ਧਰਮਿੰਦਰ ਦੀ ਨਵੀਂ ਫ਼ਿਲਮ ‘ਇੱਕੀਸ’ ਦਾ ਟ੍ਰੇਲਰ ਜਾਰੀ, ਪੁੱਤਰ ਸੰਨੀ ਦਿਓਲ ਨੇ ਵੀ ਦਿੱਤਾ ਰਿਐਕਸ਼ਨ

ਧਰਮਿੰਦਰ ਛਿਆਸੀ ਸਾਲ ਦੇ ਹੋ ਚੁੱਕੇ ਹਨ, ਪਰ ਉਮਰ ਦੇ ਇਸ ਪੜ੍ਹਾਅ ਤੇ ਪਹੁੰਚ ਕੇ ਵੀ ਫ਼ਿਲਮਾਂ ਨਾਲ ਉਨ੍ਹਾਂ ਦਾ ਲਗਾਅ ਘਟਿਆ ਨਹੀਂ ਹੈ। ਉਨ੍ਹਾਂ ਦੀ ਨਵੀਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਜਿਸ ਨੂੰ ਲੈ ਕੇ ਉਨ੍ਹਾਂ ਦਾ ਪੁੱਤਰ ਸੰਨੀ ਦਿਓਲ ਵੀ ਐਕਸਾਈਟਡ ਹੈ।

By  Shaminder Kaur Kaler October 31st 2025 11:52 AM

ਸੰਨੀ ਦਿਓਲ (Sunny Deol) ਨੇ ਬੀਤੇ ਦਿਨੀਂ ਜਿੱਥੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਦਾ ਐਲਾਨ ਕੀਤਾ ਹੈ, ਉੱਥੇ ਹੀ ਉਨ੍ਹਾਂ ਦੇ ਪਿਤਾ ਤੇ ਅਦਾਕਾਰ ਧਰਮਿੰਦਰ ਵੀ ਘੱਟ ਨਹੀਂ ਹਨ । ਪਚਾਸੀ ਸਾਲ ਦੀ ਉਮਰ ‘ਚ ਧਰਮਿੰਦਰ ਵੀ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਰਹੇ ਹਨ । ਸੰਨੀ ਦਿਓਲ ਨੇ ਆਪਣੇ ਪਿਤਾ ਦੀ ਫ਼ਿਲਮ ‘ਇੱਕੀਸ’ ਦਾ ਟ੍ਰੇਲਰ ਵੇਖਿਆ ਹੈ ਅਤੇ ਉਸ ‘ਤੇ ਰਿਐਕਸ਼ਨ ਦਿੱਤਾ ਹੈ।ਅਦਾਕਾਰ ਨੇ ਲਿਖਿਆ ‘ਫਿਰ ਤੋਂ ਧਮਾਲ ਮਚਾਉਣ ਵਾਲੇ ਹਨ’ ਟ੍ਰੇਲਰ ਵੇਖਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਦੀ ਤਾਰੀਫ ਕੀਤੀ ਹੈ। ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਫ਼ਿਲਮ ਦਾ ਟ੍ਰੇਲਰ ਵੀ ਸਾਂਝਾ ਕੀਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਦਾਕਾਰ ਧਰਮਿੰਦਰ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । 


ਧਰਮਿੰਦਰ ਦਾ ਸਾਰਾ ਪਰਿਵਾਰ ਫ਼ਿਲਮਾਂ ‘ਚ ਸਰਗਰਮ 

ਅਦਾਕਾਰ ਦਾ ਸਾਰਾ ਪਰਿਵਾਰ ਫ਼ਿਲਮਾਂ ‘ਚ ਸਰਗਰਮ ਹੈ । ਉਨ੍ਹਾਂ ਦੇ ਦੋਵੇਂ ਪੁੱਤਰ ਸੰਨੀ ਤੇ ਬੌਬੀ ਦਿਓਲ ਵੀ  ਲਗਾਤਾਰ ਫ਼ਿਲਮਾਂ ਕਰ ਰਹੇ ਹਨ । ਉਨ੍ਹਾਂ ਦੀ ਧੀ ਈਸ਼ਾ ਦਿਓਲ ਵੀ ਵਧੀਆ ਅਦਾਕਾਰਾ ਹੈ ਅਤੇ ਦੋਵੇਂ ਪੋਤੇ ਵੀ ਫ਼ਿਲਮਾਂ ‘ਚ ਡੈਬਿਊ ਕਰ ਚੁੱਕੇ ਹਨ । ਧਰਮਿੰਦਰ ਬਾਲੀਵੁੱਡ ‘ਚ ਹੀ-ਮੈਨ ਦੇ ਨਾਂਅ ਨਾਲ ਮਸ਼ਹੂਰ ਹਨ । 

ਧਰਮਿੰਦਰ ਦੀ ਨਿੱਜੀ ਜ਼ਿੰਦਗੀ 

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਧਰਮਿੰਦਰ ਉਮਰ ਦੇ ਇਸ ਪੜ੍ਹਾਅ ‘ਚ ਵੀ ਪੂਰੀ ਤਰ੍ਹਾਂ ਸਰਗਰਮ ਹਨ । ਉਹ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ ‘ਤੇ ਬਿਤਾਉਂਦੇ ਹਨ, ਉਨ੍ਹਾਂ ਨੂੰ ਆਪਣੇ ਖੇਤਾਂ, ਜਾਨਵਰਾਂ ਦੇ ਨਾਲ ਬਹੁਤ ਜ਼ਿਆਦਾ ਮੋਹ ਹੈ ਅਤੇ ਅਕਸਰ ਉਹ ਆਪਣੇ ਫਾਰਮ ਹਾਊਸ ਤੋਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ । 

© Copyright Galactic Television & Communications Pvt. Ltd. 2026. All rights reserved.