ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦਿਹਾਂਤ, ਗਾਇਕ ਸੁਖਸ਼ਿੰਦਰ ਸ਼ਿੰਦਾ ਤੇ ਮੀਕਾ ਸਿੰਘ ਨੇ ਜਤਾਇਆ ਦੁੱਖ

ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦਿਹਾਂਤ ਹੋ ਗਿਆ ਹੈ। ਉਹ ਸੱਤਰ ਸਾਲਾਂ ਦੇ ਸਨ ਅਤੇ ਉਨ੍ਹਾਂ ਨੇ ਦਿੱਲੀ ‘ਚ ਆਖਰੀ ਸਾਹ ਲਏ । ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਹੈ, ਉੱਥੇ ਹੀ ਕਈ ਗਾਇਕਾਂ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਲਿਖਿਆ “ਡੂੰਘੇ ਦੁੱਖ ਅਤੇ ਦਿਲੋਂ ਸਤਿਕਾਰ ਨਾਲ, ਅਸੀਂ ਸ਼੍ਰੀ ਦਰਸ਼ਨ ਕੁਮਾਰ ਜੀ ਨੂੰ ਯਾਦ ਕਰਦੇ ਹਾਂ।

By  Shaminder Kaur Kaler April 20th 2026 01:39 PM

ਗੁਲਸ਼ਨ ਕੁਮਾਰ ਦੇ ਭਰਾ ਦਰਸ਼ਨ ਕੁਮਾਰ ਦਾ ਦਿਹਾਂਤ ਹੋ ਗਿਆ ਹੈ। ਉਹ ਸੱਤਰ ਸਾਲਾਂ ਦੇ ਸਨ ਅਤੇ ਉਨ੍ਹਾਂ ਨੇ ਦਿੱਲੀ ‘ਚ ਆਖਰੀ ਸਾਹ ਲਏ । ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਹੈ, ਉੱਥੇ ਹੀ ਕਈ ਗਾਇਕਾਂ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਲਿਖਿਆ “ਡੂੰਘੇ ਦੁੱਖ ਅਤੇ ਦਿਲੋਂ ਸਤਿਕਾਰ ਨਾਲ, ਅਸੀਂ ਸ਼੍ਰੀ ਦਰਸ਼ਨ ਕੁਮਾਰ ਜੀ ਨੂੰ ਯਾਦ ਕਰਦੇ ਹਾਂ।

ਉਨ੍ਹਾਂ ਦੀ ਸ਼ਾਨਦਾਰ ਯਾਤਰਾ, ਅਟੁੱਟ ਸਮਰਪਣ, ਅਤੇ ਸੰਗੀਤ ਦੀ ਦੁਨੀਆ ਵਿੱਚ ਅਣਮੁੱਲੇ ਯੋਗਦਾਨ ਨੇ ਇੱਕ ਸਥਾਈ ਵਿਰਾਸਤ ਛੱਡੀ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਤੋਂ ਇਲਾਵਾ, ਉਨ੍ਹਾਂ ਨੂੰ ਹਮੇਸ਼ਾ ਉਨ੍ਹਾਂ ਦੀ ਨਿਮਰਤਾ, ਦਿਆਲਤਾ ਅਤੇ ਨਿੱਘੀ ਭਾਵਨਾ ਲਈ ਯਾਦ ਕੀਤਾ ਜਾਵੇਗਾ।ਉਨ੍ਹਾਂ ਦੀ ਮਹਾਨ ਆਤਮਾ ਨੂੰ ਸਦੀਵੀ ਸ਼ਾਂਤੀ ਮਿਲੇ, ਅਤੇ ਵਾਹਿਗੁਰੂ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਤਾਕਤ ਅਤੇ ਦਿਲਾਸਾ ਦੇਣ। ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ”।    

ਗਾਇਕ ਮੀਕਾ ਸਿੰਘ ਨੇ ਵੀ ਦਿੱਤੀ ਸ਼ਰਧਾਂਜਲੀ 

ਗਾਇਕ ਮੀਕਾ ਸਿੰਘ ਨੇ ਵੀ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ “ਸਾਨੂੰ ਦਿਲ ਦਹਿਲਾ ਦੇਣ ਵਾਲੀ ਖ਼ਬਰ ਸੁਣਾਈ ਕਿ ਟੀ-ਸੀਰੀਜ਼ ਦੇ ਮਾਲਕ ਦਰਸ਼ਨ ਕੁਮਾਰ ਜੀ ਆਪਣੀਆਂ ਖੂਬਸੂਰਤ ਯਾਦਾਂ ਨਾਲ ਸਾਨੂੰ ਛੱਡ ਕੇ ਚਲੇ ਗਏ ਹਨ। ਉਹ ਸੱਚਮੁੱਚ ਇੱਕ ਮਹਾਨ ਇਨਸਾਨ ਸਨ ਅਤੇ ਹਮੇਸ਼ਾ ਮਦਦਗਾਰ ਰਹੇ।

ਉਨ੍ਹਾਂ ਨੇ ਬਹੁਤ ਸਾਰੇ ਗਾਇਕਾਂ ਨੂੰ ਲਾਂਚ ਕੀਤਾ ਅਤੇ ਸਮਰਥਨ ਦਿੱਤਾ ਅਤੇ ਅਣਗਿਣਤ ਪ੍ਰਤਿਭਾਵਾਂ ਨੂੰ ਮੌਕੇ ਦਿੱਤੇ।ਮਾਤਾ ਰਾਣੀ ਉਨ੍ਹਾਂ ਦੀ ਆਤਮਾ ਨੂੰ ਅਸੀਸ ਦੇਵੇ ਅਤੇ ਉਨ੍ਹਾਂ ਨੂੰ ਸਦੀਵੀ ਸ਼ਾਂਤੀ ਦੇਵੇ। ਸ਼ਾਂਤੀ ਵਿੱਚ ਆਰਾਮ ਕਰੋ। ਓਮ ਸ਼ਾਂਤੀ” ।

© Copyright Galactic Television & Communications Pvt. Ltd. 2026. All rights reserved.