ਗਾਇਕ ਤੇ ਅਦਾਕਾਰ ਤਰਸੇਮ ਜੱਸੜ ਦੇ ਨਿੱਕੇ ਜਿਹੇ ਫੈਨ ਨੇ ਬਣਾਈ ਤਸਵੀਰ, ਗਾਇਕ ਨੇ ਕੀਤੀ ਤਾਰੀਫ਼

ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਦੇ ਨਿੱਕੇ ਜਿਹੇ ਫੈਨ ਨੇ ਉਸ ਦੀ ਤਸਵੀਰ ਬਣਾਈ ਹੈ। ਇਹ ਤਸਵੀਰ ਲੈ ਕੇ ਇਹ ਬੱਚਾ ਤਰਸੇਮ ਜੱਸੜ ਦੇ ਕੋਲ ਪਹੁੰਚਿਆ । ਜਿਸ ਨੂੰ ਵੇਖ ਕੇ ਤਰਸੇਮ ਜੱਸੜ ਨੇ ਪੁੱਛਿਆ ਕਿ ਪ੍ਰਿੰਟ ਕਢਵਾਇਆ ਹੈ।ਜਿਸ ਤੋਂ ਬਾਅਦ ਬੱਚੇ ਨੇ ਕਿਹਾ ਕਿ ਉਸ ਨੇ ਆਪਣੇ ਹੱਥੀਂ ਬਣਾਈ ਹੈ।

By  Shaminder Kaur Kaler January 13th 2026 10:25 AM -- Updated: January 13th 2026 10:26 AM

ਗਾਇਕ ਅਤੇ ਅਦਾਕਾਰ ਤਰਸੇਮ ਜੱਸੜ (Tarsem Jassar) ਦੇ ਨਿੱਕੇ ਜਿਹੇ ਫੈਨ ਨੇ ਉਸ ਦੀ ਤਸਵੀਰ ਬਣਾਈ ਹੈ। ਇਹ ਤਸਵੀਰ ਲੈ ਕੇ ਇਹ ਬੱਚਾ ਤਰਸੇਮ ਜੱਸੜ ਦੇ ਕੋਲ ਪਹੁੰਚਿਆ । ਜਿਸ ਨੂੰ ਵੇਖ ਕੇ ਤਰਸੇਮ ਜੱਸੜ ਨੇ ਪੁੱਛਿਆ ਕਿ ਪ੍ਰਿੰਟ ਕਢਵਾਇਆ ਹੈ।ਜਿਸ ਤੋਂ ਬਾਅਦ ਬੱਚੇ ਨੇ ਕਿਹਾ ਕਿ ਉਸ ਨੇ ਆਪਣੇ ਹੱਥੀਂ ਬਣਾਈ ਹੈ।ਜਿਸ ਤੋਂ ਬਾਅਦ ਤਰਸੇਮ ਜੱਸੜ ਨੇ ਬੱਚੇ ਦੀ ਤਾਰੀਫ ਕੀਤੀ ।ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਫੈਨਸ ਨੂੰ ਵੀ ਇਹ ਵੀਡੀਓ ਪਸੰਦ ਆ ਰਿਹਾ ਹੈ ਅਤੇ ਉਹ ਵੀ ਜੱਸੜ ਦੇ ਆਪਣੇ ਫੈਨਸ ਪ੍ਰਤੀ ਰਵੱਈਏ ਨੂੰ ਪਸੰਦ ਕਰ ਰਹੇ ਹਨ। 


ਤਰਸੇਮ ਜੱਸੜ ਦਾ ਵਰਕ ਫ੍ਰੰਟ 

ਤਰਸੇਮ ਜੱਸੜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ।ਹੁਣ ਤੱਕ ਉਹ ਰੱਬ ਦਾ ਰੇਡੀਓ, ਅਫ਼ਸਰ, ਸਰਦਾਰ ਮੁਹੰਮਦ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ।ਜਲਦ ਹੀ ਉਹ ਫ਼ਿਲਮ ‘ਰੱਬ ਦਾ ਰੇਡੀਓ-੩’ ਦੇ ਨਾਲ ਦਰਸ਼ਕਾਂ ‘ਚ ਹਾਜ਼ਰੀ ਲਵਾਉਣ ਜਾ ਰਹੇ ਹਨ।ਇਸ ਫ਼ਿਲਮ ਦੇ ਪਹਿਲੇ ਭਾਗਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ ਅਤੇ ਉਮੀਦ ਹੈ ਕਿ ਦਰਸ਼ਕ ਇਸ ਫ਼ਿਲਮ ਦੇ ਤੀਜੇ ਭਾਗ ਨੂੰ ਵੀ ਪਸੰਦ ਕਰਨਗੇ ।  

© Copyright Galactic Television & Communications Pvt. Ltd. 2026. All rights reserved.