ਨੀਰੂ ਬਾਜਵਾ ਤੇ ਦੇਵ ਖਰੌੜ ਦੀ ਫ਼ਿਲਮ ‘ਮਧਾਣੀਆਂ’ ਦਾ ਟ੍ਰੇਲਰ ਰਿਲੀਜ਼, ਰਿਸ਼ਤਿਆਂ ਦੇ ਉਤਰਾਅ ਚੜ੍ਹਾਅ ਨੂੰ ਦਰਸਾਉਂਦਾ ਹੈ ਟ੍ਰੇਲਰ
ਨੀਰੂ ਬਾਜਵਾ ਅਤੇ ਦੇਵ ਖਰੌੜ ਦੀ ਨਵੀਂ ਫ਼ਿਲਮ ‘ਮਧਾਣੀਆਂ’ ਇਸੇ ਮਹੀਨੇ ਇੱਕਤੀ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਜਿਸ ‘ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਵੇਖਣ ਨੂੰ ਮਿਲ ਰਹੀ ਹੈ।
ਨੀਰੂ ਬਾਜਵਾ (Neeru Bajwa) ਅਤੇ ਦੇਵ ਖਰੌੜ ਦੀ ਨਵੀਂ ਫ਼ਿਲਮ ‘ਮਧਾਣੀਆਂ’ ਇਸੇ ਮਹੀਨੇ ਇੱਕਤੀ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਜਿਸ ‘ਚ ਦੋਵਾਂ ਦੀ ਰੋਮਾਂਟਿਕ ਕਮਿਸਟਰੀ ਵੇਖਣ ਨੂੰ ਮਿਲ ਰਹੀ ਹੈ। ਫ਼ਿਲਮ ਦੇ ਟ੍ਰੇਲਰ ਦੀ ਸ਼ੁਰੂਆਤ ਨੀਰੂ ਬਾਜਵਾ ਦੇ ਡਾਇਲੌਗ ਦੇ ਨਾਲ ਸ਼ੁਰੂ ਹੁੰਦੀ ਹੈ । ਜਿਸ ‘ਚ ਉਹ ਦੇਵ ਖਰੌੜ ਨੂੰ ਪਾਉਣ ਦੇ ਲਈ ਪਰਿਵਾਰ ਨੂੰ ਮਨਾਉਂਦੀ ਹੋਈ ਨਜ਼ਰ ਆਉਂਦੀ ਹੈ ਅਤੇ ਇਸ ‘ਚ ਉਹ ਕਾਮਯਾਬ ਵੀ ਹੁੰਦੀ ਹੈ।
ਪਰ ਨੀਰੂ ਬਾਜਵਾ ਦਾ ਭਰਾ ਇਸ ਰਿਸ਼ਤੇ ਨੂੰ ਲੈ ਕੇ ਜ਼ਿਆਦਾ ਖੁਸ਼ ਨਹੀਂ ਹੁੰਦਾ । ਉਹ ਆਪਣੀ ਭੈਣ ਯਾਨੀ ਕਿ ਨੀਰੂ ਬਾਜਵਾ ਨੂੰ ਸਮਝਾਉਂਦਾ ਹੈ। ਪਰ ਨੀਰੂ ਬਾਜਵਾ ਕਹਿੰਦੀ ਹੈ ਕਿ ਇੱਕ ਵਾਰ ਉਹ ਰਿਸ਼ਤਾ ਜ਼ਰੂਰ ਵੇਖ ਲੈਣ ਅਤੇ ਜੇ ਇਹ ਰਿਸ਼ਤਾ ਤੁਹਾਨੂੰ ਠੀਕ ਨਹੀਂ ਲੱਗਾ ਤਾਂ ਮੈਂ ਖੁਦ ਨਾਂਹ ਕਰ ਦੇਵਾਂਗੀ ।ਇਹੀ ਰਿਸ਼ਤਾ ਦੋਵਾਂ ਭੈਣ ਭਰਾਵਾਂ ‘ਚ ਤਕਰਾਰ ਦੀ ਵਜ੍ਹਾ ਬਣ ਜਾਂਦਾ ਹੈ।

ਇਹੀ ਸਭ ਕੁਝ ਟ੍ਰੇਲਰ ‘ਚ ਵੇਖਣ ਨੂੰ ਮਿਲ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਅੰਬਰ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਪਾਉਂਦੀ ਹੈ ਜਾਂ ਨਹੀਂ। ਇਹ ਵੀ ਵੇਖਣਾ ਦਿਲਚਸਪ ਹੋਵੇਗਾ ਕਿ ਅੰਬਰ ਤੇ ਕਰਣ ਕੀ ਭੈਣ ਭਰਾ ਦੇ ਰਿਸ਼ਤੇ ਨੂੰ ਬਰਕਰਾਰ ਰੱਖ ਪਾਉਣਗੇ ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲਣਗੇ ਇੱਕਤੀ ਅਕਤੂਬਰ ਨੂੰ । ਜਿਸ ਦਿਨ ਇਹ ਫ਼ਿਲਮ ਰਿਲੀਜ਼ ਹੋਵੇਗੀ ।
ਹੋਰ ਵੀ ਕਈ ਕਲਾਕਾਰ ਆਉਣਗੇ ਨਜ਼ਰ
ਫ਼ਿਲਮ ‘ਮਧਾਣੀਆਂ’ ‘ਚ ਦੇਵ ਖਰੌੜ ਤੇ ਨੀਰੂ ਬਾਜਵਾ ਤੋਂ ਇਲਾਵਾ ਨਵ ਬਾਜਵਾ, ਸ਼ਵਿੰਦਰ ਮਾਹਲ, ਗੁਰਪ੍ਰੀਤ ਘੁੱਗੀ, ਰੁਪਿੰਦਰ ਰੂਪੀ, ਕਰਮਜੀਤ ਅਨਮੋਲ ਸਣੇ ਕਈ ਵੱਡੇ ਕਲਾਕਾਰ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਫ਼ਿਲਮ ‘ਚ ਰੋਮਾਂਸ, ਕਾਮੇਡੀ ਅਤੇ ਰਿਸ਼ਤਿਆਂ ਦੀਆਂ ਉਲਝੀਆਂ ਤਾਣੀਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਹੋਵੇਗੀ । ਫ਼ਿਲਮ ਦੀ ਡਾਇਰੈਕਸ਼ਨ ਨਵ ਬਾਜਵਾ ਨੇ ਕੀਤੀ ਹੈ । ਇਸ ਦੇ ਨਾਲ ਹੀ ਕਹਾਣੀ ਵੀ ਨਵ ਬਾਜਵਾ ਨੇ ਹੀ ਲਿਖੀ ਹੈ। ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਪ੍ਰਭਸ਼ਰਨ ਸਿੰਘ, ਜਸਲੀਨ ਕੌਰ ਤੇ ਪਰਮਜੀਤ ਕੌਰ ਨੇ । ਫ਼ਿਲਮ ‘ਚ ਮਿਊਜ਼ਿਕ ਮਨੀ ਔਜਲਾ ਦੇ ਵੱਲੋਂ ਦਿੱਤਾ ਗਿਆ ਹੈ।