ਇਸ ਸੰਤ ਦੀ ਯਾਦ ਦਿਵਾਉਂਦਾ ਹੈ ਵੈਲੇਂਨਟਾਈਨ ਡੇਅ,ਜਾਣੋ ਕੌਣ ਸਨ ਵੈਲੇਂਟਾਈਨ ਸੰਤ

ਵੈਲੇਂਨਟਾਈਨ ਡੇਅ ਨੂੰ ਲੈ ਕੇ ਲਵ ਬਰਡਸ ਬਹੁਤ ਜ਼ਿਆਦਾ ਐਕਸਾਈਟਡ ਹਨ ਅਤੇ ਉਸ ਤੋਂ ਪਹਿਲਾਂ ਵੈਲੇਂਨਟਾਈਨ ਵੀਕ ਸ਼ੁਰੂ ਹੋ ਚੁੱਕਿਆ ਹੈ।ਪਰ ਅੱਜ ਅਸੀਂ ਤੁਹਾਨੂੰ ਵੈਲੇਂਨਟਾਈਨ ਵੀਕ ਦੇ ਬਾਰੇ ਨਹੀਂ ਬਲਕਿ ਵੈਲੇਂਨਟਾਈਨ ਸੰਤ ਦੇ ਬਾਰੇ ਦੱਸਾਂਗੇ। ਜਿਨ੍ਹਾਂ ਦੀ ਯਾਦ ‘ਚ ਇਹ ਦਿਨ ਮਨਾਇਆ ਜਾਂਦਾ ਹੈ।

By  Shaminder Kaur Kaler February 9th 2026 10:00 AM

ਵੈਲੇਂਨਟਾਈਨ ਡੇਅ (Valentines Day)  ਨੂੰ ਲੈ ਕੇ ਲਵ ਬਰਡਸ ਬਹੁਤ ਜ਼ਿਆਦਾ ਐਕਸਾਈਟਡ ਹਨ ਅਤੇ ਉਸ ਤੋਂ ਪਹਿਲਾਂ ਵੈਲੇਂਨਟਾਈਨ ਵੀਕ ਸ਼ੁਰੂ ਹੋ ਚੁੱਕਿਆ ਹੈ।ਪਰ ਅੱਜ ਅਸੀਂ ਤੁਹਾਨੂੰ ਵੈਲੇਂਨਟਾਈਨ ਵੀਕ ਦੇ ਬਾਰੇ ਨਹੀਂ ਬਲਕਿ ਵੈਲੇਂਨਟਾਈਨ ਸੰਤ ਦੇ ਬਾਰੇ ਦੱਸਾਂਗੇ। ਜਿਨ੍ਹਾਂ ਦੀ ਯਾਦ ‘ਚ ਇਹ ਦਿਨ ਮਨਾਇਆ ਜਾਂਦਾ ਹੈ।ਇਸ ਦਿਨ ਨੂੰ ਪਿਆਰ ਦੇ ਇਜ਼ਹਾਰ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਪਰ ਇਸ ਕਲਪਨਾਤਮਕ ਪ੍ਰੇਮ ਕਥਾ ਨਹੀਂ ਬਲਕਿ ਸੱਚੀ ਪਿਆਰ ਦੀ ਕੁਰਬਾਨੀ ਨੂੰ ਦਰਸਾਉਂਦਾ ਦਿਨ ਹੈ। 

ਸੰਤ ਵੈਲੇਂਨਟਾਈਨ ਦੀ ਦਿਵਾਉਂਦਾ ਹੈ ਯਾਦ 

ਇਹ ਦਿਨ ਸੰਤ ‘ਵੈਲੇਂਨਟਾਈਨ’ ਨਾਮਕ ਇੱਕ ਵਿਅਕਤੀ ਦੀ ਯਾਦ ਦਿਵਾਉਂਦਾ ਹੈ। ਸੰਤ ਵੈਲੇਂਨਟਾਈਨ ਨੇ ਪਿਆਰ ਅਤੇ ਇਨਸਾਨੀਅਤ ਦੇ ਲਈ ਆਪਣੇ ਪ੍ਰਾਣ ਤਿਆਗੇ ਸਨ।ਏਨਾਂ ਹੀ ਨਹੀਂ ਸੰਤ ਵੈਲੇਂਨਟਾਈਨ ਦੀ ਮੌਤ ਵਾਲੇ ਦਿਨ ਨੂੰ ਹੀ ਵੈਲੇਂਨਟਾਈਨ ਡੇਅ ਦੇ ਤੌਰ ‘ਤੇ ਪੂਰੀ ਦੁਨੀਆ ‘ਚ ਮਨਾਇਆ ਜਾਂਦਾ ਹੈ।ਸੰਤ ਵੈਲੇਂਨਟਾਈਨ ਤੀਜੀ ਸਦੀ ‘ਚ ਰੋਮ ਸਮਰਾਜ ਦੇ ਸਮੇਂ ਇੱਕ ਈਸਾਈ ਪਾਦਰੀ ਸਨ । ਉਸ ਦੌਰ ‘ਚ ਰੋਮ ‘ਤੇ ਸਮਰਾਟ ਕਲਾਡੀਅਸ ਦੂਜਾ ਰਾਜ ਕਰ ਰਿਹਾ ਸੀ।

