ਅਦਾਕਾਰ ਜੈ ਭਾਨੁਸ਼ਾਲੀ ਤੇ ਮਾਹੀ ਵਿਜ ਦਾ ਟੁੱਟਿਆ ਵਿਆਹੁਤਾ ਰਿਸ਼ਤਾ, ਕੁਝ ਦਿਨ ਪਹਿਲਾਂ ਫੈਲੀਆਂ ਸਨ ਤਲਾਕ ਦੀਆਂ ਅਫਵਾਹਾਂ

ਜੈ ਭਾਨੂਸ਼ਾਲੀ ਤੇ ਮਾਹੀ ਵਿਜ ਦੇ ਤਲਾਕ ਦੀਆਂ ਅਫਵਾਹਾਂ ਸੱਚ ਨਿਕਲੀਆਂ । ਇਸ ਜੋੜੀ ਨੇ ਚੌਦਾਂ ਸਾਲਾਂ ਬਾਅਦ ਤਲਾਕ ਲੈ ਲਿਆ ਹੈ। ਇਸ ਦੇ ਬਾਰੇ ਜੈ ਭਾਨੁਸ਼ਾਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਸਟੋਰੀ ਸ਼ੇਅਰ ਕਰਦੇ ਹੋਏ ਖੁਦ ਖੁਲਾਸਾ ਕੀਤਾ ਹੈ। ਦੋਵਾਂ ਦੇ ਤਲਾਕ ਦੀਆ ਅਫਵਾਹਾਂ ਬੀਤੇ ਕਈ ਦਿਨਾਂ ਤੋਂ ਚੱਲ ਰਹੀਆਂ ਸਨ ।

By  Shaminder Kaur Kaler January 5th 2026 12:53 PM -- Updated: January 5th 2026 12:56 PM

ਜੈ ਭਾਨੂਸ਼ਾਲੀ ਤੇ ਮਾਹੀ ਵਿਜ ਦੇ ਤਲਾਕ ਦੀਆਂ ਅਫਵਾਹਾਂ ਸੱਚ ਨਿਕਲੀਆਂ । ਇਸ ਜੋੜੀ ਨੇ ਚੌਦਾਂ ਸਾਲਾਂ ਬਾਅਦ ਤਲਾਕ ਲੈ ਲਿਆ ਹੈ। ਇਸ ਦੇ ਬਾਰੇ ਜੈ ਭਾਨੁਸ਼ਾਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਸਟੋਰੀ ਸ਼ੇਅਰ ਕਰਦੇ ਹੋਏ ਖੁਦ ਖੁਲਾਸਾ ਕੀਤਾ ਹੈ। ਦੋਵਾਂ ਦੇ ਤਲਾਕ ਦੀਆ ਅਫਵਾਹਾਂ ਬੀਤੇ ਕਈ ਦਿਨਾਂ ਤੋਂ ਚੱਲ ਰਹੀਆਂ ਸਨ ।

ਜਿਸ ਤੋਂ ਬਾਅਦ ਤਲਾਕ ਦੀਆਂ ਖਬਰਾਂ ਤੇ ਜੈ ਭਾਨੁਸ਼ਾਲੀ ਨੇ ਆਪਣੀ ਚੁੱਪ ਤੋੜਦੇ ਹੋਏ ਇਸ ਬਾਰੇ ਖੁਲਾਸਾ ਕੀਤਾ ਹੈ। ਮਾਹੀ ਤੇ ਜੈ ਦਾ ਚੌਦਾਂ ਸਾਲ ਪੁਰਾਣਾ ਵਿਆਹੁਤਾ ਰਿਸ਼ਤਾ ਟੁੱਟ ਚੁੱਕਿਆ ਹੈ। ਪੋਸਟ ਨੂੰ ਸਾਂਝਾ ਕਰਦੇ ਹੋਏ ਜੈ ਨੇ ਲਿਖਿਆ “ਸਾਡੇ ਰਿਸ਼ਤੇ ‘ਚ ਕੋਈ ਵੀ ਖਲਨਾਇਕ ਨਹੀਂ ਹੈ”।


