ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਕਰਵਾ ਚੌਥ ‘ਤੇ ਰਚਾਈ ਪਤੀ ਦੇ ਨਾਮ ਦੀ ਮਹਿੰਦੀ, ਤਸਵੀਰਾਂ ਆਈਆਂ ਸਾਹਮਣੇ

ਬਾਲੀਵੁੱਡ ਅਭਿਨੇਤਰੀਆਂ ਵੀ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਦੇ ਲਈ ਕਰਵਾ ਚੌਥ ਦਾ ਵਰਤ ਰੱਖਣ ਜਾ ਰਹੀਆਂ ਹਨ ।ਜਿਸ ਲਈ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਅਦਾਕਾਰਾ ਪ੍ਰਿਯੰਕਾ ਚੋਪੜਾ ਵੀ ਇਹ ਤਿਉਹਾਰ ਮਨਾਉਣ ਤੋਂ ਪਿੱਛੇ ਨਹੀਂ ਹੈ।

By  Shaminder Kaur Kaler October 9th 2025 04:20 PM -- Updated: October 9th 2025 05:03 PM

ਕਰਵਾ ਚੌਥ (Karva Chauth 2025)ਦੀ ਤਿਆਰੀ ਸੁਹਾਗਣਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ‘ਤੇ ਬਾਲੀਵੁੱਡ ਅਭਿਨੇਤਰੀਆਂ ਵੀ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਦੇ ਲਈ ਕਰਵਾ ਚੌਥ ਦਾ ਵਰਤ ਰੱਖਣ ਜਾ ਰਹੀਆਂ ਹਨ ।ਜਿਸ ਲਈ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਅਦਾਕਾਰਾ ਪ੍ਰਿਯੰਕਾ ਚੋਪੜਾ ਵੀ ਇਹ ਤਿਉਹਾਰ ਮਨਾਉਣ ਤੋਂ ਪਿੱਛੇ ਨਹੀਂ ਹੈ। ਉਸ ਨੇ ਇਸ ਤੋਂ ਪਹਿਲਾਂ ਆਪਣੇ ਹੱਥਾਂ ‘ਤੇ ਪਤੀ ਨਿੱਕ ਦੇ ਨਾਂਅ ਦੀ ਮਹਿੰਦੀ ਰਚਾਈ ਹੈ। ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਸਾਂਝੀਆਂ ਕੀਤੀਆਂ ਹਨ । ਜਿਉਂ ਹੀ ਅਦਾਕਾਰਾ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾ ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈਆਂ। ਅਦਾਕਾਰਾ ਨੇ ਆਪਣੇ ਹੱਥਾਂ ‘ਤੇ ਮਿਨੀਮਲ ਡਿਜਾਈਨ ਦੀ ਮਹਿੰਦੀ ਰਚਾਈ ਹੈ। ਜਿਸ ‘ਚ ਨਿੱਕ ਦਾ ਪੂਰਾ ਨਾਂਅ ‘ਨਿਕੋਲਸ’ ਹਿੰਦੀ ‘ਚ ਲਿਖਿਆ ਗਿਆ ਹੈ। 

ਵਿਦੇਸ਼ ‘ਚ ਰਹਿਣ ਦੇ ਬਾਵਜੂਦ ਆਪਣੀਆਂ ਜੜ੍ਹਾਂ ਨਾਲ ਜੁੜੀ ਪ੍ਰਿਯੰਕਾ 

ਬੇਸ਼ੱਕ ਪ੍ਰਿਯੰਕਾ ਚੋਪੜਾ ਵਿਦੇਸ਼ ‘ਚ ਵੱਸ ਚੁੱਕੀ ਹੈ। ਪਰ ਉੇਹ ਹਾਲੇ ਵੀ ਆਪਣੀਆਂ ਜੜ੍ਹਾਂ ਦੇ ਨਾਲ ਜੁੜੀ ਹੋਈ ਹੈ। ਅਦਾਕਾਰਾ ਹਿੰਦੂ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ, ਜਦੋਂਕਿ ਉਸ ਦਾ ਪਤੀ ਈਸਾਈ ਪਰਿਵਾਰ ਦੇ ਨਾਲ ਸਬੰਧ ਰੱਖਦਾ ਹੈ। ਇਸ ਦੇ ਬਾਵਜੂਦ ਅਦਾਕਾਰਾ ਆਪਣੀਆਂ ਪ੍ਰੰਪਰਾਵਾਂ ਨੂੰ ਨਹੀਂ ਭੁੱਲੀ ਹੈ। ਉਹ ਆਪਣੇ ਤਿਉਹਾਰ ਵਿਦੇਸ਼ ‘ਚ ਵੀ ਮਨਾਉਂਦੀ ਹੋਈ ਨਜ਼ਰ ਆਉਂਦੀ ਹੈ ।ਹੋਲੀ ਹੋਵੇ, ਦੀਵਾਲੀ ਹੋਵੇ ਜਾਂ ਫਿਰ ਹੋਰ ਕੋਈ ਤਿਉਹਾਰ ਹਰ ਦਿਨ ਤੇ ਉਸ ਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ।

ਪ੍ਰਿਯੰਕਾ ਚੋਪੜਾ ਦੀ ਨਿੱਜੀ ਜ਼ਿੰਦਗੀ 

ਪ੍ਰਿਯੰਕਾ ਚੋਪੜਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 2018  ‘ਚ ਰਾਜਸਥਾਨ ਦੇ ਉਦੈਪੁਰ ‘ਚ  ਨਿੱਕ ਨਾਲ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਦੋਵਾਂ ਦੇ ਘਰ ਸੈਰੋਗੇਸੀ ਦੇ ਜ਼ਰੀਏ ਧੀ ਦਾ ਜਨਮ ਹੋਇਆ ਹੈ।

© Copyright Galactic Television & Communications Pvt. Ltd. 2026. All rights reserved.