ਉਪਾਸਨਾ ਸਿੰਘ ਨੇ ਲਗਾਏ ਅਦਾਕਾਰ ਦੀਪਕ ਕਾਜ਼ਰ ਕੇਜਰੀਵਾਲ ਤੇ ਗੰਭੀਰ ਇਲਜ਼ਾਮ, ਕਿਹਾ “ਸ਼ਰੇਆਮ ਕਰ ਰਹੇ ਬਦਤਮੀਜ਼ੀ”
ਅਦਾਕਾਰਾ ਉਪਾਸਨਾ ਸਿੰਘ ਆਪਣੀ ਵਧੀਆ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਟੀਵੀ ਇੰਡਸਟਰੀ ‘ਚ ਛਾਈ ਹੋਈ ਹੈ।ਪਰ ਅਦਾਕਾਰਾ ਹੁਣ ਚਰਚਾ ‘ਚ ਆ ਗਈ ਹੈ। ਅਦਾਕਾਰਾ ਨੇ ਐਕਟਰ ਦੀਪਕ ‘ ਤੇ ਇੱਕ ਸਮਾਗਮ ਦੇ ਦੌਰਾਨ ਬਦਸਲੂਕੀ ਕਰਨ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ ।
ਅਦਾਕਾਰਾ ਉਪਾਸਨਾ ਸਿੰਘ (Upasana Singh) ਆਪਣੀ ਵਧੀਆ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਟੀਵੀ ਇੰਡਸਟਰੀ ‘ਚ ਛਾਈ ਹੋਈ ਹੈ।ਪਰ ਅਦਾਕਾਰਾ ਹੁਣ ਚਰਚਾ ‘ਚ ਆ ਗਈ ਹੈ। ਅਦਾਕਾਰਾ ਨੇ ਐਕਟਰ ਦੀਪਕ ਕਾਜ਼ਰ ਕੇਜਰੀਵਾਲ'ਤੇ ਇੱਕ ਸਮਾਗਮ ਦੇ ਦੌਰਾਨ ਬਦਸਲੂਕੀ ਕਰਨ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਹਨ । ਅਦਾਕਾਰਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਹ ਇਲਜ਼ਾਮ ਲਗਾ ਰਹੀ ਹੈ ਕਿ ਅਦਾਕਾਰ ਦੀਪਕ ਨੇ ਨਾ ਸਿਰਫ਼ ਉਸ ਦੇ ਨਾਲ ਬਦਤਮੀਜ਼ੀ ਕੀਤੀ, ਬਲਕਿ ਐਕਟਰ ਵਿਕਾਸ ਵਰਮਾ ਦੇ ਨਾਲ ਵੀ ਕੁੱਟਮਾਰ ਕੀਤੀ ਅਤੇ ਮੰਚ ਤੇ ਮਾਈਕ ਖੋਹ ਕੇ ਮਹੌਲ ਖਰਾਬ ਕੀਤਾ ।

ਉਪਾਸਨਾ ਸਿੰਘ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਸ਼ਰੇਆਮ ਇਹ ਐਕਟਰ ਉਨ੍ਹਾਂ ਤੋਂ ਮਾਈਕ ਖੋਂਹਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਬਹਿਸਬਾਜ਼ੀ ਕਰ ਰਿਹਾ ਹੈ । ਇਸ ਮਾਮਲੇ ‘ਚ ਸਿੰਟਾ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਟੀਵੀ ਇੰਡਸਟਰੀ ‘ਚ ਇਸ ਘਟਨਾ ਦੀ ਨਿਖੇਧੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਛੱਬੀ ਜਨਵਰੀ ਦੇ ਸਬੰਧ ‘ਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ । ਜਿਸ ਦੌਰਾਨ ਇਹ ਸਭ ਕੁਝ ਹੋਇਆ । ਇਸ ਦੌਰਾਨ ਪ੍ਰੀਤੀ ਸਪਰੂ ਅਤੇ ਟੀਵੀ ਇੰਡਸਟਰੀ ਦੇ ਹੋਰ ਕਈ ਸਿਤਾਰੇ ਵੀ ਮੌਜੂਦ ਸਨ ।

ਅਦਾਕਾਰਾ ਉਪਾਸਨਾ ਸਿੰਘ ਦਾ ਵਰਕ ਫ੍ਰੰਟ
ਉਪਾਸਨਾ ਸਿੰਘ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਟੀਵੀ ਅਤੇ ਫ਼ਿਲਮ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਇੰਡਸਟਰੀ ਤੋਂ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਦਾ ਰੁਖ ਕੀਤਾ ਅਤੇ ਫ਼ਿਲਮਾਂ ਦੇ ਨਾਲ-ਨਾਲ ਟੀਵੀ ਇੰਡਸਟਰੀ ‘ਚ ਵੀ ਕੰਮ ਕੀਤਾ ।