ਅਦਾਕਾਰਾ ਰਾਜ ਧਾਲੀਵਾਲ ਦਾ ਅੱਜ ਹੈ ਜਨਮ ਦਿਨ, ਨੂੰਹ ਵੰਸ਼ਿਕਾ ਧਾਲੀਵਾਲ ਨੇ ਦਿੱਤੀ ਵਧਾਈ

ਅਦਾਕਾਰਾ ਰਾਜ ਧਾਲੀਵਾਲ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਤੇ ਅਦਾਕਾਰਾ ਨੂੰ ਫੈਨਸ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਅਦਾਕਾਰਾ ਦੀ ਨੂੰਹ ਵੰਸ਼ਿਕਾ ਧਾਲੀਵਾਲ ਨੇ ਵੀ ਉਸ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਖੁਦ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਹ ਆਪਣੀ ਮਾਂ ਦੇ ਨਾਲ ਨਜ਼ਰ ਆ ਰਹੀ ਹੈ।

By  Shaminder Kaur Kaler December 10th 2025 02:25 PM

ਅਦਾਕਾਰਾ ਰਾਜ ਧਾਲੀਵਾਲ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਤੇ ਅਦਾਕਾਰਾ ਨੂੰ ਫੈਨਸ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਅਦਾਕਾਰਾ ਦੀ ਨੂੰਹ ਵੰਸ਼ਿਕਾ ਧਾਲੀਵਾਲ ਨੇ ਵੀ ਉਸ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਖੁਦ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਹ ਆਪਣੀ ਮਾਂ ਦੇ ਨਾਲ ਨਜ਼ਰ ਆ ਰਹੀ ਹੈ।ਅਦਾਕਾਰਾ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਮਾਂ ਤੇ ਮੈਂ…ਸਵੇਰ ਦੇ ਇਹੀ ਟਾਈਮ ਮਾਂ ਨੇ ਅੱਜ ਦੇ ਦਿਨ ਮੈਨੂੰ ਦੁਨੀਆ ਤੇ ਜਨਮ ਦਿੱਤਾ ਸੀ । ਆਈ ਲਵ ਯੂ ਮਾਂ ਪਾਪਾ ਜੀ…ਹੈਪੀ ਬਰਥਡੇ ਟੂ ਮੀ..ਮਿਸ ਯੂ ਮਾਂ’। ਰਾਜ ਧਾਲੀਵਾਲ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।


ਰਾਜ ਧਾਲੀਵਾਲ ਦਾ ਵਰਕ ਫ੍ਰੰਟ 

ਰਾਜ ਧਾਲੀਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਹੁਣ ਤੱਕ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।

ਫ਼ਿਲਮਾਂ ‘ਚ ਰਾਜ ਧਾਲੀਵਾਲ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਜਲਦ ਹੀ ਅਦਾਕਾਰਾ ਰਾਮਪਾਲ ਯਾਦਵ ਦੇ ਨਾਲ ਪੰਜਾਬੀ ਫ਼ਿਲਮ ‘ਚ ਨਜ਼ਰ ਆਏਗੀ । ਜਿਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।


ਰਾਜ ਧਾਲੀਵਾਲ ਦੇ ਕਰੀਅਰ ‘ਚ ਪਤੀ ਦਾ ਯੋਗਦਾਨ 

ਰਾਜ ਧਾਲੀਵਾਲ ਨੂੰ ਫ਼ਿਲਮਾਂ ‘ਚ ਕੰਮ ਕਰਨ ਦਾ ਸ਼ੌਂਕ ਸੀ । ਇਸੇ ਦੌਰਾਨ ਅਦਾਕਾਰਾ ਦਾ ਵਿਆਹ ਹੋ ਗਿਆ,ਪਰ ਉਸ ਦੇ ਇਸ ਸ਼ੌਕ ਨੂੰ ਉਨ੍ਹਾਂ ਦੇ ਪਤੀ ਨੇ ਨਾ ਸਿਰਫ਼ ਪੂਰਾ ਕੀਤਾ, ਬਲਕਿ ਅਧੂਰੀ ਪੜ੍ਹਾਈ ਵੀ ਪੂਰੀ ਕਰਵਾਈ ਸੀ । 

© Copyright Galactic Television & Communications Pvt. Ltd. 2026. All rights reserved.