਲ ਦੇ ਪੁੱਤਰ ਦਾ ਵਿਆਹ ਹੋ ਗਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਰਾਜ ਧਾਲੀਵਾਲ ਨੇ ਖੁਦ ਵੀ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਹਨ ।

By  Shaminder Kaur Kaler November 14th 2025 03:00 PM

ਪੰਜਾਬੀ ਇੰਡਸਟਰੀ ‘ਚ ਵਿਆਹਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਹੁਣ ਅਦਾਕਾਰਾ ਰਾਜ ਧਾਲੀਵਾਲ (Raj Dhaliwal)ਦੇ ਪੁੱਤਰ ਦਾ ਵਿਆਹ ਹੋ ਗਿਆ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਰਾਜ ਧਾਲੀਵਾਲ ਨੇ ਖੁਦ ਵੀ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦਾ ਪੁੱਤਰ ਲਾੜੇ ਦੇ ਲਿਬਾਸ ‘ਚ ਨਜ਼ਰ ਆ ਰਿਹਾ ਹੈ। ਇਸ ਖ਼ਾਸ ਮੌਕੇ ਦੇ ਲਈ ਰਾਜ ਧਾਲੀਵਾਲ ਦੇ ਪੁੱਤਰ ਨੇ ਆਫ ਵ੍ਹਾਈਟ ਸ਼ੇਰਵਾਨੀ ਤੇ ਲਾਲ ਰੰਗ ਦੀ ਦਸਤਾਰ ਸਿਰ ‘ਤੇ ਸਜਾਈ ਹੈ ਅਤੇ ਗਲ ‘ਚ ਸਫੇਦ ਰੰਗ ਦੀ ਮਾਲਾ ਪਹਿਨੀ ਹੈ। ਰਾਜ ਧਾਲੀਵਾਲ ਨੂੰ ਪੁੱਤਰ ਦੇ ਵਿਆਹ ਦੀਆਂ ਖੂਬ ਮੁਬਾਰਕਾਂ ਮਿਲ ਰਹੀਆਂ ਹਨ । 


ਰਾਜ ਧਾਲੀਵਾਲ ਪਿਛਲੇ ਕਈ ਦਿਨਾਂ ਤੋਂ ਰੁੱਝੀ ਸੀ ਵਿਆਹ ਦੀ ਤਿਆਰੀ ‘ਚ 

ਰਾਜ ਧਾਲੀਵਾਲ ਪਿਛਲੇ ਕਈ ਦਿਨਾਂ ਤੋਂ ਆਪਣੇ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ‘ਚ ਰੁੱਝੀ ਹੋਈ ਸੀ। ਜਿਸ ਦੇ ਕਈ ਵੀਡੀਓਜ਼ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਸਨ । 


ਰਾਜ ਧਾਲੀਵਾਲ ਦਾ ਵਰਕ ਫ੍ਰੰਟ 

ਰਾਜ ਧਾਲੀਵਾਲ ਨੇ ਅਨੇਕਾਂ ਹੀ ਕਿਰਦਾਰ ਵੱਖੋ ਵੱਖਰੀ ਤਰ੍ਹਾਂ ਦੇ ਫ਼ਿਲਮਾਂ ‘ਚ ਨਿਭਾਏ ਹਨ । ਆਪਣੇ ਸਿੰਪਲ ਤੇ ਸੋਬਰ ਅੰਦਾਜ਼ ਦੇ ਲਈ ਜਾਣੀ ਜਾਂਦੀ ਰਾਜ ਧਾਲੀਵਾਲ ਦੀ ਇਹ ਸਾਦਗੀ ਫ਼ਿਲਮਾਂ ‘ਚ ਉਨ੍ਹਾਂ ਦੇ ਨਿਭਾਏ ਕਿਰਦਾਰਾਂ ‘ਚ ਵੀ ਵੇਖਣ ਨੂੰ ਮਿਲਦੀ ਹੈ। ਜਲਦ ਹੀ ਰਾਜ ਧਾਲੀਵਾਲ ਰਾਜਪਾਲ ਯਾਦਵ ਦੇ ਨਾਲ ਕਿਸੇ ਪ੍ਰੋਜੈਕਟ ‘ਚ ਨਜ਼ਰ ਆਉਣ ਵਾਲੇ ਹਨ । ਉਨ੍ਹਾਂ ਨੇ ਬੀਤੇ ਦਿਨੀਂ ਇੱਕ ਤਸਵੀਰ ਰਾਜਪਾਲ ਯਾਦਵ ਦੇ ਨਾਲ ਸਾਂਝੀ ਕਰਦੇ ਹੋਏ ਫੈਨਸ ਨੂੰ ਗੈਸ ਕਰਨ ਦੇ ਲਈ ਆਖਿਆ ਸੀ । ਖੈਰ ਜੋ ਵੀ ਹੋਵੇ ਫ਼ਿਲਮਾਂ ‘ਚ ਸੱਸ ਦਾ ਕਿਰਦਾਰ ਨਿਭਾਉਣ ਵਾਲੀ ਰਾਜ ਧਾਲੀਵਾਲ ਹੁਣ ਅਸਲ ‘ਚ ਸੱਸ ਦਾ ਕਿਰਦਾਰ ਨਿਭਾਏਗੀ। 

