ਅੰਬਰ ਧਾਲੀਵਾਲ ਨੇ ਆਪਣੇ ਭਰਾ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਅੰਬਰ ਧਾਲੀਵਾਲ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਉਨ੍ਹਾਂ ਨੇ ਆਪਣੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਜਿਸ ‘ਚ ਉਸ ਨੇ ਲਹਿੰਗਾ ਚੋਲੀ ਪਾਇਆ ਹੋੋਇਆ ਹੈ ਅਤੇ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਇੱਕ ਤੋਂ ਬਾਅਦ ਇੱਕ ਉਨ੍ਹਾਂ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ।

By  Shaminder Kaur Kaler June 12th 2026 11:07 AM

ਅੰਬਰ ਧਾਲੀਵਾਲ (Aamber Dhaliwal) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਉਨ੍ਹਾਂ ਨੇ ਆਪਣੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਜਿਸ ‘ਚ ਉਸ ਨੇ ਲਹਿੰਗਾ ਚੋਲੀ ਪਾਇਆ ਹੋੋਇਆ ਹੈ ਅਤੇ ਉਹ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਇੱਕ ਤੋਂ ਬਾਅਦ ਇੱਕ ਉਨ੍ਹਾਂ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ।


ਜਿਸ ‘ਚ ਉਹ ਗਾਉਂਦੀ ਹੋਈ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਗਿੱਧਾ ਪਾਉਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਇੱਕ ਜਗ੍ਹਾ ‘ਤੇ ਆਪਣੇ ਮਾਪਿਆਂ ਦੇ ਨਾਲ ਅਤੇ ਭਰਾ ਦੇ ਨਾਲ ਨਜ਼ਰ ਆ ਰਹੀ ਹੈ।


ਜਦੋਂ ਕਿ ਇੱਕ ਹੋਰ ਤਸਵੀਰ ‘ਚ ਉਹ ਮਾਈਕ ਲੈ ਕੇ ਗਾਉਂਦੀ ਹੋੋਈ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ‘ਤੇ ਉਸ ਦੀਆਂ ਤਸਵੀਰਾਂ ‘ਤੇ ਕਮੈਂਟ ਸੋਸ਼ਲ ਮੀਡੀਆ ਯੂਜ਼ਰਸ ਦੇ ਵੱਲੋਂ ਕੀਤੇ ਜਾ ਰਹੇ ਹਨ। 


ਅੰਬਰ ਧਾਲੀਵਾਲ ਦਿਲਪ੍ਰੀਤ ਢਿੱਲੋਂ ਦੀ ਹੈ ਸਾਬਕਾ ਪਤਨੀ 

ਅੰਬਰ ਧਾਲੀਵਾਲ ਦਿਲਪ੍ਰੀਤ ਢਿੱਲੋਂ ਦੀ ਸਾਬਕਾ ਪਤਨੀ ਹੈ ਅਤੇ ਦੋਵਾਂ ਨੇ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ । ਪਰ ਦੋਵਾਂ ਦਾ ਇਹ ਵਿਆਹ ਜ਼ਿਆਦਾ ਦਿਨ ਤੱਕ ਨਹੀਂ ਸੀ ਚੱਲ ਸਕਿਆ ਜਿਸ ਤੋਂ ਬਾਅਦ ਦੋਵਾਂ ਦੇ ਰਸਤੇ ਹਮੇਸ਼ਾ ਦੇ ਵੱਖੋ ਵੱਖ ਹੋ ਗਏ ਸਨ ।


ਦਿਲਪ੍ਰੀਤ ਢਿੱਲੋਂ ਆਪਣੇ ਜ਼ਿੰਦਗੀ ‘ਚ ਅੱਗੇ ਵਧ ਚੁੱਕੇ ਹਨ ਅਤੇ ਉਨ੍ਹਾਂ ਨੇ ਦੂਜਾ ਵਿਆਹ ਕਰਵਾ ਲਿਆ ਹੈ। ਬੀਤੇ ਸਾਲ ਦਸੰਬਰ ‘ਚ ਔਲਾਦ ਦੇ ਰੂਪ ‘ਚ ਉਨ੍ਹਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ। ਜਿਸ ਦੇ ਜਨਮ ‘ਤੇ ਢਿੱਲੋਂ ਪਰਿਵਾਰ ਦੇ ਵੱਲੋਂ ਖੂਬ ਜਸ਼ਨ ਮਨਾਏ ਗਏ ਸਨ। 

© Copyright Galactic Television & Communications Pvt. Ltd. 2026. All rights reserved.