ਅਦਾਕਾਰ ਨੇ ਇਸ ਲੰਮੀ ਚੌੜੀ ਪੋਸਟ ‘ਚ ਲਿਖਿਆ “ਅੱਜ ਅਸੀਂ ਜ਼ਿੰਦਗੀ ਦੇ ਸਫ਼ਰ ‘ਚ ਵੱਖੋ ਵੱਖਰੇ ਰਸਤੇ ਚੁਣਨ ਦਾ ਫੈਸਲਾ ਕਰ ਲਿਆ ਹੈ।ਪਰ ਅਸੀਂ ਹਮੇਸ਼ਾ ਇੱਕ ਦੂਜੇ ਦੇ ਨਾਲ ਰਹਾਂਗੇ।ਅਸੀਂ ਆਪਣੇ ਬੱਚਿਆਂ ਤਾਰਾ, ਖੁਸ਼ੀ ਤੇ ਰਾਜਵੀਰ ਦੇ ਚੰਗੇ ਮਾਪੇ ਤੇ ਸਭ ਤੋਂ ਚੰਗੇ ਦੋਸਤ ਰਾਹਾਂਗੇ । ਉਨ੍ਹਾਂ ਦੀ ਭਲਾਈ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ”। 


ਜੈ ਭਾਨੂਸ਼ਾਲੀ ਅਤੇ ਮਾਹੀ ਵਿਜ ਦਾ ਵਿਆਹ 2011 ‘ਚ ਹੋਇਆ ਸੀ ਅਤੇ ਉਨ੍ਹਾਂ ਨੂੰ ਟੀਵੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਵਜੋਂ ਜਾਣਿਆ ਜਾਂਦਾ ਹੈ। ਲੰਮੇ ਸਮੇਂ ਤੱਕ ਦੋਵਾਂ ਨੇ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਵਾਇਆ ਸੀ । ਹੁਣ ਦੋਵਾਂ ਦੇ ਵੱਖ ਹੋਣ ਦੀ ਖ਼ਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।

Related Post

ਰੇਸ਼ਮ ਸਿੰਘ ਅਨਮੋਲ ਨੇ ਖਰਾਬ ਫਿਊਲ ਨੂੰ ਲੈ ਕੇ ਸ਼ੇਅਰ ਕੀਤਾ ਸੀ ਵੀਡੀਓ, ਗਾਇਕ ਨੇ ਕਿਹਾ ‘ਕਈ ਲੋਕਾਂ ਨੇ ਦਿੱਤੀਆਂ ਧਮਕੀਆਂ’
"ਤੂੰ ਸਭ ਤੋਂ ਬਦਸੂਰਤ ਔਰਤ ਹੈ" ਅਪਰਾ ਮਹਿਤਾ ਨੇ ਪਤੀ ਦਰਸ਼ਨ ਜਰੀਵਾਲਾ ਦੇ 20 ਸਾਲ ਪੁਰਾਣੇ ਤੰਜ ਦਾ ਕੀਤਾ ਖੁਲਾਸਾ
ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਦੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਕੇ ਐੱਸ ਮੱਖਣ ਦੇ ਨਾਂਅ ‘ਤੇ ਬਣੇ ਕਈ ਫੇਕ ਇੰਸਟਾਗ੍ਰਾਮ ਅਕਾਊਂਟ, ਗਾਇਕ ਨੇ ਵੀਡੀਓ ਸਾਂਝਾ ਕਰਕੇ ਕਿਹਾ ‘ਕੋਈ ਵਾਦ ਵਿਵਾਦ ਕਰਦਾ ਹੈ ਤਾਂ ਉਸ ਲਈ ਖੁਦ ਹੋਵੇਗਾ ਜ਼ਿੰਮੇਵਾਰ’
ਸੁਦੇਸ਼ ਲਹਿਰੀ ਦਾ ਅੰਮ੍ਰਿਤਸਰ ‘ਚ ਹੈ ਆਲੀਸ਼ਾਨ ਘਰ, ਕਾਮੇਡੀਅਨ ਨੇ ਦਿਖਾਈ ਘਰ ਦੇ ਅੰਦਰ ਦੀ ਝਲਕ
ਸੋਸ਼ਲ ਮੀਡੀਆ ‘ਤੇ ਗਾਈਸ ਵੀਰੇ ਦੇ ਨਾਂਅ ਨਾਲ ਮਸ਼ਹੂਰ ਮੀਨੂ ਸੀਰਾ ਪਰਿਵਾਰ ਸਣੇ ਪਹਾੜੀ ਵਾਦੀਆਂ ‘ਚ ਵੈਕੇਸ਼ਨ ‘ਤੇ ਪਹੁੰਚੀ

© Copyright Galactic Television & Communications Pvt. Ltd. 2026. All rights reserved.