ਮਿਸ ਪੂਜਾ ਦਾ ਅੱਜ ਹੈ ਜਨਮ ਦਿਨ, ਜਾਣੋ ਗਾਇਕਾ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਮਿਸ ਪੂਜਾ ਦਾ ਜਨਮ ਅੱਜ ਦੇ ਦਿਨ ਯਾਨੀ ਕਿ ਚਾਰ ਦਸੰਬਰ 1980ਨੂੰ ਪਟਿਆਲਾ ਦੇ ਰਾਜਪੁਰਾ ਸ਼ਹਿਰ ‘ਚ ਹੋਇਆ ਸੀ । ਉਨ੍ਹਾਂ ਦਾ ਅਸਲੀ ਨਾਂਅ ਗੁਰਵਿੰਦਰ ਕੌਰ ਕੈਂਥ ਹੈ,ਪਰ ਇੰਡਸਟਰੀ ‘ਚ ਉਹ ਮਿਸ ਪੂਜਾ ਦੇ ਨਾਂਅ ਨਾਲ ਮਸ਼ਹੂਰ ਹੈ।
ਡਿਊਟ ਗੀਤਾਂ ਦੀ ਰਾਣੀ ਮਿਸ ਪੂਜਾ (Miss Pooja) ਦਾ ਅੱਜ ਜਨਮਦਿਨ ਹੈ। ਉਨ੍ਹਾਂ ਦੇ ਜਨਮ ਦਿਨ ਤੇ ਅੱਜ ਅਸੀਂ ਤੁਹਾਨੂੰ ਗਾਇਕਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।ਮਿਸ ਪੂਜਾ ਦੇ ਜਨਮ ਦਿਨ ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਨਮ ਦਿਨ ਦੇ ਕੇਕ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ।

ਜਿਸ ‘ਚ ਉਹ ਆਪਣੇ ਆਪ ਨੂੰ ਬਰਥਡੇ ਵਿਸ਼ ਕਰਦੀ ਹੋਈ ਨਜ਼ਰ ਆ ਰਹੀ ਹੈ।ਮਿਸ ਪੂਜਾ ਦਾ ਜਨਮ ਅੱਜ ਦੇ ਦਿਨ ਯਾਨੀ ਕਿ ਚਾਰ ਦਸੰਬਰ 1980ਨੂੰ ਪਟਿਆਲਾ ਦੇ ਰਾਜਪੁਰਾ ਸ਼ਹਿਰ ‘ਚ ਹੋਇਆ ਸੀ । ਉਨ੍ਹਾਂ ਦਾ ਅਸਲੀ ਨਾਂਅ ਗੁਰਵਿੰਦਰ ਕੌਰ ਕੈਂਥ ਹੈ,ਪਰ ਇੰਡਸਟਰੀ ‘ਚ ਉਹ ਮਿਸ ਪੂਜਾ ਦੇ ਨਾਂਅ ਨਾਲ ਮਸ਼ਹੂਰ ਹੈ।

ਗਾਇਕੀ ਦਾ ਸ਼ੌਂਕ
ਮਿਸ ਪੂਜਾ ਨੂੰ ਕਾਲਜ ਸਮੇਂ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਕਾਲਜ ਸਮੇਂ ‘ਚ ਉਹ ਅਕਸਰ ਸੱਭਿਆਚਾਰਕ ਗਤੀਵਿਧੀਆਂ ‘ਚ ਭਾਗ ਲੈਂਦੀ ਹੁੰਦੀ ਸੀ ਅਤੇ ਆਪਣੇ ਫਨ ਦਾ ਮੁਜ਼ਾਹਰਾ ਅਕਸਰ ਕਰਦੀ ਰਹਿੰਦੀ ਸੀ। ਗਾਇਕੀ ਦਾ ਸ਼ੌਂਕ ਹੀ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਕੇ ਆਇਆ । ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਪੈਰ ਧਰਿਆ ।
ਉਨ੍ਹਾਂ ਨੇ ਲੋਕ ਗੀਤਾਂ ਦੇ ਨਾਲ ਨਾਲ ਪੌਪ, ਧਾਰਮਿਕ ਗੀਤ ਵੀ ਗਾਏ ਹਨ । ਪਾਣੀ ਹੋ ਗਏ ਡੂੰਘੇ ਝੋਨਾ ਲਾਉਣਾ ਈ ਛੱਡ ਦੇਣਾ,ਮੇਰੇ ਪਿੱਛੇ ਪੈਟਰੋਲ ਫੂਕ ਕੇ ਸਣੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਹੁਣ ਤੱਕ ਉਨ੍ਹਾਂ ਦੇ ਨਾਮ ਸਭ ਤੋਂ ਵੱਧ ਗੀਤ ਗਾਉਣ ਦਾ ਰਿਕਾਰਡ ਦਰਜ ਹੈ। ਉਹ ਕਰੀਬ ਚਾਰ ਹਜ਼ਾਰ ਗੀਤ ਗਾ ਚੁੱਕੇ ਹਨ ਅਤੇ ਲਗਾਤਾਰ ਇੰਡਸਟਰੀ ‘ਚ ਸਰਗਰਮ ਹਨ ।