‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ‘ਚ ਵਾਘਾ ਦਾ ਕਿਰਦਾਰ ਨਿਭਾਉਣ ਵਾਲੇ ਤਨਮਯ ਵੇਕਾਰਿਆ ਦੇ ਪਿਤਾ ਦਾ ਦਿਹਾਂਤ, ਅੱਠ ਮਹੀਨਿਆਂ ‘ਚ ਦੂਜੀ ਮੌਤ ਕਾਰਨ ਘਰ ‘ਚ ਪਸਰਿਆ ਮਾਤਮ

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਅਦਾਕਾਰ ਵਾਘਾ ਉਰਫ ਤਨਮਯ ਵੇਕਾਰਿਆ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋਇਆ ਸੀ । ਪਿਤਾ ਦੇ ਦਿਹਾਂਤ ਤੋਂ ਬਾਅਦ ਵਾਘਾ ਪੂਰੀ ਤਰ੍ਹਾਂ ਟੁੱਟ ਗਿਆ ਹੈ। ਕੁਝ ਦਿਨ ਪਹਿਲਾਂ ਹੀ ਉਹ ਆਪਣੀ ਮਾਂ ਨੂੰ ਯਾਦ ਕਰਕੇ ਫੁੱਟ ਫੁੱਟ ਕੇ ਰੋ ਰਹੇ ਸਨ ਅਤੇ ਹੁਣ ਉਨ੍ਹਾਂ ਦੇ ਪਿਤਾ ਨੇ ਵੀ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਹੈ।

By  Shaminder Kaur Kaler June 25th 2026 09:21 AM

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਅਦਾਕਾਰ ਵਾਘਾ ਉਰਫ ਤਨਮਯ ਵੇਕਾਰਿਆ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋਇਆ ਸੀ । ਪਿਤਾ ਦੇ ਦਿਹਾਂਤ ਤੋਂ ਬਾਅਦ ਵਾਘਾ ਪੂਰੀ ਤਰ੍ਹਾਂ ਟੁੱਟ ਗਿਆ ਹੈ। ਕੁਝ ਦਿਨ ਪਹਿਲਾਂ ਹੀ ਉਹ ਆਪਣੀ ਮਾਂ ਨੂੰ ਯਾਦ ਕਰਕੇ ਫੁੱਟ ਫੁੱਟ ਕੇ ਰੋ ਰਹੇ ਸਨ ਅਤੇ ਹੁਣ ਉਨ੍ਹਾਂ ਦੇ ਪਿਤਾ ਨੇ ਵੀ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਹੈ। ਕਰੀਬ ਅੱਠ ਮਹੀਨੇ ਪਹਿਲਾਂ ਅਕਤੂਬਰ ਦੋ ਹਜ਼ਾਰ ਪੱਚੀ ‘ਚ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ।


ਪਿਤਾ ਵੀ ਸਨ ਰੰਗਮੰਚ ਕਲਾਕਾਰ 

ਤਨਮਯ ਉਰਫ ਵਾਘਾ ਦੇ ਪਿਤਾ ਅਰਵਿੰਦ ਵੇਕਾਰਿਆ ਵੀ ਗੁਜਰਾਤੀ ਰੰਗਮੰਚ ਅਤੇ ਸਿਨੇਮਾ ਦੇ ਇੱਕ ਸਨਮਾਨਿਤ ਨਾਮ ਸਨ । ਉਨ੍ਹਾਂ ਦੇ ਕਈ ਟੀਵੀ ਸੀਰੀਅਲ ਅਤੇ ਗੁਜਰਾਤੀ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । ਉਨ੍ਹਾਂ ਨੇ ਵੀ ਆਪਣੀ ਅਦਾਕਾਰੀ ਦੇ ਨਾਲ ਸਮਾਜ ‘ਚ ਖੁਦ ਨੂੰ ਸਥਾਪਿਤ ਕੀਤਾ ਸੀ ।ਗੁਜਰਾਤੀ ਫ਼ਿਲਮਾਂ ਤੇ ਸੀਰੀਅਲ ਤੋਂ ਇਲਾਵਾ ਉਹ ਪ੍ਰਸਿੱਧ ਟੀਵੀ ਸ਼ੋਅ ‘ਸ਼ਕਤੀਮਾਨ’ ‘ਚ ਵੀ ਨਜ਼ਰ ਆਏ ਸਨ । ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ ‘ਚ ਵੀ ਉਨ੍ਹਾਂ ਨੇ ਅਦਾਕਾਰੀ ਕੀਤੀ ਸੀ ਹਾਲਾਂਕਿ ਉਹ ਇਸ ਸ਼ੋਅ ‘ਚ ਬਤੌਰ ਗੈਸਟ ਦਿਖਾਈ ਦਿੱਤੇ ਸਨ। 

  ਤਨਮਯ ਵੇਕਾਰਿਆ ਦਾ ਵੀਡੀਓ ਹੋਇਆ ਸੀ ਵਾਇਰਲ 

ਤਨਮਯ ਵੇਕਾਰਿਆ ਦਾ ਬੀਤੇ ਦਿਨੀਂ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ । ਜਿਸ ‘ਚ ਉਹ ਭਾਵੁਕ ਹੁੰਦੇ ਹੋਏ ਦਿਖਾਈ ਦਿੱਤੇ ਸਨ ।ਸ਼ੋਅ ਦੀ ਸ਼ੂਟਿੰਗ ਦੇ ਦੌਰਾਨ ਹੀ ਉਹ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋ ਗਏ ਸਨ । ਜਿਸ ਕਾਰਨ ਮੇਕਰਸ ਨੂੰ ਕੁਝ ਸਮੇਂ ਲਈ ਸ਼ੂਟਿੰਗ ਨੂੰ ਵਿਚਾਲੇ ਹੀ ਰੋਕਣਾ ਪਿਆ ਸੀ। 

© Copyright Galactic Television & Communications Pvt. Ltd. 2026. All rights reserved.