ਰਾਜਵੀਰ ਜਵੰਦਾ ਦੀ ਆਖਰੀ ਫ਼ਿਲਮ ‘ਯਮਲਾ’ ਦੀ ਰਿਲੀਜ਼ ਡੇਟ ਆਈ ਸਾਹਮਣੇ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼
ਮਰਹੂਮ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਦੀ ਆਖਰੀ ਫ਼ਿਲਮ ‘ਯਮਲਾ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਅਦਾਕਾਰ ਦੇ ਦੋਸਤ ਤੇ ਕੋ-ਸਟਾਰ ਰਘਵੀਰ ਬੋਲੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ‘ਸਾਡੇ ਯਾਰ ਦੀ ਫ਼ਿਲਮ, ਜੀਹਦੇ ਵਿੱਚ ਸਾਡੀ ਜੋੜੀ , ਸਾਡੀ ਯਾਰੀ ਤੇ ਸਾਡੇ ਹਾਸੇ ਦੇਖੋਂਗੇ ਦੋਸਤੋ …
ਮਰਹੂਮ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ (Rajvir Jawanda) ਦੀ ਆਖਰੀ ਫ਼ਿਲਮ ‘ਯਮਲਾ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਅਦਾਕਾਰ ਦੇ ਦੋਸਤ ਤੇ ਕੋ-ਸਟਾਰ ਰਘਵੀਰ ਬੋਲੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ‘ਸਾਡੇ ਯਾਰ ਦੀ ਫ਼ਿਲਮ, ਜੀਹਦੇ ਵਿੱਚ ਸਾਡੀ ਜੋੜੀ , ਸਾਡੀ ਯਾਰੀ ਤੇ ਸਾਡੇ ਹਾਸੇ ਦੇਖੋਂਗੇ ਦੋਸਤੋ …ਆਪਾਂ ਕੱਠੇ ਬਹਿਕੇ ਦੇਖਣੀ ਸੀ ਯਾਰਾ ਇਹ ਫ਼ਿਲਮ … ਇਸ ਫ਼ਿਲਮ ਨੂੰ ਜ਼ਰੂਰ ਦੇਖਿਉ ਤੇ ਸਹਿਯੋਗ ਦਿਓ ਸ਼ੇਅਰ ਜਰੂਰ ਕਰਿਓ’ ਰਘਵੀਰ ਬੋਲੀ ਨੇ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਫ਼ਿਲਮ ਦੀ ਰਿਲੀਜ਼ ਡੇਟ ਵੀ ਰਿਵੀਲ ਕੀਤੀ ਹੈ। ਉਨ੍ਹਾਂ ਨੇ ਲਿਖਿਆ ਇਹ ਫ਼ਿਲਮ ੨੮ ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਪਰਿਵਾਰ ਦੀ ਪ੍ਰਵਾਨਗੀ ਤੋਂ ਬਾਅਦ ਹੋ ਰਹੀ ਰਿਲੀਜ਼
ਦੱਸ ਦਈਏ ਕਿ ਇਹ ਫ਼ਿਲਮ ਜਵੰਦਾ ਪਰਿਵਾਰ ਦੀ ਪ੍ਰਵਾਨਗੀ ਤੋਂ ਬਾਅਦ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਰਾਜਵੀਰ ਜਵੰਦਾ ਦੇ ਨਾਲ ਨਾਲ ਰਘਵੀਰ ਬੋਲੀ ਵੀ ਨਜ਼ਰ ਆਉਣਗੇ । ਫ਼ਿਲਮ ਨੂੰ ਲੈ ਕੇ ਫੈਨਸ ਵੀ ਐਕਸਾਈਟਡ ਹਨ ਅਤੇ ਮਰਹੂਮ ਗਾਇਕ ਅਤੇ ਅਦਾਕਾਰ ਦੀ ਆਖਰੀ ਫ਼ਿਲਮ ‘ਚ ਉਸ ਦੀ ਅਦਾਕਾਰੀ ਵੇਖਣ ਦੇ ਲਈ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ।
ਰਾਜਵੀਰ ਜਵੰਦਾ ਦਾ ਬੀਤੇ ਦਿਨੀਂ ਹੋਇਆ ਦਿਹਾਂਤ
ਰਾਜਵੀਰ ਜਵੰਦਾ ਦਾ ਅਕਤੂਬਰ ਮਹੀਨੇ ‘ਚ ਹੀ ਦਿਹਾਂਤ ਹੋਇਆ ਹੈ। ਸੜਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ । ਜਿਸ ਤੋਂ ਬਾਅਦ ਕਈ ਦਿਨ ਤੱਕ ਗਾਇਕ ਵੈਂਟੀਲੇਟਰ ਤੇ ਸੀ । ਪਰ ਆਖਿਰਕਾਰ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ । ਪਰ ਉਸ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਯਾਦਗਾਰ ਗੀਤ ਦਿੱਤੇ ਸਨ । ਜਿਨ੍ਹਾਂ ਸਦਕਾ ਉਹ ਹਮੇਸ਼ਾ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਦਾ ਰਹੇਗਾ ।