ਸੁਨੀਲ ਗਰੋਵਰ ਚੁੱਲ੍ਹੇ ‘ਤੇ ਰੋਟੀਆਂ ਬਣਾਉਂਦੇ ਆਏ ਨਜ਼ਰ, ਫੈਨਸ ਨੂੰ ਦਿੱਤਾ ਸੱਦਾ ‘ਆਓ ਫ੍ਰੈਂਡਸ ਰੋਟੀ ਖਾ ਲਓ’
ਹੁਣਸੁਨੀਲ ਗਰੋਵਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਚੱਲੁ੍ਹੇ ਤੇ ਰੋਟੀਆਂ ਪਕਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਨੀਲ ਗਰੋਵਰ ਬੜੇ ਵਧੀਆ ਤਰੀਕੇ ਦੇ ਨਾਲ ਰੋਟੀ ਪਕਾ ਰਹੇ ਹਨ।ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਦੀ ਤਾਰੀਫ ਕੀਤੀ ਅਤੇ ਕਈਆਂ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ।
ਸੁਨੀਲ ਗਰੋਵਰ (Sunil Grover) ਆਪਣੀ ਵਧੀਆ ਮਿਮਿਕਰੀ ਦੇ ਲਈ ਜਾਣੇ ਜਾਂਦੇ ਹਨ । ਆਪਣੀ ਵਧੀਆ ਮਿਮਿਕਰੀ ਦੇ ਕਾਰਨ ਉਹ ਵੱਡੇ ਵੱਡਿਆਂ ਨੂੰ ਮਾਤ ਪਾ ਦਿੰਦੇ ਹਨ।ਬੀਤੇ ਦਿਨ ਵੀ ਉਨ੍ਹਾਂ ਦੇ ਗੈੱਟਅਪ ਦੇ ਵੱਲੋਂ ਅਪਣਾਏ ਗਏ ਗੈਟਅਪ ਦੇ ਕਾਰਨ ਫੈਨਸ ਅਸਲੀ ਨਕਲੀ ਦੀ ਪਛਾਣ ਕਰਨਾ ਵੀ ਭੁੱਲ ਗਏ ਸਨ। ਸੁਨੀਲ ਗਰੋਵਰ ਕਦੇ ਮੂੰਗਫਲੀਆਂ ਵੇਚਦੇ ਨਜ਼ਰ ਆਉਂਦੇ ਹਨ। ਕਦੇ ਗੰਨੇ ਦਾ ਜੂਸ ਵੇਚਦੇ ਅਤੇ ਕਦੇ ਫਲ ਸਬਜ਼ੀਆਂ ਵੇਚਦੇ ਦਿਖਾਈ ਦਿੰਦੇ ਹਨ।
ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਚੱਲੁ੍ਹੇ ਤੇ ਰੋਟੀਆਂ ਪਕਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਨੀਲ ਗਰੋਵਰ ਬੜੇ ਵਧੀਆ ਤਰੀਕੇ ਦੇ ਨਾਲ ਰੋਟੀ ਪਕਾ ਰਹੇ ਹਨ।ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਦੀ ਤਾਰੀਫ ਕੀਤੀ ਅਤੇ ਕਈਆਂ ਨੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਹਨ। ਸੋਸ਼ਲ ਮੀਡੀਆ ਤੇ ਉਨ੍ਹਾਂ ਦੇ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।
ਫੈਨਸ ਨੂੰ ਸੁਨੀਲ ਗਰੋਵਰ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ ।ਸੁਨੀਲ ਗਰੋਵਰ ਕੁਝ ਦਿਨ ਪਹਿਲਾਂ ਹੀ ਚੰਡੀਗੜ੍ਹ ‘ਚ ਆਏ ਸਨ।ਸੁਨੀਲ ਗਰੋਵਰ ਨੂੰ ੨੦੨੨ ‘ਚ ਹਾਰਟ ਅਟੈਕ ਵੀ ਆਇਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੀ ਬਾਈਪਾਸ ਸਰਜਰੀ ਵੀ ਕਰਵਾਉਣੀ ਪਈ ਸੀ ।ਜਿਸ ਤੋਂ ਬਾਅਦ ਹੁਣ ਤੱਕ ਉਹ ਬਿਲਕੁਲ ਤੰਦਰੁਸਤ ਹਨ ਅਤੇ ਆਪਣੀ ਕਾਮੇਡੀ ਦੇ ਨਾਲ ਹਰ ਕਿਸੇ ਦਾ ਦਿਲ ਪਰਚਾ ਰਹੇ ਹਨ।