ਉੱਥੇ ਲਗਾਤਾਰ ਯੁੱਧ ਚੱਲ ਰਹੇ ਸਨ। ਇਸ ਲਈ ਸਮਰਾਟ ਨੂੰ ਇੱਕ ਵਿਸ਼ਾਲ ਸੈਨਾ ਦੀ ਲੋੜ ਸੀ । ਪਰ ਉਸ ਦਾ ਮੰਨਣਾ ਸੀ ਕਿ  ਕੁਵਾਰੇ ਪੁਰਸ਼ ਵਧੀਆ ਸੈਨਿਕ ਸਾਬਿਤ ਹੋ ਸਕਦੇ ਨੇ ਅਤੇ ਉਹ ਯੁੱਧ ‘ਚ ਵਧੀਆ ਰੋਲ ਪਲੇ ਕਰ ਸਕਦੇ ਨੇ । ਇਸ ਦੇ ਚੱਲਦਿਆਂ ਸਮਰਾਟ ਨੇ ਵਿਆਹ ਬੰਦ ਕਰਵਾ ਦਿੱਤੇ ਸਨ ।ਸਮਰਾਟ ਦੀ ਇਸ ਹੁਕਮ ਨੇ ਆਮ ਲੋਕਾਂ ਨੂੰ ਦੁਖੀ ਕਰ ਦਿੱਤਾ ਸੀ ਅਤੇ ਸੰਤ ਵੈਲੇਂਨਟਾਈਨ ਨੂੰ ਵੀ ਸਮਰਾਟ ਦਾ ਇਹ ਫੈਸਲਾ ਪਸੰਦ ਨਹੀਂ ਆਇਆ ਅਤੇ ਉਸ ਦਾ ਮੰਨਣਾ ਸੀ ਕਿ ਪ੍ਰੇਮ ਕਰਨਾ ਕੋਈ ਗੁਨਾਹ ਨਹੀਂ ਹੈ। ਸੰਤ ਪ੍ਰੇਮੀ ਜੋੜਿਆਂ ਦੇ ਵਿਆਹ ਕਰਵਾਉਂਦਾ ਰਿਹਾ ।

ਵੈਲੇਂਟਾਈਨ ਨੂੰ ਦਿੱਤੀ ਮੌਤ ਦੀ ਸਜ਼ਾ  

ਇਸ ਤੋਂ ਬਾਅਦ ਵੈਲੇਂਨਟਾਈਨ ਨੂੰ ਹੁਕਮਾਂ ਦੀ ਉਲੰਘਣਾ ਦੇ ਇਲਜ਼ਾਮ ‘ਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੱਸਿਆ ਇਹ ਵੀ ਜਾਂਦਾ ਹੈ ਕਿ ਜੇਲ੍ਹ ‘ਚ ਵੈਲੇਂਨਟਾਈਨ ਦੇ ਨਾਲ ਜੇਲ੍ਹਰ ਦੀ ਇੱਕ ਧੀ ਵੀ ਸੀ ਜੋ ਕਿ ਅੰਨ੍ਹੀ ਸੀ ਅਤੇ ਸੰਤ ਵੈਲੇਂਨਟਾਈਨ ਨੇ ਉਸ ਦੇ ਲਈ ਪ੍ਰਾਰਥਨਾ ਵੀ ਕੀਤੀ । ਜਿਸ ਤੋਂ ਬਾਅਦ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਸੀ । ਇਸ ਘਟਨਾ ਦੀ ਜੇਲ੍ਹ ‘ਚ ਖੂਬ ਚਰਚਾ ਹੋਈ ।ਫਾਂਸੀ ਤੋਂ ਪਹਿਲਾਂ ਵੈਲੇਂਨਟਾਈਨ ਨੇ ਉਸ ਕੁੜੀ ਨੂੰ ਇੱਕ ਚਿੱਠੀ ਲਿਖੀ ਸੀ।ਜਿਸ ਦੇ ਅਖੀਰ ‘ਚ ਉਨ੍ਹਾਂ ਨੇ ਲਿਖਿਆ ‘ਤੁਹਾਡਾ ਵੈਲੇਂਨਟਾਈਨ’ । ਇਸੇ ਨੂੰ ਵਿਸ਼ਵ ਦਾ ਪਹਿਲਾ ਵੈਲੇਂਨਟਾਈਨ ਸੁਨੇਹਾ ਐਲਾਨਿਆ ਗਿਆ ਸੀ । 

 

© Copyright Galactic Television & Communications Pvt. Ltd. 2026. All rights reserved.