ਵਿੱਕੀ ਕੌਸ਼ਲ ਨੇ ਮਾਂ ਦੇ ਜਨਮ ਦਿਨ ‘ਤੇ ਖ਼ਾਸ ਅੰਦਾਜ਼ ‘ਚ ਦਿੱਤੀ ਵਧਾਈ, ਭਰਾ ਨੇ ਗਾਇਆ ਗੀਤ

ਵਿੱਕੀ ਕੌਸ਼ਲ ਤੇ ਉਨ੍ਹਾਂ ਦੇ ਭਰਾ ਨੇ ਆਪਣੀ ਮਾਂ ਦੇ ਜਨਮ ਦਿਨ ‘ਤੇ ਖੂਬ ਰੌਣਕਾਂ ਲਾਈਆਂ ।ਦੋਵਾਂ ਭਰਾਵਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਦੋਵੇਂ ਜਣੇ ਆਪਣੀ ਮਾਂ ਨੂੰ ਗੀਤ ਗਾ ਕੇ ਬਰਥਡੇ ਵਿਸ਼ ਕਰਦੇ ਹੋਏ ਦਿਖਾਈ ਦੇ ਰਹੇ ਹਨ ।

By  Shaminder Kaur Kaler November 4th 2025 02:21 PM -- Updated: November 4th 2025 02:23 PM

ਵਿੱਕੀ ਕੌਸ਼ਲ (Vicky Kaushal)  ਤੇ ਉਨ੍ਹਾਂ ਦੇ ਭਰਾ ਨੇ ਆਪਣੀ ਮਾਂ ਦੇ ਜਨਮ ਦਿਨ ‘ਤੇ ਖੂਬ ਰੌਣਕਾਂ ਲਾਈਆਂ ।ਦੋਵਾਂ ਭਰਾਵਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਦੋਵੇਂ ਜਣੇ ਗੀਤ ਗਾ ਕੇ ਆਪਣੀ ਮਾਂ ਨੂੰ ਬਰਥਡੇ ਵਿਸ਼ ਕਰਦੇ ਹੋਏ ਦਿਖਾਈ ਦੇ ਰਹੇ ਹਨ । ਉਨ੍ਹਾਂ ਦੀ ਮਾਂ ਕਾਫੀ ਖੁਸ਼ ਨਜ਼ਰ ਆ ਰਹੀ ਹੈ ਅਤੇ ਵਿੱਕੀ ਕੌਸ਼ਲ ਦੇ ਭਰਾ ਦੇ ਸੁਰ ਦੇ ਨਾਲ ਸੁਰ ਮਿਲਾਉਂਦੀ ਹੋਈ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ਤੇ ਦੋਵਾਂ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। 


ਵਿੱਕੀ ਕੌਸ਼ਲ ਨੇ ਮਾਂ ਨਾਲ ਤਸਵੀਰ ਕੀਤੀ ਸਾਂਝੀ 

ਵਿੱਕੀ ਕੌਸ਼ਲ ਨੇ ਆਪਣੀ ਮਾਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਨੇ ਆਪਣੀ ਮਾਂ ਨੂੰ ਜੱਫੀ ਪਾਈ ਹੋਈ ਹੈ । ਤਸਵੀਰ ਨੂੰ ਸਾਂਝਾ ਕਰਦੇ ਹੋਏ ਵਿੱਕੀ ਕੌਸ਼ਲ ਨੇ ਆਪਣੀ ਮਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। 

ਜਲਦ ਹੀ ਪਿਤਾ ਬਣਨਗੇ ਵਿੱਕੀ ਕੌਸ਼ਲ 

ਵਿੱਕੀ ਕੌਸ਼ਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਪਤਨੀ ਕੈਟਰੀਨਾ ਕੈਫ ਨੇ ਹਾਲ ਹੀ ‘ਚ ਆਪਣੀ ਪਹਿਲੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ । ਜਲਦ ਹੀ ਇਹ ਜੋੜੀ ਪਹਿਲੀ ਵਾਰ ਮਾਪੇ ਬਣਨ ਜਾ ਰਹੀ ਹੈ।ਬੀਤੇ ਦਿਨੀਂ ਇਸ ਜੋੜੀ ਨੇ ਅਧਿਕਾਰਕ ਤੌਰ ‘ਤੇ ਇਹ ਐਲਾਨ ਕੀਤਾ ਸੀ ।ਇਹ ਜੋੜੀ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਨਜ਼ਰ ਆ ਰਹੀ ਹੈ।   

© Copyright Galactic Television & Communications Pvt. Ltd. 2026. All rights reserved.