ਦਿਲਜੀਤ ਦੋਸਾਂਝ ਤੋਂ ਜਦੋਂ ਛੋਟੇ ਜਿਹੇ ਫੈਨ ਨੇ “ ਲੈਂਬਰਗਿਨੀ ‘ਚ ਸਵਾਰੀ ਬਾਰੇ ਪੁੱਛਿਆ ਤਾਂ ਗਾਇਕ ਨੇ ਕਿਹਾ ‘ਮੇਰੇ ਕੋਲ ਸਿਰਫ਼ ਪ੍ਰਾਈਵੇਟ ਜੈੱਟ ਹੈ’
ਦਿਲਜੀਤ ਦੋਸਾਂਝ ਵਿਸ਼ਵ ਪੱਧਰ ਦੇ ਸਟਾਰ ਬਣ ਚੁੱਕੇ ਹਨ । ਉਹ ਵਿਦੇਸ਼ ‘ਚ ਕਈ ਥਾਂਵਾਂ ਤੇ ਪਰਫਾਰਮ ਕਰ ਚੁੱਕੇ ਹਨ।ਉਹ ਕੌਮਾਂਤਰੀ ਪੱਧਰ ‘ਤੇ ਕੋਚੇਲਾ ਵਰਗੇ ਪਲੇਟਫਾਰਮ ਤੇ ਵੀ ਆਪਣੀ ਗਾਇਕੀ ਦੇ ਜਲਵੇ ਬਿਖੇਰ ਚੁੱਕੇ ਹਨ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਦਿਲਜੀਤ ਦੋਸਾਂਝ ਛਾਏ ਹੋਏ ਹਨ ।
ਦਿਲਜੀਤ ਦੋਸਾਂਝ (Diljit Dosanjh) ਵਿਸ਼ਵ ਪੱਧਰ ਦੇ ਸਟਾਰ ਬਣ ਚੁੱਕੇ ਹਨ । ਉਹ ਵਿਦੇਸ਼ ‘ਚ ਕਈ ਥਾਂਵਾਂ ਤੇ ਪਰਫਾਰਮ ਕਰ ਚੁੱਕੇ ਹਨ।ਉਹ ਕੌਮਾਂਤਰੀ ਪੱਧਰ ‘ਤੇ ਕੋਚੇਲਾ ਵਰਗੇ ਪਲੇਟਫਾਰਮ ਤੇ ਵੀ ਆਪਣੀ ਗਾਇਕੀ ਦੇ ਜਲਵੇ ਬਿਖੇਰ ਚੁੱਕੇ ਹਨ । ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਦਿਲਜੀਤ ਦੋਸਾਂਝ ਛਾਏ ਹੋਏ ਹਨ ।ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਬਾਰਡਰ-੨’ ਰਿਲੀਜ਼ ਹੋਈ ਹੈ।
_c44d9791c4705fae03fab0a57b5d5dca_1280X720.webp)
ਜਿਸ ‘ਚ ਉਨ੍ਹਾਂ ਨੇ ਹਵਾਈ ਸੈਨਾ ਦੇ ਇੱਕ ਅਫ਼ਸਰ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ‘ਚ ਸੋਨਮ ਬਾਜਵਾ ਉਨ੍ਹਾਂ ਦੀ ਪਤਨੀ ਬਣੀ ਸੀ । ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।ਉੱਥੇ ਹੀ ਹੁਣ ਦਿਲਜੀਤ ਦੋਸਾਂਝ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਤੋਂ ਉਸ ਦਾ ਨਿੱਕਾ ਜਿਹਾ ਫੈਨ ‘ਲੈਂਬਰਗਿਨੀ ਦੇ ਬਾਰੇ ਪੁੱਛਦਾ ਹੈ ਤਾਂ ਦਿਲਜੀਤ ਦੋਸਾਂਝ ਕਹਿੰਦਾ ਹੈ ਕਿ ਉਸ ਦੇ ਕੋਲ ਲੈਂਬਰਗਿਨੀ ਨਹੀਂ ਹੈ, ਪਰ ਉਸ ਦੇ ਕੋਲ ਆਪਣਾ ਨਿੱਜੀ ਜੈੱਟ ਹੈ ।ਦਿਲਜੀਤ ਦੋਸਾਂਝ ਇਸ ਤੋਂ ਬਾਅਦ ਉਸ ਛੋਟੇ ਜਿਹੇ ਫੈਨ ਨੂੰ ਕਹਿੰਦਾ ਹੈ ਕਿ ਹੁਣ ਹੋਰ ਅੰਗਰੇਜ਼ੀ ਨਾ ਬੋਲੀਂ ਮੈਨੂੰ ਇਸ ਤੋਂ ਜ਼ਿਆਦਾ ਨਹੀਂ ਆਉਂਦੀ । ਸੋਸ਼ਲ ਮੀਡੀਆ ਤੇ ਦਿਲਜੀਤ ਦੋਸਾਂਝ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਬਤੌਰ ਗਾਇਕ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਪੈਰ ਰੱਖਿਆ ਅਤੇ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ।