ਵਾਮਿਕਾ ਗੱਬੀ ਤੇ ਅਕਸ਼ੈ ਕੁਮਾਰ ਦਾ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਿਹਾ ਵਾਇਰਲ

ਵਾਮਿਕਾ ਗੱਬੀ ਤੇ ਅਕਸ਼ੈ ਕੁਮਾਰ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਵਾਮਿਕਾ ਤੇ ਅਦਾਕਾਰ ਅਕਸ਼ੈ ਕੁਮਾਰ ਪੰਜਾ ਲੜਾੳਂੁਦੇ ਹੋਏ ਨਜ਼ਰ ਆ ਰਹੇ ਹਨ । ਪਰ ਇਸੇ ਦੌਰਾਨ ਵਾਮਿਕਾ ਦੀ ਪਸੰਦੀਦਾ ਲਿਪਸਟਿਕ ਨੂੰ ਵਾਮਿਕਾ ਦੀ ਕੋਈ ਦੋਸਤ ਟੇਬਲ ‘ਤੇ ਰੱਖ ਦਿੰਦੀ ਹੈ।ਜਿਸ ‘ਤੇ ਵਾਮਿਕਾ ਗੱਬੀ ਦਾ ਧਿਆਨ ਲਿਪਸਟਿਕ ਵੱਲ ਹੁੰਦਾ ਹੈ ਅਤੇ ਉਹ ਬੜੇ ਜ਼ੋਰ ਦੇ ਨਾਲ ਅਕਸ਼ੈ ਕੁਮਾਰ ਦੇ ਪੰਜੇ ਨੂੰ ਦੂਜੇ ਪਾਸੇ ਧਕੇਲ ਦਿੰਦੀ ਹੈ।

By  Shaminder Kaur Kaler March 16th 2026 04:55 PM

ਵਾਮਿਕਾ ਗੱਬੀ ਤੇ ਅਕਸ਼ੈ ਕੁਮਾਰ (Akshay Kumar) ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਵਾਮਿਕਾ ਤੇ ਅਦਾਕਾਰ ਅਕਸ਼ੈ ਕੁਮਾਰ ਪੰਜਾ ਲੜਾੳਂੁਦੇ ਹੋਏ ਨਜ਼ਰ ਆ ਰਹੇ ਹਨ । ਪਰ ਇਸੇ ਦੌਰਾਨ ਵਾਮਿਕਾ ਦੀ ਪਸੰਦੀਦਾ ਲਿਪਸਟਿਕ ਨੂੰ ਵਾਮਿਕਾ ਦੀ ਕੋਈ ਦੋਸਤ ਟੇਬਲ ‘ਤੇ ਰੱਖ ਦਿੰਦੀ ਹੈ।ਜਿਸ ‘ਤੇ ਵਾਮਿਕਾ ਗੱਬੀ ਦਾ ਧਿਆਨ ਲਿਪਸਟਿਕ ਵੱਲ ਹੁੰਦਾ ਹੈ ਅਤੇ ਉਹ ਬੜੇ ਜ਼ੋਰ ਦੇ ਨਾਲ ਅਕਸ਼ੈ ਕੁਮਾਰ ਦੇ ਪੰਜੇ ਨੂੰ ਦੂਜੇ ਪਾਸੇ ਧਕੇਲ ਦਿੰਦੀ ਹੈ। ਜਿਸ ਤੋਂ ਬਾਅਦ ਅਕਸ਼ੈ ਵੀ ਝੁਕ ਜਾਂਦੇ ਹਨ ।


ਅਕਸ਼ੈ ਕੁਮਾਰ ਨੇ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਲਿਖਿਆ ਕਿ ‘ਇੱਕ ਕੁੜੀ ਤੇ ਉਸ ਦੀ ਲਿਪਸਟਿਕ ‘ਚ ਕਦੇ ਵੀ ਨਹੀਂ ਆਉਣਾ ਚਾਹੀਦਾ । ਇੱਕ ਖਿਲਾੜੀ ਵੀ ਉਹ ਲੜਾਈ ਹਾਰ ਜਾਏਗਾ’।ਅਕਸ਼ੈ ਤੇ ਵਾਮਿਕਾ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।  

ਵਾਮਿਕਾ ਗੱਬੀ ਦਾ ਵਰਕ ਫ੍ਰੰਟ 

ਵਾਮਿਕਾ ਗੱਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ।ਵਾਮਿਕਾ ਬਹੁਤ ਛੋਟੀ ਸੀ, ਜਦੋਂ ਉਸ ਨੇ ਕਰੀਨਾ ਕਪੂਰ ਤੇ ਸ਼ਾਹਿਦ ਕਪੂਰ ਦੇ ਨਾਲ ਇੱਕ ਫ਼ਿਲਮ ‘ਚ ਕੰਮ ਕੀਤਾ ਸੀ । ਇਸ ਫ਼ਿਲਮ ‘ਚ ਉਨ੍ਹਾਂ ਨੇ ਸ਼ਾਹਿਦ ਕਪੂਰ ਦੀ ਸਾਲੀ ਦਾ ਕਿਰਦਾਰ ਨਿਭਾਇਆ ਸੀ ।ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਕੰਮ ਕਰਨ ਤੋਂ ਬਾਅਦ ਉਸ ਨੇ ਮੁੜ ਤੋਂ ਬਾਲੀਵੁੱਡ ਇੰਡਸਟਰੀ ਦਾ ਰੁਖ ਕੀਤਾ ਹੈ।  


© Copyright Galactic Television & Communications Pvt. Ltd. 2026. All rights reserved.