ਸੰਨੀ ਦਿਓਲ ਨੇ ਕੀਤਾ ਨਵੀਂ ਫ਼ਿਲਮ ਦਾ ਐਲਾਨ, ਫਸਟ ਲੁੱਕ ਕੀਤਾ ਸਾਂਝਾ

ਸੰਨੀ ਦਿਓਲ ਜਲਦ ਹੀ ਆਪਣੀਆਂ ਨਵੀਆਂ ਫ਼ਿਲਮਾਂ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੇ ਹਨ । ਕੁਝ ਦਿਨ ਪਹਿਲਾਂ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਹੁਣ ਮੁੜ ਤੋਂ ਉਨ੍ਹਾਂ ਨੇ ਇੱਕ ਹੋਰ ਆਪਣੀ ਨਵੀਂ ਫ਼ਿਲਮ ਦਾ ਫਸਟ ਲੁੱਕ ਫੈਨਸ ਦੇ ਨਾਲ ਸ਼ੇਅਰ ਕੀਤਾ ਹੈ।

By  Shaminder Kaur Kaler October 24th 2025 05:38 PM

ਸੰਨੀ ਦਿਓਲ (Sunny Deol) ਨੇ ਚਾਰ ਦਿਨਾਂ  ਆਪਣੀ ਦੂਜੀ ਫ਼ਿਲਮ  ਦਾ ਐਲਾਨ ਕਰ ਦਿੱਤਾ ਹੈ। ਜਲਦ ਹੀ ਉਹ ਆਪਣੀ ਫ਼ਿਲਮ ਦੇ ਨਾਲ ਹਾਜ਼ਰ ਹੋਣਗੇ । ਇਹ ਫ਼ਿਲਮ ਇੱਕਾ ਟਾਈਟਲ ਹੇਠ ਰਿਲੀਜ਼ ਹੋਵੇਗੀ । ਜਿਸ ਦਾ ਫਸਟ ਲੁੱਕ ਅਦਾਕਾਰ ਦੇ ਵੱਲੋਂ ਸਾਂਝਾ ਕੀਤਾ ਗਿਆ ।ਸੰਨੀ ਦਿਓਲ ਨੇ ਫ਼ਿਲਮ ਦੇ ਬਾਰੇ ਰਿਵੀਲ ਕਰਦੇ ਹੋਏ ਲਿਖਿਆ ‘ਨਾ ਕੋਈ ਗੁਲਾਮ, ਨਾ ਕੋਈ ਬਾਦਸ਼ਾਹ, ਸਿਰਫ਼ ਇੱਕਾ’ । ਇਸ ਤੋਂ ਪਹਿਲਾਂ ਅਦਾਕਾਰ ਨੇ ਆਪਣੇ ਬਰਥਡੇ ਤੇ ਆਪਣੀ ਫ਼ਿਲਮ ‘ਗੱਭਰੂ’ ਦੀ ਫਸਟ ਲੁੱਕ ਤੇ ਰਿਲੀਜ਼ ਡੇਰ ਬਾਰੇ ਦੱਸਿਆ ਸੀ । ਜਿਸ ਤੋਂ ਬਾਅਦ ਅਦਾਕਾਰ ਨੇ ਆਪਣੀ ਅਗਲੀ ਫ਼ਿਲਮ ਦਾ ਫਸਟ ਲੁੱਕ ਫੈਨਸ ਦੇ ਨਾਲ ਸਾਂਝਾ ਕੀਤਾ ਹੈ। 


‘ਇੱਕਾ ਫ਼ਿਲਮ ਦੇ ਨਾਲ ਓਟੀਟੀ ਤੇ ਡੈਬਿਊ ਕਰਨਗੇ ਸੰਨੀ 

ਸੰਨੀ ਦਿਓਲ ਆਪਣੀ ਫ਼ਿਲਮ ‘ਇੱਕਾ’ ਦੇ ਨਾਲ ਓਟੀਟੀ ਤੇ ਡੈਬਿਊ ਕਰਨਗੇ ।ਦੱਸ ਦਈਏ ਕਿ ਇੱਕਾ ਨੈੱਟਫਲਿਕਸ ਤੇ ਰਿਲੀਜ਼ ਹੋਵੇਗੀ । ਜਿਸ ‘ਚ ਉਨ੍ਹਾਂ ਦੇ ਨਾਲ ਅਕਸ਼ੇ ਖੰਨਾ ਵੀ ਹੋਣਗੇ ।ਮੀਡੀਆ ਰਿਪੋਰਟਸ ਦੇ ਮੁਤਾਬਕ ਸੰਨੀ ਦਿਓਲ ਨੇ ‘ਇੱਕਾ’ ਦੇ ਲਈ ਤੀਹ ਕਰੋੜ ਰੁਪਏ ਫ਼ੀਸ ਲਈ ਹੈ। ਇਸ ਫ਼ਿਲਮ ਨੂੰ ਸਿਧਾਰਥ ਪੀ ਮਲਹੋਤਰਾ ਡਾਇਰੈਕਟ ਕਰ ਰਹੇ ਹਨ ।

ਫ਼ਿਲਹਾਲ ਇਸ ਫ਼ਿਲਮ ਦੀ ਰਿਲੀਜ਼ ਡੇਟ ਸਾਹਮਣੇ ਨਹੀਂ ਆਈ ਹੈ। ਪਰ ਫ਼ਿਲਮ ਦੇ ਫਸਟ ਲੁੱਕ ਤੋਂ ਬਾਅਦ ਫੈਨਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ । ਫ਼ਿਲਮ ‘ਚ ਸੰਨੀ ਦਿਓਲ ਦੇ ਨਾਲ ਅਕਸ਼ੇ ਖੰਨਾ ਤੋਂ ਇਲਾਵਾ ਕਰੀਨਾ ਕਪੂਰ, ਕਾਜੋਲ ਅਤੇ ਰਾਣੀ ਮੁਖਰਜੀ ਵੀ ਨਜ਼ਰ ਆਉਣਗੀਆਂ । 

© Copyright Galactic Television & Communications Pvt. Ltd. 2026. All rights reserved.