Related Post

ਗੁਰਿੰਦਰਵੀਰ ਸਿੰਘ ਬਣੇ ਭਾਰਤ ਦੇ ਸਭ ਤੋਂ ਤੇਜ਼ ਦੌੜਨ ਵਾਲੇ ਅਥਲੀਟ, 10.09 ਸਕਿੰਟ ‘ਚ ਪੂਰੀ ਕੀਤੀ 100 ਮੀਟਰ ਦੀ ਦੌੜ, ਜਸਬੀਰ ਜੱਸੀ ਨੇ ਦਿੱਤੀ ਵਧਾਈ
ਗਿੱਪੀ ਗਰੇਵਾਲ ਦਾ ਪੁੱਤਰ ਗੁਰਬਾਜ਼ ਗਰੇਵਾਲ ਵੀ ਪਿਤਾ ਦਾ ਸਟੈਪ ਕਰਦਾ ਆਇਆ ਨਜ਼ਰ, ਵੇਖੋ ਕਿਊਟ ਵੀਡੀਓ
ਪੰਜਾਬ ਸਰਕਾਰ ਵੱਲੋਂ ਕੁੱਤਿਆਂ ਨੂੰ ਮਾਰਨ ਦੀ ਮੁਹਿੰਮ ‘ਤੇ ਬੋਲੀ ਰੁਪਿੰਦਰ ਹਾਂਡਾ ਕਿਹਾ ‘ਮਾਰਨਾ ਕੋਈ ਆਪਸ਼ਨ ਨਹੀਂ, ਹਰ ਕਿਸੇ ਨੂੰ ਜੀਉਣ ਦਾ ਹੱਕ’
ਵਾਮਿਕਾ ਗੱਬੀ ਸਮੁੰਦਰ ‘ਚ ਬੋਟਿੰਗ ਦਾ ਅਨੰਦ ਲੈਂਦੀ ਆਈ ਨਜ਼ਰ, ਵੇਖੋ ਵੀਡੀਓ
ਇਸ ਬਜ਼ੁਰਗ ਬਾਬੇ ਦੀ ਸਿੰਘਾਂ ਨੇ ਬਣਾਈ ਰੇਲ, ਸੋਸ਼ਲ ਮੀਡੀਆ ‘ਤੇ ਪਾਉਂਦਾ ਸੀ ਇਤਰਾਜ਼ਯੋਗ ਰੀਲਾਂ, ਕਿਹਾ ‘ਹੁਣ ਪਾਵਾਂਗੇ ਸਿਰਫ਼ ਧਾਰਮਿਕ ਵੀਡੀਓ’
ਗੋਪੀ ਲੌਂਗੀਆ ਨੇ ਛੱਡੀ ਗਾਇਕੀ, ਕਿਹਾ ‘ਮੈਂ ਸੱਚ ਗਾਉਣ ਦੀ ਜੋ ਕੀਮਤ ਅਦਾ ਕੀਤੀ, ਉਹ ਮੈਨੂੰ ਹੀ ਪਤਾ’

© Copyright Galactic Television & Communications Pvt. Ltd. 2026. All rights reserved.